ਟੈਲੀਕਾਮ ਕੰਪਨੀਆਂ ਨੂੰ ਰਾਹਤ ਦੀ ਤਿਆਰੀ

07/20/2017 8:46:49 AM

ਨਵੀਂ ਦਿੱਲੀ—ਟੈਲੀਕਾਮ ਸੈਕਟਰ ਨੂੰ ਛੇਤੀ ਰਾਹਤ ਮਿਲ ਸਕਦੀ ਹੈ। ਟੈਲੀਕਾਮ 'ਤੇ ਮੰਤਰੀਆਂ ਦੇ ਗਰੁੱਪ ਨੇ ਡਰਾਫਟ ਸਿਫਾਰਿਸ਼ਾਂ ਤਿਆਰ ਕਰ ਲਈਆਂ ਹਨ। ਸੂਤਰਾਂ ਮੁਤਾਬਕ ਇਹ ਗਰੁੱਪ ਯੂਨੀਵਰਸਲ ਸਰਵਿਸ ਆਬਲੀਗੇਸ਼ਨ ਯਾਨੀ ਯੂ. ਐੱਸ. ਓ. ਨੂੰ ਖਤਮ ਕਰਨ ਜਾਂ ਇਸ 'ਚ ਵੱਡੀ ਕਟੌਤੀ ਦੀ ਸਿਫਾਰਿਸ਼ ਕਰ ਸਕਦਾ ਹੈ। ਯੂ. ਐੱਸ. ਓ. 'ਚ ਕਮੀ ਨਾਲ ਲਾਈਸੈਂਸ ਫੀਸ ਐਡਜਸਟਿਡ ਗ੍ਰਾਸ ਰੈਵਨਿਊ ਦੇ 8 ਫੀਸਦੀ ਤੋਂ ਘੱਟ ਕੇ 6 ਫੀਸਦੀ ਹੋ ਸਕਦੀ ਹੈ। ਨਾਲ ਹੀ ਕੰਪਨੀਆਂ ਨੂੰ ਲਾਈਸੈਂਸ ਫੀਸ ਦੀ ਰਕਮ ਕਿਸ਼ਤਾਂ 'ਚ ਚੁਕਾਉਣ ਦੀ ਸਿਫਾਰਿਸ਼ ਵੀ ਹੋ ਸਕਦੀ ਹੈ।


Related News