ਨਿਰਯਾਤ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਦੇਸ਼ ਦਾ ਚਾਹ ਉਦਯੋਗ
Monday, Oct 29, 2018 - 11:39 AM (IST)
ਨਵੀਂ ਦਿੱਲੀ — ਅਗਲੇ ਤਿੰਨ ਸਾਲ 'ਚ 30 ਕਰੋੜ ਕਿਲੋਗ੍ਰਾਮ ਚਾਹ ਨਿਰਯਾਤ ਕਰਨ ਦਾ ਭਾਰਤ ਦਾ ਟੀਚਾ ਪੂਰਾ ਹੋਣ ਦੇ ਅਸਾਰ ਦਿਖਾਈ ਨਹੀਂ ਦੇ ਰਹੇ। ਦੇਸ਼ ਵਿਚ ਲਗਭਗ 70 ਅਰਬ ਰੁਪਏ ਦਾ ਕਾਰੋਬਾਰ ਹੋ ਸਕਦਾ ਹੈ। ਪਰ ਚਾਹ ਕੰਪਨੀਆਂ ਨੂੰ ਸਬਸਿਡੀ ਅਤੇ ਨਿਰਯਾਤ ਪ੍ਰਮੋਸ਼ਨਲ ਚੁਣੌਤੀਆਂ ਦਾ ਲਗਾਤਾਰ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤੀ ਚਾਹ ਐਸੋਸੀਏਸ਼ਨ(ਆਈ.ਟੀ.ਏ.) ਅਨੁਸਾਰ ਭਾਰਤ ਦੇ ਕੁਝ ਖਾਸ ਵਪਾਰ ਹਿੱਸੇਦਾਰਾਂ ਨਾਲ ਵਪਾਰ ਘਾਟਾ ਕਮਾਰਸ ਮੰਤਰਾਲੇ ਨੂੰ ਉਤਸ਼ਾਹਿਤ ਨਿਰਯਾਤ ਰਣਨੀਤੀ ਵੱਲ ਅੱਗੇ ਵਧਣ ਲਈ ਪ੍ਰੇਰਿਤ ਕਰ ਰਿਹਾ ਹੈ। ਇਸ ਲਈ ਜਿਥੇ ਅਮਰੀਕੀ ਡਾਲਰ ਦੇ ਸੰਦਰਭ 'ਚ ਭਾਰਤ ਦਾ ਆਯਾਤ ਬਿੱਲ ਲਗਾਤਾਰ ਵਧ ਰਿਹਾ ਹੈ ਉਥੇ ਸਰਕਾਰ ਚਾਹ ਵਰਗੀਆਂ ਪ੍ਰਮੁੱਖ ਵਸਤੂਆਂ ਲਈ ਇਨ੍ਹਾਂ ਵਪਾਰ ਹਿੱਸੇਦਾਰ ਦੇਸ਼ਾਂ ਲਈ ਰੁਪਏ ਦੇ ਸੰਦਰਭ 'ਚ ਬਿੱਲ 'ਤੇ ਵਿਚਾਰ ਕਰ ਰਹੀ ਹੈ।
ਚਾਹ ਉਦਯੋਗ ਦੇ ਇਕ ਅਧਿਕਾਰੀ ਨੇ ਕਿਹਾ, 'ਇਹ ਜ਼ਰੂਰੀ ਹੈ ਕਿ ਮੌਜੂਦਾ ਟੀਚੇ ਨੂੰ ਧਿਆਨ 'ਚ ਰੱਖਦੇ ਹੋਏ ਚਾਹ ਨਿਰਯਾਤ ਮਜ਼ਬੂਤ ਬਣਿਆ ਰਹੇਗਾ।' ਆਈ.ਟੀ.ਏ. ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਵਿਚ ਭਾਰਤੀ ਚਾਹ ਨਿਰਯਾਤ 25.2 ਕਰੋੜ ਕਿਲੋਗਰਾਮ(50 ਅਰਬ ਰੁਪਏ ਮੁੱਲ) 'ਤੇ ਹੈ ਅਤੇ ਭਾਰਤੀ ਚਾਹ ਬੋਰਡ ਨੇ ਉਦਯੋਗ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਇਸ ਦੇ ਨਿਰਯਾਤ ਨੂੰ ਵਧਾ ਕੇ 30 ਕਰੋੜ ਕਿਲੋਗ੍ਰਾਮ ਕਰਨ ਦਾ ਟੀਚਾ ਰੱਖਿਆ ਹੈ। ਹਾਲਾਂਕਿ ਇਸ ਰਸਤੇ 'ਟ ਜਿਹੜੀਆਂ ਮੁਸ਼ਕਲਾਂ ਸਾਹਮਣੇ ਆ ਸਕਦੀਆਂ ਹਨ ਕਿ ਭਾਰਤ ਨੇ ਕਰੱਸ਼ ਟਿਅਰ, ਕਰਲ(ਸੀ.ਟੀ.ਸੀ.) ਚਾਹ 'ਤੇ ਹੀ ਜ਼ਿਆਦਾ ਜ਼ੋਰ ਦਿੱਤਾ ਹੈ ਜਦੋਂਕਿ ਗਲੋਬਲ ਰੁਝਾਨ ਆਰਥੋਡਾਕਸ ਅਤੇ ਗ੍ਰੀਨ ਟੀ ਲਈ ਮਜ਼ਬੂਤ ਹੋ ਰਹੇ ਹਨ।
1950 ਦੇ ਦਹਾਕੇ ਦੌਰਾਨ ਆਰਥੋਡਾਕਸ ਚਾਹ ਦਾ ਯੋਗਦਾਨ 23.1 ਕਰੋੜ ਕਿਲੋਗ੍ਰਾਮ ਸੀ, ਪਰ ਇਹ ਘੱਟ ਕੇ 12 ਕਰੋੜ ਕਿਲੋਗਰਾਮ ਰਹਿ ਗਿਆ। ਮੌਜੂਦਾ ਸਮੇਂ ਵਿਚ 130 ਕਰੋੜ ਕਿਲੋਗ੍ਰਾਮ ਦੇ ਕੁੱਲ ਚਾਹ ਉਤਪਾਦਨ 'ਚ ਸੀ.ਟੀ.ਸੀ. ਦਾ ਹਿੱਸਾ 90.1 ਫੀਸਦੀ ਹੈ ਜਦੋਂਕਿ ਆਰਥੋਡਾਕਸ ਦਾ ਸਿਰਫ 8.4 ਫੀਸਦੀ ਅਤੇ ਗ੍ਰੀਨ ਟੀ ਦਾ ਯੋਗਦਾਨ ਸਿਰਫ 1.5 ਫੀਸਦੀ ਤੱਕ ਹੈ।
