ਟੀ. ਸੀ. ਐੱਸ. ਨੇ 1.5 ਲੱਖ ਡਾਕਘਰਾਂ ਨੂੰ ਦਿੱਤਾ ਆਧੁਨਿਕ ਰੂਪ
Sunday, Apr 21, 2019 - 07:04 PM (IST)

ਨਵੀਂ ਦਿੱਲੀ-ਦੇਸ਼ ਦੀ ਸਭ ਤੋਂ ਵੱਡੀ ਆਈ. ਟੀ. ਸੇਵਾ ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.) ਨੇ ਭਾਰਤੀ ਡਾਕ ਨੂੰ ਉਸ ਦੇ 1.5 ਲੱਖ ਡਾਕਘਰਾਂ ਨੂੰ ਆਧੁਨਿਕ ਰੂਪ ਦੇਣ 'ਚ ਮਦਦ ਕੀਤੀ ਹੈ। ਕੰਪਨੀ ਨੇ ਇਸਦੇ ਲਈ ਏਕੀਕ੍ਰਿਤ ਹੱਲ ਸੇਵਾ ਉਪਲੱਬਧ ਕਰਵਾਈ ਹੈ। ਮੁੰਬਈ ਦੀ ਕੰਪਨੀ ਨੂੰ 2013 'ਚ ਡਾਕ ਵਿਭਾਗ ਤੋਂ ਸੂਚਨਾ ਤਕਨੀਕੀ ਆਧੁਨਿਕੀਕਰਨ ਪ੍ਰੋਗਰਾਮ ਲਈ 1,100 ਕਰੋੜ ਰੁਪਏ ਦਾ ਠੇਕਾ ਮਿਲਿਆ ਸੀ। ਇਸ ਦਾ ਮਕਸਦ ਭਾਰਤੀ ਡਾਕ ਨੂੰ ਆਧੁਨਿਕ ਤਕਨੀਕ ਪ੍ਰਣਾਲੀ ਨਾਲ ਲੈਸ ਕਰਨਾ ਸੀ ਤਾਂ ਕਿ ਡਾਕਖ਼ਾਨਾ ਗਾਹਕਾਂ ਨੂੰ ਹੋਰ ਸੇਵਾਵਾਂ ਦੀ ਪੇਸ਼ਕਸ਼ ਪ੍ਰਭਾਵੀ ਤਰੀਕੇ ਨਾਲ ਕਰ ਸਕੇ। ਟੀ. ਸੀ. ਐੱਸ. ਨੇ ਇਕ ਬਿਆਨ 'ਚ ਕਿਹਾ, ''ਇਸ ਪੂਰੇ ਬਦਲਾਅ ਦੇ ਕੇਂਦਰ 'ਚ ਕੇਂਦਰੀ ਪ੍ਰਣਾਲੀ ਦਾ ਏਕੀਕਰਨ (ਸੀ. ਐੱਸ. ਆਈ.) ਹੈ। ਇਸ 'ਚ ਏਕੀਕ੍ਰਿਤ ਈ. ਆਰ. ਪੀ. (ਇੰਟਰਪ੍ਰਾਈਜ਼ ਰਿਸੋਰਸ ਪਲਾਨਿੰਗ) ਦਾ ਵਰਤੋਂ ਕਰਨਾ ਸ਼ਾਮਲ ਸੀ। ਇਹ ਡਾਕ ਸੇਵਾਵਾਂ, ਵਿੱਤ, ਲੇਖਾ ਅਤੇ ਮਨੁੱਖ ਸੰਸਾਧਨ ਕੰਮਾਂ ਨੂੰ ਬਿਹਤਰ ਬਣਾਉਂਦਾ ਹੈ। ਨਾਲ ਹੀ ਇਹ 1.5 ਲੱਖ ਤੋਂ ਜ਼ਿਆਦਾ ਡਾਕਘਰਾਂ ਦੇ ਨੈੱਟਵਰਕ ਨੂੰ ਜੋੜਦਾ ਹੈ।''