ਇਨਕਾਮ ਟੈਕਸ ਵਿਭਾਗ ਨੇ 47,318 ਕਰੋੜਾ ਦਾ ਆਈ.-ਟੀ. ਰਿਫੰਡ ਜਾਰੀ ਕੀਤਾ

08/15/2021 11:53:35 AM

ਨਵੀਂ ਦਿੱਲੀ- ਇਨਕਮ ਟੈਕਸ ਵਿਭਾਗ ਨੇ 22.61 ਲੱਖ ਤੋਂ ਵੱਧ ਟੈਕਸਦਾਤਾਵਾਂ ਨੂੰ 47,318 ਕਰੋੜ ਰੁਪਏ ਤੋਂ ਵੱਧ ਦਾ ਇਨਕਮ ਟੈਕਸ ਰਿਫੰਡ ਜਾਰੀ ਕੀਤਾ ਹੈ। 

ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀ. ਬੀ. ਡੀ. ਟੀ.) ਨੇ 1 ਅਪ੍ਰੈਲ 2021 ਅਤੇ 9 ਅਗਸਤ 2021 ਵਿਚਕਾਰ ਇਹ ਆਈ. ਟੀ. ਰਿਫੰਡ ਜਾਰੀ ਕੀਤੇ। ਇਨਕਮ ਟੈਕਸ ਵਿਭਾਗ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇਹ ਜਾਣਕਾਰੀ ਦਿੱਤੀ।

 

ਇਸ ਵਿਚ ਲਿਖਿਆ, "ਸੀ. ਬੀ. ਡੀ. ਟੀ. ਨੇ 1 ਅਪ੍ਰੈਲ, 2021 ਅਤੇ 09 ਅਗਸਤ, 2021 ਵਿਚਕਾਰ 22.61 ਲੱਖ ਤੋਂ ਵੱਧ ਟੈਕਸਦਾਤਾਵਾਂ ਨੂੰ 47,318 ਕਰੋੜ ਰੁਪਏ ਤੋਂ ਵੱਧ ਦੇ ਰਿਫੰਡ ਜਾਰੀ ਕੀਤੇ ਹਨ। 21,38,375 ਮਾਮਲਿਆਂ ਵਿਚ 14,241 ਕਰੋੜ ਰੁਪਏ ਦਾ ਇਨਕਮ ਟੈਕਸ ਰਿਫੰਡ ਜਾਰੀ ਕੀਤਾ ਗਿਆ ਹੈ। 1,22,511 ਮਾਮਲਿਆਂ ਵਿੱਚ 33,078 ਕਰੋੜ ਰੁਪਏ ਦੇ ਕਾਰਪੋਰੇਟ ਟੈਕਸ ਰਿਫੰਡ ਜਾਰੀ ਕੀਤੇ ਗਏ ਹਨ।" 

 


Sanjeev

Content Editor

Related News