ਰੇਲ ਯਾਤਰੀਆਂ ਲਈ ਰਾਹਤ: ਤਤਕਾਲ ਟਿਕਟ ਪੱਕੀ ਕਰਾਉਣ ਦੀ ਸਹੂਲਤ ਅੱਜ ਤੋਂ ਸ਼ੁਰੂ

06/29/2020 7:10:42 PM

ਨਵੀਂ ਦਿੱਲੀ — ਭਾਰਤੀ ਰੇਲਵੇ ਨੇ ਕੋਰੋਨਾ ਸੰਕਟ ਦਰਮਿਆਨ ਰੇਲ ਯਾਤਰੀਆਂ ਲਈ ਆਪਣੀ ਤਤਕਾਲ ਟਿਕਟ ਬੁਕਿੰਗ ਸੇਵਾ ਸ਼ੁਰੂ ਕਰ ਦਿੱਤੀ ਹੈ। ਰੇਲਵੇ ਦੀ ਵਿਸ਼ੇਸ਼ ਯਾਤਰੀ ਗੱਡੀਆਂ ਅਤੇ ਏਸੀ ਸਪੈਸ਼ਲ ਵਿਚ ਤਤਕਾਲ ਟਿਕਟ ਬੁਕਿੰਗ ਸੇਵਾ ਅੱਜ ਤੋਂ ਸ਼ੁਰੂ ਹੋ ਗਈ ਹੈ। ਕੇਂਦਰੀ ਰੇਲਵੇ ਦੇ ਪੀਆਰਓ ਸ਼ਿਵਾਜੀ ਸੁਤਾਰ ਨੇ ਟਵੀਟ ਕਰਕੇ ਕੱਲ੍ਹ ਸ਼ਾਮ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਸੀ।

ਤਤਕਾਲ ਟਿਕਟ ਬੁਕਿੰਗ ਕਦੋਂ ਸ਼ੁਰੂ ਹੋਵੇਗੀ? 

ਯਾਤਰੀ 30 ਜੂਨ ਤੋਂ ਆਪਣੀ ਟ੍ਰੇਨ ਯਾਤਰਾ ਲਈ ਤਤਕਾਲ ਟਿਕਟ ਦੀ ਸਹੂਲਤ ਲੈ ਸਕਣਗੇ। ਤਤਕਾਲ ਟਿਕਟਾਂ ਸਵੇਰੇ 10 ਵਜੇ ਤੋਂ ਏ.ਸੀ ਕਲਾਸ ਅਤੇ 11 ਵਜੇ ਤੋਂ ਸਲੀਪਰ ਕਲਾਸ ਲਈ ਬੁੱਕ ਕੀਤੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ 12 ਅਗਸਤ ਤੱਕ ਸਾਰੀਆਂ ਸਧਾਰਣ ਰੇਲ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਵੀਰਵਾਰ ਨੂੰ ਭਾਰਤੀ ਰੇਲਵੇ ਦੁਆਰਾ ਇੱਕ ਆਦੇਸ਼ ਦਿੱਤਾ ਗਿਆ ਸੀ। ਆਦੇਸ਼ ਵਿਚ ਕਿਹਾ ਗਿਆ ਹੈ ਕਿ ਸਾਰੀਆਂ ਆਮ ਯਾਤਰੀ ਸੇਵਾਵਾਂ ਵਾਲੀਆਂ ਰੇਲ ਗੱਡੀਆਂ ਜਿਨ੍ਹਾਂ ਵਿਚ ਮੇਲ ਅਤੇ ਐਕਸਪ੍ਰੈਸ ਰੇਲ ਸ਼ਾਮਲ ਹਨ, ਉਨ੍ਹਾਂ ਨੂੰ 12 ਅਗਸਤ ਤੱਕ ਬੰਦ ਕੀਤਾ ਜਾ ਰਿਹਾ ਹੈ। ਨਵੇਂ ਆਰਡਰ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ 12 ਅਗਸਤ ਤੱਕ ਹੁਣ ਸਿਰਫ ਵਿਸ਼ੇਸ਼ ਰੇਲ ਗੱਡੀਆਂ ਹੀ ਚੱਲ ਸਕਦੀਆਂ ਹਨ।

 

ਇਹ ਵੀ ਦੇਖੋ : Fair & Lovely ਤੋਂ ਬਾਅਦ ਹੁਣ ਇਹ ਕੰਪਨੀਆਂ ਵੀ ਬਦਲਣਗੀਆਂ ਆਪਣੇ ਉਤਪਾਦਾਂ ਦੇ ਨਾਮ

ਜਾਣੋ ਕਿਵੇਂ ਅਤੇ ਕਦੋਂ ਹੋਵੇਗਾ ਤਤਕਾਲ ਟਿਕਟ ਬੁਕਿੰਗ

ਜੇ ਤੁਸੀਂ ਸੈਕਿੰਡ ਕਲਾਸ(ਦੂਜਾ ਦਰਜਾ) ਜਾਂ ਸਲੀਪਰ ਲਈ ਤਤਕਾਲ ਟਿਕਟਾਂ ਬੁੱਕ ਕਰਾਉਣਾ ਚਾਹੁੰਦੇ ਹੋ, ਤਾਂ ਇਸਦਾ ਸਮਾਂ ਸਵੇਰੇ 11 ਵਜੇ ਹੈ। ਏਸੀ ਟਿਕਟਾਂ ਦੀ ਬੁਕਿੰਗ ਦਾ ਸਮਾਂ ਸਵੇਰੇ 10 ਵਜੇ ਹੈ। ਅਜਿਹੀ ਸਥਿਤੀ ਵਿਚ ਇਹ ਮਹੱਤਵਪੂਰਨ ਹੁੰਦਾ ਹੈ ਕਿ ਤੁਸੀਂ ਸਮੇਂ ਸਿਰ ਲੌਗ ਇਨ ਕਰੋ ਜਾਂ ਕਾਊਂਟਰ ਤੱਕ ਪਹੁੰਚੋ। ਜ਼ਿਕਰਯੋਗ ਹੈ ਕਿ ਰੇਲਵੇ ਵੱਲੋਂ ਇਨ੍ਹਾਂ ਨਿਯਮਾਂ ਵਿਚ ਤਬਦੀਲੀ ਬਾਰੇ ਅਜੇ ਤੱਕ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ। ਇਸ ਲਈ ਤੁਹਾਨੂੰ ਪਹਿਲਾਂ ਤੋਂ ਚੱਲ ਰਹੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।

ਇਹ ਵੀ ਦੇਖੋ : ਰਾਸ਼ਨ ਕਾਰਡ 'ਚ ਘਰ ਬੈਠੇ ਜੋੜੋ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਮ, ਜਾਣੋ ਕੀ ਹੈ ਤਰੀਕਾ

ਤਤਕਾਲ ਟਿਕਟ ਦੀ ਬੁਕਿੰਗ ਲਈ ਇਨ੍ਹਾਂ ਗੱਲ੍ਹਾ ਦਾ ਰੱਖੋ ਧਿਆਨ।

  • ਇਹ ਜ਼ਰੂਰੀ ਹੈ ਕਿ ਜਿਸ ਦਿਨ ਤੁਸੀਂ ਯਾਤਰਾ ਕਰਨਾ ਚਾਹੁੰਦੇ ਹੋ, ਤਾਂ ਫਿਰ ਤੁਹਾਨੂੰ ਇਕ ਦਿਨ ਪਹਿਲਾਂ ਟਿਕਟ ਬੁੱਕ ਕਰਨੀ ਪਵੇਗੀ। ਜਿਸ ਦਾ ਸਮਾਂ ਸਵੇਰੇ 10 ਵਜੇ ਜਾਂ 11 ਵਜੇ ਦਾ ਹੈ।
  • ਯਾਤਰਾ ਦੌਰਾਨ ਤੁਹਾਨੂੰ ਆਪਣਾ ਆਈ.ਡੀ. ਪਰੂਫ ਆਪਣੇ ਕੋਲ ਰੱਖਣਾ ਹੋਵੇਗਾ। ਜੇ ਪਰਿਵਾਰ ਦੇ ਮੈਂਬਰ ਯਾਤਰੀ ਇਕੱਠੇ ਯਾਤਰਾ ਕਰਦੇ ਹਨ ਤਾਂ ਉਨ੍ਹਾਂ ਵਿਚੋਂ ਇਕ ਦੀ ਆਈਡੀ ਕਾਫ਼ੀ ਹੋਵੇਗੀ।
  • ਰੇਲਵੇ ਯਾਤਰਾ ਦੌਰਾਨ ਪਾਸਪੋਰਟ, ਆਧਾਰ ਕਾਰਡ, ਪੈਨ ਕਾਰਡ, ਵੋਟਰ ਆਈਡੀ, ਕੇਂਦਰ ਜਾਂ ਸੂਬਾ ਸਰਕਾਰ ਦੇ ਕਰਮਚਾਰੀ ਦਾ ਆਈਡੀ ਕਾਰਡ, ਬੈਂਕ ਪਾਸਬੁੱਕ, ਸਕੂਲ ਜਾਂ ਕਾਲਜ ਦੀ ਆਈਡੀ ਵੈਧ ਹੋਵੇਗੀ।
  • ਜੇ ਤੁਸੀਂ ਪੁਸ਼ਟੀ ਕੀਤੀ(ਕੰਫਰਮ) ਤਤਕਾਲ ਟਿਕਟ ਰੱਦ ਕਰਦੇ ਹੋ ਤਾਂ ਕੋਈ ਰਿਫੰਡ ਨਹੀਂ ਮਿਲੇਗਾ। ਸਾਰੀ ਰਕਮ ਕੱਟ ਲਈ ਜਾਵੇਗੀ। ਰੇਲਗੱਡੀ ਰੱਦ ਹੋਣ ਜਾਂ ਸਟੇਸ਼ਨ 'ਤੇ ਨਾ ਰੁਕਣ ਦੀ ਸਥਿਤੀ ਵਿਚ ਯਾਤਰੀ ਨੂੰ ਰੱਦ ਟਿਕਟ ਦਾ ਪੂਰਾ ਪੈਸਾ ਵਾਪਸ ਮਿਲੇਗਾ

ਇਹ ਵੀ ਦੇਖੋ : ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਲਗਾਤਾਰ ਬਣਾ ਰਹੀਆਂ ਨਵੇਂ ਰਿਕਾਰਡ, ਜਾਣੋ ਅੱਜ ਦੇ ਭਾਅ 


Harinder Kaur

Content Editor

Related News