Tata Sky ''ਸਬਸਕ੍ਰਾਈਬਰਸ'' ਲਈ ਖੁਸ਼ਖਬਰੀ! 15 ਜੂਨ ਤੋਂ ਗਾਹਕਾਂ ਨੂੰ ਹੋਵੇਗੀ ਭਾਰੀ ਬਚਤ

06/05/2020 4:56:42 PM

ਨਵੀਂ ਦਿੱਲੀ : ਟਾਟਾ ਸਕਾਈ ਗਾਹਕਾਂ ਦਾ ਮਾਸਿਕ ਬਿੱਲ ਘਟਾਉਣ ਲਈ 15 ਜੂਨ ਤੋਂ ਇਕ ਅਹਿਮ ਕਦਮ ਚੁੱਕਣ ਜਾ ਰਹੀ ਹੈ। ਬਿੱਲ ਘੱਟ ਕਰਨ ਲਈ ਕੰਪਨੀ ਚੈਨਲਾਂ ਜਾਂ ਪੈਕ ਦੀ ਗਿਣਤੀ ਘੱਟ ਕਰੇਗੀ। ਅਜਿਹਾ 70 ਲੱਖ ਦੇ ਕਰੀਬ ਟਾਟਾ ਸਕਾਈ ਵਰਤਣ ਵਾਲਿਆਂ ਲਈ ਕੀਤਾ ਜਾਵੇਗਾ। ਗਾਹਕ ਨੂੰ ਡਾਇਰੈਕ‍ਟ-ਟੂ-ਹੋਮ ਪ‍ਲੇਟਫਾਰਮ ਨਾਲ ਜੋੜ ਕੇ ਰੱਖਣ ਲਈ ਕੰਪਨੀ ਇਹ ਕਦਮ ਚੁੱਕ ਰਹੀ ਹੈ। ਟਾਟਾ ਸਕਾਈ ਨੇ 350 ਰੁਪਏ ਜਾਂ ਇਸ ਤੋਂ ਘੱਟ ਦੇ ਬਿੱਲ ਦਾ ਭੁਗਤਾਨ ਕਰਨ ਵਾਲੇ ਗਾਹਕਾਂ ਨੂੰ ਬਣਾਈ ਰੱਖਣ ਲਈ ਇਹ ਕਦਮ ਚੁੱਕਿਆ ਹੈ।

ਪਿਛਲੇ 2 ਮਹੀਨਿਆਂ ਵਿਚ 15 ਲੱਖ ਗਾਹਕਾਂ ਨੇ ਟਾਟਾ ਸਕਾਈ ਦੀਆਂ ਸੇਵਾਵਾਂ ਲੈਣੀਆਂ ਬੰਦ ਕਰ ਦਿੱਤੀਆਂ ਹਨ। ਉਹ ਆਪਣੇ ਸਬ‍ਸਕ੍ਰਿਪ‍ਸ਼ਨ ਨੂੰ ਰੀਨਿਊ ਨਹੀਂ ਕਰਾ ਸਕੇ, ਕਿਉਂਕਿ ਗਾਹਕਾਂ ਦਾ ਮੰਨਣਾ ਹੈ ਕਿ ਇਹ ਕਾਫ਼ੀ ਮਹਿੰਗਾ ਹੈ। ਮਈ ਵਿਚ ਟਾਟਾ ਸ‍ਕਾਈ ਵੈੱਬਸਾਈਟ ਜਾਂ ਐਪ 'ਤੇ ਲਾਗ-ਇਨ ਕਰਨ ਵਾਲੇ 50 ਲੱਖ ਗਾਹਕਾਂ ਵਿਚੋਂ ਕਰੀਬ 70 ਫ਼ੀਸਦੀ ਚਾਹੁੰਦੇ ਹਨ, ਕਿ ਉਨ੍ਹਾਂ ਦੇ ਮਾਸਿਕ ਬਿੱਲ ਨੂੰ ਘੱਟ ਕਰਨ ਲਈ ਚੈਨਲ ਘਟਾ ਦਿੱਤੇ ਜਾਣ। ਦਰਸ਼ਕਾਂ ਦੀ ਦਿਲਚਸ‍ਪੀ ਇਸ ਲਈ ਵੀ ਘੱਟ ਰਹੀ ਹੈ ਕਿਉਂਕਿ ਚੈਨਲਾਂ 'ਤੇ ਕੋਈ ਨਵਾਂ ਕੰਟੈਂਟ ਜਾਂ ਲਾਈਵ ਸ‍ਪੋਰਟਸ ਨਹੀਂ ਹਨ। ਇਸ ਤੋਂ ਇਲਾਵਾ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਤਾਲਾਬੰਦੀ ਦੇ ਚਲਦੇ ਵੀ ਕੁੱਝ ਗਾਹਕਾਂ ਦੀ ਖਰਚ ਕਰਨ ਦੀ ਸਮਰੱਥਾ 'ਤੇ ਅਸਰ ਪਿਆ ਹੈ।

ਮਈ ਵਿਚ 5 ਲੱਖ ਲੋਕਾਂ ਨੇ ਰਿਚਾਰਜ ਨਹੀਂ ਕਰਾਇਆ : ਐੱਮ.ਡੀ.
ਟਾਟਾ ਸ‍ਕਾਈ ਦੇ ਐੱਮ.ਡੀ. ਹਰਿਤ ਨਾਗਪਾਲ ਨੇ ਈ.ਟੀ. ਨੂੰ ਦੱਸਿਆ ਕਿ ਮਾਰਚ ਵਿਚ 10 ਲੱਖ ਇਨ-ਐਕਟਿਵ ਗਾਹਕ ਸਾਡੇ ਪ‍ਲੇਟਫਾਰਮ ਨਾਲ ਵਾਪਸ ਜੁੜੇ ਸਨ। ਹਾਲਾਂਕਿ, ਅਪ੍ਰੈਲ ਵਿਚ 10 ਲੱਖ ਚਲੇ ਗਏ। ਫਿਰ ਮਈ ਵਿਚ 5 ਲੱਖ ਲੋਕਾਂ ਨੇ ਰਿਚਾਰਜ ਨਹੀਂ ਕਰਾਇਆ। ਉਨ੍ਹਾਂ ਕਿਹਾ ਕਿ ਵਿਸ਼‍ਲੇਸ਼ਣਾਂ ਤੋਂ ਪਤਾ ਲੱਗਦਾ ਹੈ ਕਿ ਗਾਹਕਾਂ ਨੂੰ ਭੁਗਤਾਨ ਕਰਨ ਵਿਚ ਮੁਸ਼ਕਲ ਆ ਰਹੀ ਹੈ। ਇਸ ਤਰ੍ਹਾਂ ਗਾਹਕਾਂ ਨੂੰ ਪੂਰੀ ਤਰ੍ਹਾਂ ਨਾਲ ਗਵਾਉਣ ਦੀ ਬਜਾਏ ਅਸੀਂ ਕੁੱਝ ਪੈਕ ਅਤੇ ਚੈਨਲਾਂ ਨੂੰ ਘੱਟ ਕਰਾਂਗੇ। ਇਸ ਨਾਲ ਉਨ੍ਹਾਂ ਦਾ ਮਾਸਿਕ ਬਿੱਲ ਘੱਟ ਜਾਵੇਗਾ। ਟਾਟਾ ਸ‍ਕਾਈ ਦੇ 1.80 ਕਰੋੜ ਗਾਹਕ ਹਨ। ਕੰਪਨੀ ਨੇ ਪਤਾ ਲਗਾਇਆ ਹੈ ਕਿ ਉਸ ਦੇ 60-70 ਲੱਖ ਗਾਹਕਾਂ ਨੂੰ ਇਸ ਤੋਂ ਫਾਇਦਾ ਹੋਵੇਗਾ। ਉਹ ਮਾਸਿਕ ਬਿੱਲ ਵਿਚ 60-100 ਰੁਪਏ ਦੀ ਬਚਤ ਕਰ ਸਕਣਗੇ।


cherry

Content Editor

Related News