ਟਾਟਾ-ਮਿਸਤਰੀ ਵਿਵਾਦ : ਟੈਕਸ ਟ੍ਰਿਬਿਊਨਲ ਨੇ ਮਿਸਤਰੀ ਬਾਰੇ ਆਲੋਚਨਾਤਮਕ ਟਿੱਪਣੀ ਹਟਾਈ
Friday, Jan 01, 2021 - 10:12 AM (IST)
ਮੁੰਬਈ (ਭਾਸ਼ਾ) – ਇਕ ਅਚਾਨਕ ਚੁੱਕੇ ਕਦਮ ਦੇ ਤਹਿਤ ਇਨਕਮ ਟੈਕਸ ਅਪੀਲ ਟ੍ਰਿਬਿਊਨਲ (ਆਈ. ਟੀ. ਏ. ਟੀ.) ਦੀ ਮੁੰਬਈ ਬੈਂਚ ਨੇ ਆਪਣੇ ਹਾਲ ਹੀ ਦੇ ਆਦੇਸ਼ ’ਚ ਸਾਇਰਸ ਮਿਸਤਰੀ ’ਤੇ ਕੀਤੀ ਗਈ ਆਲੋਚਨਾਤਮਕ ਟਿੱਪਣੀ ਨੂੰ ਵਾਪਸ ਲੈ ਲਿਆ ਹੈ। ਇਸ ਆਦੇਸ਼ ’ਚ 3 ਪ੍ਰਮੁੱਖ ਟਾਟਾ ਟਰੱਸਟਾਂ ਦੇ ਟੈਕਸ ਛੋਟ ਦੇ ਦਰਜੇ ਨੂੰ ਬਹਾਲ ਕੀਤਾ ਗਿਆ ਸੀ।
ਟ੍ਰਿਬਿਊਨਲ ਨੇ ਬੁੱਧਵਾਰ ਨੂੰ 28 ਦਸੰਬਰ ਦੇ ਆਦੇਸ਼ ਦੇ ਸਬੰਧ ’ਚ ਜਾਰੀ ਇਕ ਸੋਧੇ ਹੋਏ ਪੱਤਰ ’ਚ ਕਿਹਾ ਕਿ ਉਸ ’ਚ ਟਾਈਪਿੰਗ ਦੀ ਗਲਤੀ ਸੀ। ਇਸ ਕਦਮ ਨੂੰ ਟਾਟਾ ਸਮੂਹ ਦੇ ਸਾਬਕਾ ਚੇਅਰਮੈਨ ਲਈ ਇਕ ਵੱਡੀ ਨੈਤਿਕ ਜਿੱਤ ਮੰਨਿਆ ਜਾ ਰਿਹਾ ਹੈ, ਜਿਨ੍ਹਾਂ ਨੂੰ 24 ਅਕਤੂਬਰ 2016 ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਟ੍ਰਿਬਿਊਨਲ ਦੇ ਪ੍ਰਧਾਨ ਪੀ. ਪੀ. ਭੱਟ ਅਤੇ ਉਪ ਪ੍ਰਧਾਨ ਪ੍ਰਮੋਟ ਕੁਮਾਰ ਵਲੋਂ ਜਾਰੀ ਕੀਤੇ ਗਏ ਸ਼ੋਧੇ ਹੋਏ ਪੱਤਰ ’ਚ ਸਪੱਸ਼ਟ ਕੀਤਾ ਗਿਆ ਕਿ ਪਿਛਲੇ ਆਦੇਸ਼ ’ਚ ‘ਟਾਈਪਿੰਗ ਦੀਆਂ ਗਲਤੀਆਂ ਕਾਰਣ ਮਿਸਤਰੀ ਲਈ ਕੁਝ ਗੈਰ-ਲੋੜੀਂਦੇ ਹਵਾਲੇ ਸਨ।
ਇਹ ਵੀ ਵੇਖੋ - ਅੱਜ ਤੋਂ ਬਦਲ ਜਾਣਗੇ ਪੈਸੇ ਨਾਲ ਸਬੰਧਿਤ ਇਹ ਨਿਯਮ, ਕਰੋੜਾਂ ਦੇਸ਼ ਵਾਸੀਆਂ ’ਤੇ ਪਵੇਗਾ ਇਨ੍ਹਾਂ ਦਾ ਅਸਰ
ਇਸ ਤੋਂ ਇਲਾਵਾ ਸੋਧੇ ਹੋਏ ਪੱਤਰ ’ਚ ਕਿਹਾ ਗਿਆ ਕਿ ਮਿਸਤਰੀ ਬਾਰੇ ਇਕ ਤੱਥ ਅਣਜਾਣੇ ’ਚ ਰਹਿ ਗਿਆ ਸੀ ਕਿ ਉਨ੍ਹਾਂ ਵਲੋਂ ਪੇਸ਼ ਕੀਤੀ ਜਾਣਕਾਰੀ ਮੁਲਾਂਕਣ ਅਧਿਕਾਰੀ ਦੇ ਨੋਟਿਸ ਦੇ ਜਵਾਬ ’ਚ ਦਿੱਤੀ ਗਈ ਸੀ। ਸ਼ੁੱਧੀ ਪੱਤਰ ’ਚ ਅੱਗੇ ਕਿਹਾ ਗਿਆ ਕਿ ਉਪਰੋਕਤ ਸੁਧਾਰਾਂ ਦਾ ਅਪੀਲ ਦੇ ਨਤੀਜਿਆਂ ’ਤੇ ਕੋਈ ਅਸਰ ਨਹੀਂ ਹੋਵੇਗਾ ਅਤੇ ਅਪੀਲ ਦਾ ਨਤੀਜਾ ਜਿਉਂ ਦਾ ਤਿਉਂ ਰਹੇਗਾ।
ਇਹ ਵੀ ਵੇਖੋ - ਕੀਮਤੀ ਧਾਤਾਂ ਅਤੇ ਸਟੋਨ ਡੀਲਰਸ ਨੂੰ 10 ਲੱਖ ਤੋਂ ਵੱਧ ਦੀ ਕੈਸ਼ ਟ੍ਰਾਂਜੈਕਸ਼ਨ ਦਾ ਰੱਖਣਾ ਹੋਵੇਗਾ ਰਿਕਾਰਡ
ਮਿਸਤਰੀ ਦੇ ਪਰਿਵਾਰ ਨੇ ਸ਼ੁੱਧੀ ਪੱਤਰ ਦੇ ਕਦਮ ਦਾ ਸਵਾਗਤ ਕੀਤਾ ਹੈ ਅਤੇ ਇਸ ਨੂੰ ਇਨਸਾਫ ਅਤੇ ਸੱਚ ਦੀ ਜਿੱਤ ਦੱਸਿਆ। ਮਿਸਤਰੀ ਪਰਿਵਾਰ ਨੇ ਕਿਹਾ ਕਿ ਸਾਨੂੰ ਪਤਾ ਲੱਗਾ ਹੈ ਕਿ ਇਨਕਮ ਟੈਕਸ ਅਪੀਲ ਟ੍ਰਿਬਿਊਨਲ ਨੇ ਮਿਸਤਰੀ ਖਿਲਾਫ ਲਗਾਏ ਗਏ ਨਿੱਜੀ ਦੋਸ਼ਾਂ ਨੂੰ ਸੋਧਣ ਲਈ 28 ਦਸੰਬਰ ਦੇ ਆਦੇਸ਼ ਬਾਰੇ ਇਕ ਸ਼ੁੱਧੀ ਪੱਤਰ ਜਾਰੀ ਕੀਤਾ ਹੈ। ਇਹ ਦੋਸ਼ ਅਜਿਹੀ ਸੁਣਵਾਈ ਦੌਰਾਨ ਲਗਾਏ ਗਏ, ਜਿਸ ’ਚ ਮਿਸਤਰੀ ਕਲਾਇੰਟ ਵੀ ਨਹੀਂ ਸਨ।
ਇਹ ਵੀ ਵੇਖੋ - ਭਾਰਤ ’ਤੇ 200 ਸਾਲ ਤੱਕ ਰਾਜ ਕਰਨ ਵਾਲੀ East India Company ਦੇ ਮਾਲਕ ਹਨ ਇਹ ਭਾਰਤੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।