ਟਾਟਾ ਇੰਟਰਨੈਸ਼ਨਲ ਨੇ ਆਨੰਦ ਸੇਨ ਨੂੰ ਬਣਾਇਆ ਮੁੱਖ ਸੰਚਾਲਨ ਅਧਿਕਾਰੀ
Wednesday, Dec 04, 2019 - 03:39 PM (IST)

ਨਵੀਂ ਦਿੱਲੀ—ਟਾਟਾ ਗਰੁੱਪ ਦੀ ਸੰਸਾਰਕ ਵੰਡ ਅਤੇ ਵਪਾਰ ਕੰਪਨੀ ਟਾਟਾ ਇੰਟਰਨੈਸ਼ਨਲ ਲਿਮਟਿਡ ਨੇ ਆਨੰਦ ਸੇਨ ਨੂੰ ਕਾਰਜਕਾਰੀ ਨਿਰਦੇਸ਼ਕ ਅਤੇ ਮੁੱਖ ਸੰਚਾਲਨ ਅਧਿਕਾਰੀ ਨਿਯੁਕਤ ਕਰਨ ਦੀ ਬੁੱਧਵਾਰ ਨੂੰ ਘੋਸ਼ਣਾ ਕੀਤੀ ਹੈ। ਉਨ੍ਹਾਂ ਦੀ ਨਿਯੁਕਤੀ ਇਕ ਦਸੰਬਰ ਤੋਂ ਪ੍ਰਭਾਵੀ ਹੈ।
ਸੇਨ ਦੇ ਕੋਲ ਟਾਟਾ ਸਟੀਲ 'ਚ ਵੱਖ-ਵੱਖ ਅਹੁਦਿਆਂ 'ਤੇ ਕੰਮ ਕਰਨ ਦਾ 35 ਸਾਲ ਤੋਂ ਜ਼ਿਆਦਾ ਦਾ ਅਨੁਭਵ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ10 ਅਕਤੂਬਰ 2019 ਨੂੰ ਗੈਰ-ਕਾਰਜਕਾਰੀ ਨਿਰਦੇਸ਼ਕ ਬਣਾਇਆ ਗਿਆ ਸੀ। ਆਪਣੀਆਂ ਨਵੀਂਆਂ ਜ਼ਿੰਮੇਵਾਰੀਆਂ ਦੇ ਅੰਤਰਗਤ ਉਹ ਆਪਣੇ ਕੰਮ ਦੀ ਰਿਪੋਰਟ ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਨੋਏਲ ਨਵਲ ਟਾਟਾ ਨੂੰ ਦੇਣਗੇ।