ਹਰ ਮਹੀਨੇ ਇਕ ਤੋਂ ਜ਼ਿਆਦਾ ਹੋਟਲ ਖੋਲ੍ਹੇਗਾ ਟਾਟਾ ਸਮੂਹ

02/26/2020 1:36:07 AM

ਨਵੀਂ ਦਿੱਲੀ(ਇੰਟ.)-ਟਾਟਾ ਸਮੂਹ ਦੀ ਕੰਪਨੀ ਇੰਡੀਅਨ ਹੋਟਲਸ ਕੰਪਨੀ ਲਿਮਟਿਡ (ਆਈ. ਐੱਚ. ਸੀ. ਐੱਲ.) ਨੇ ਕਿਹਾ ਕਿ ਕਾਰੋਬਾਰੀ ਵਿਸਤਾਰ ਯੋਜਨਾ ਤਹਿਤ ਉਹ 2020-21 ’ਚ ਹਰ ਮਹੀਨੇ ਇਕ ਤੋਂ ਜ਼ਿਆਦਾ ਹੋਟਲ ਖੋਲ੍ਹੇਗੀ। ਕੰਪਨੀ ਨੇ ਆਪਣੇ ਬਿਆਨ ’ਚ ਕਿਹਾ ਕਿ ਉਸ ਨੇ 200 ਹੋਟਲ ਦਾ ਅੰਕੜਾ ਪ੍ਰਾਪਤ ਕਰ ਲਿਆ ਹੈ ਅਤੇ ਉਸ ਕੋਲ ਹੁਣ 100 ਤੋਂ ਜ਼ਿਆਦਾ ਸ਼ਹਿਰਾਂ ’ਚ ਕੁਲ 25,000 ਤੋਂ ਜ਼ਿਆਦਾ ਕਮਰੇ ਹਨ।

ਆਈ. ਐੱਚ. ਸੀ. ਐੱਲ. ਦੇ ਐੱਮ. ਡੀ. ਅਤੇ ਸੀ. ਈ. ਓ. ਪੁਨੀਤ ਚਟਵਾਲ ਨੇ ਕਿਹਾ ਕਿ ਇਸ ਸਾਲ ਵੀ ਆਈ. ਐੱਚ. ਸੀ. ਐੱਲ. ਦਾ ਹੋਟਲ ਕੰਪਨੀ ਤੋਂ ਮਲਟੀ-ਬਰਾਂਡ ਹਾਸਪਿਟੈਲਿਟੀ ਈਕੋਸਿਸਟਮ ’ਚ ਬਦਲਾਅ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਆਈ. ਐੱਚ. ਸੀ. ਐੱਲ. ਨੇ ਬੀਤੇ 2 ਸਾਲਾਂ ’ਚ ਆਪਣੀ ਲੜੀ ’ਚ 50 ਨਵੇਂ ਹੋਟਲ ਜੋਡ਼ੇ। ਇਸ ਨਾਲ ਕੰਪਨੀ ਦੇ ਹੋਟਲਾਂ ਦੀ ਗਿਣਤੀ 200 ਤਕ ਪਹੁੰਚ ਗਈ। ਕੰ    ਪਨੀ ਦੇ ਸ਼ੇਅਰ ਬੀ. ਐੱਸ. ਈ. ’ਤੇ 1.50 ਫ਼ੀਸਦੀ ਡਿੱਗ ਕੇ 137.90 ਰੁਪਏ ’ਤੇ ਬੰਦ ਹੋਏ।


Karan Kumar

Content Editor

Related News