ਟਾਟਾ ਕਮਿਊਨਿਕੇਸ਼ਨ ਦਾ ਚੌਥੀ ਤਿਮਾਹੀ ''ਚ ਘਾਟਾ ਵਧ ਕੇ 199 ਕਰੋੜ ਰੁਪਏ

Thursday, May 09, 2019 - 10:05 AM (IST)

ਨਵੀਂ ਦਿੱਲੀ—ਡਿਜੀਟਲ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਵਾਲੀ ਕੰਪਨੀ ਟਾਟਾ ਕਮਿਊਨਿਕੇਸ਼ਨਸ ਦਾ ਘਾਟਾ 31 ਮਾਰਚ ਨੂੰ ਖਤਮ ਚੌਥੀ ਤਿਮਾਹੀ 'ਚ ਵਧ ਕੇ 198.8 ਕਰੋੜ ਰੁਪਏ ਹੋ ਗਿਆ ਹੈ। ਇਕ ਸਾਲ ਪਹਿਲਾਂ ਦੇ ਇਸ ਸਮੇਂ 'ਚ ਇਹ 120.9 ਕਰੋੜ ਰੁਪਏ ਸੀ। ਕੰਪਨੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਟਾਟਾ ਕਮਿਊਨਿਕੇਸ਼ਨਸ ਨੇ ਬਿਆਨ 'ਚ ਕਿਹਾ ਕਿ ਸਮੀਖਿਆਧੀਨ ਸਮੇਂ 'ਚ ਉਸ ਦੇ ਸੰਚਾਲਨ ਨਾਲ ਏਕੀਕ੍ਰਿਤ ਆਮਦਨ 4,243.5 ਕਰੋੜ ਰੁਪਏ ਰਹੀ। ਇਹ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸ ਸਮੇਂ ਦੀ ਤੁਲਨਾ 'ਚ ਪੰਜ ਫੀਸਦੀ ਜ਼ਿਆਦਾ ਹੈ। ਪੂਰੇ ਵਿੱਤੀ ਸਾਲ (2018-19) ਲਈ ਉਸ ਦਾ ਘਾਟਾ ਘਟ ਹੋ ਕੇ 82.37 ਕਰੋੜ ਰੁਪਏ ਰਿਹਾ। ਇਸ ਦੀ ਤੁਲਨਾ 'ਚ 2017-18 'ਚ ਇਹ 328.6 ਕਰੋੜ ਰੁਪਏ ਸੀ। ਇਸ ਦੌਰਾਨ ਸੰਚਾਲਨ 'ਚ ਆਮਦਨ 1.5 ਫੀਸਦੀ ਡਿੱਗ ਕੇ 16,524.95 ਕਰੋੜ ਰੁਪਏ ਰਹਿ ਗਈ। ਬਿਆਨ 'ਚ ਕਿਹਾ ਗਿਆ ਹੈ ਕਿ ਏਕੀਕ੍ਰਿਤ ਆਮਦਨ 16,525 ਕਰੋੜ ਰੁਪਏ ਦਰਜ ਕੀਤੀ ਗਈ ਹੈ। ਵਾਇਸ ਕਾਰੋਬਾਰ 'ਚ 27.1 ਫੀਸਦੀ ਦੀ ਗਿਰਾਵਟ ਦੀ ਵਜ੍ਹਾ ਨਾਲ ਆਮਦਨ 'ਚ ਸਾਲਾਨਾ ਆਧਾਰ 'ਤੇ 1.5 ਫੀਸਦੀ ਦੀ ਗਿਰਾਵਟ ਰਹੀ। ਡਾਟਾ ਕਾਰੋਬਾਰ 'ਚ ਮਜ਼ਬੂਤ ਪ੍ਰਦਰਸ਼ਨ ਨੇ ਇਸ ਗਿਰਾਵਟ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।


Aarti dhillon

Content Editor

Related News