ਟਾਟਾ ਆਟੋ ਐਕਸਪੋ 2018 ''ਚ ਪੇਸ਼ ਕਰੇਗੀ ਨਵੀਂ H5 SUV
Monday, Jan 22, 2018 - 12:20 AM (IST)

ਜਲੰਧਰ—ਭਾਰਤ ਦੀ ਪ੍ਰਸਿੱਧ ਵਾਹਨ ਨਿਰਮਾਤਾ ਕੰਪਨੀ ਟਾਟਾ ਮੋਟਰਸ ਆਟੋ ਐਕਸਪੋ 2018 'ਚ ਆਪਣੀ ਨਵੀਂ ਐੱਸ.ਯੂ.ਵੀ. ਨੂੰ ਪੇਸ਼ ਕਰ ਸਕਦੀ ਹੈ, ਜਿਸ ਦਾ ਨਾਂ suv h5 ਹੈ। ਇਸ ਦੀ ਕੀਮਤ ਲਗਭਗ 3 ਲੱਖ ਰੁਪਏ ਹੋ ਸਕਦੀ ਹੈ। ਉੱਥੇ ਹਾਲ ਹੀ 'ਚ ਇਸ ਕਾਰ ਨੂੰ ਟੈਸਟਿੰਗ ਦੌਰਾਨ ਦੇਖਿਆ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਇਸ ਐੱਸ.ਯੂ.ਵੀ. ਦਾ ਮੁਕਾਬਲੇ ਜੀਪ ਕੰਪਾਸ ਨਾਲ ਹੋਵੇਗਾ।
ਇਸ ਐੱਸ.ਯੂ.ਵੀ. 'ਚ 2.0 ਲੀਟਰ, ਫੋਰ ਸਿਲੰਡਰ ਮਲਟੀਜੈੱਟ ii ਇੰਜਣ ਦਿੱਤਾ ਜਾਵੇਗਾ। ਜਿਸ 'ਚ 5 ਸੀਟਰ ਐੱਸ.ਯੂ.ਵੀ. 140ਐੱਚ.ਪੀ. ਦੀ ਪਾਵਰ ਦੇਵੇਗੀ ਅਤੇ 7 ਸੀਟਰ ਵਰਜਨ 170 ਬੀ.ਐੱਚ.ਪੀ. ਦੀ ਪਾਵਰ ਜਨਰੇਟ ਕਰੇਗੀ। ਇਸ ਤੋਂ ਇਲਾਵਾ ਟੂ-ਵ੍ਹੀਲ ਅਤੇ ਫੋਰ ਵ੍ਹੀਲ ਡਰਾਈਵ ਵੇਰੀਅੰਟਸ ਦੋਵੇਂ ਹੀ ਇੰਜਣ 'ਚ ਦਿੱਤਾ ਜਾ ਸਕਦਾ ਹੈ।
ਦੱਸਣਯੋਗ ਹੈ ਕਿ ਕੰਪਨੀ ਐੱਚ5 ਐੱਸ.ਯੂ.ਵੀ. ਤੋਂ ਇਲਾਵਾ ਹੁੰਡਈ ਆਈ20 ਅਤੇ ਮਾਰੂਤੀ ਬਲੇਨੋ ਦੀ ਟੱਕਰ 'ਤੇ ਪ੍ਰੀਮੀਅਮ ਹੈਚਬੈਕ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ ਜਿਸ ਦਾ ਕੋਡਨੇਮ ਐਕਸ451 ਹੈ। ਕੰਪਨੀ ਇਸ ਦਾ ਪ੍ਰੋਡਕਸ਼ਨ ਵਰਜਨ ਵੀ 2018 ਆਟੋ ਐਕਸਪੋ ਦੌਰਾਨ ਪੇਸ਼ ਕਰ ਸਕਦੀ ਹੈ।