ਪਹਿਲੀ ਵਾਰ ਇਕੱਠੇ ਕੰਮ ਕਰਨ ਲਈ ਤਿਆਰ ਟਾਟਾ ਤੇ ਰਿਲਾਇੰਸ, ਜਾਣੋ ਮੁਕੇਸ਼ ਅੰਬਾਨੀ ਦਾ ਪਲਾਨ

02/15/2024 1:51:41 PM

ਬਿਜ਼ਨੈੱਸ ਡੈਸਕ : ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਕੰਪਨੀ ਰਿਲਾਇੰਸ ਇੰਡਸਟਰੀਜ਼ ਅਤੇ ਟਾਟਾ ਇਕੱਠੇ ਕੰਮ ਕਰਨ ਦੀ ਤਿਆਰੀ ਕਰ ਰਹੇ ਹਨ। ਦੱਸ ਦੇਈਏ ਕਿ ਰਿਲਾਇੰਸ ਇੰਡਸਟਰੀਜ਼ ਅਤੇ ਟਾਟਾ ਪਲੇਅ 'ਚ ਵਾਲਟ ਡਿਜ਼ਨੀ ਦੀ 29.8 ਫ਼ੀਸਦੀ ਹਿੱਸੇਦਾਰੀ ਖਰੀਦਣ ਲਈ ਇਹਨਾਂ ਵਲੋਂ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਰਿਲਾਇੰਸ ਨੇ ਦੇਸ਼ ਵਿੱਚ ਟੀਵੀ ਡਿਸਟ੍ਰੀਬਿਊਸ਼ਨ ਕਾਰੋਬਾਰ ਵਿੱਚ ਆਪਣੀ ਮੌਜੂਦਗੀ ਨੂੰ ਵਧਾਉਣ ਲਈ ਵਿਆਪਕ ਯੋਜਨਾਵਾਂ ਬਣਾਈਆਂ ਹਨ ਅਤੇ ਪ੍ਰਸਤਾਵਿਤ ਸੌਦਾ ਉਸੇ ਰਣਨੀਤੀ ਦਾ ਹਿੱਸਾ ਹੈ।

ਇਹ ਵੀ ਪੜ੍ਹੋ - Paytm ਦਾ FASTag ਇਸਤੇਮਾਲ ਕਰਨ ਵਾਲੇ ਸਾਵਧਾਨ! ਦੇਣਾ ਪੈ ਸਕਦੈ ਦੁੱਗਣਾ ਟੋਲ

ਟਾਟਾ ਗਰੁੱਪ ਦੀ ਹੋਲਡਿੰਗ ਕੰਪਨੀ ਟਾਟਾ ਸੰਨਜ਼ ਕੋਲ ਸੈਟੇਲਾਈਟ ਟੈਲੀਵਿਜ਼ਨ ਬ੍ਰਾਡਕਾਸਟਰ ਟਾਟਾ ਪਲੇਅ 'ਚ 50.2 ਫ਼ੀਸਦੀ ਹਿੱਸੇਦਾਰੀ ਹੈ ਅਤੇ ਵਾਲਟ ਡਿਜ਼ਨੀ ਦੀ 29.8 ਫ਼ੀਸਦੀ ਹਿੱਸੇਦਾਰੀ ਹੈ। ਬਾਕੀ ਦੀ ਹਿੱਸੇਦਾਰੀ ਸਿੰਗਾਪੁਰ ਫੰਡ ਟੇਮਾਸੇਕ ਕੋਲ ਹੈ। ਜੇਕਰ ਟਾਟਾ ਪਲੇ 'ਤੇ ਗੱਲਬਾਤ ਸਫਲ ਹੁੰਦੀ ਹੈ, ਤਾਂ ਟਾਟਾ ਗਰੁੱਪ ਅਤੇ ਅੰਬਾਨੀ ਪਹਿਲੀ ਵਾਰ ਕਿਸੇ ਉੱਦਮ ਵਿੱਚ ਸਾਂਝੇ ਹਿੱਸੇਦਾਰ ਹੋਣਗੇ ਅਤੇ ਟਾਟਾ ਪਲੇ ਪਲੇਟਫਾਰਮ 'ਤੇ ਜਿਓ ਸਿਨੇਮਾ ਦਾ ਵਿਸਤਾਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ - ਲੋਕਾਂ ਲਈ ਵੱਡੀ ਖ਼ਬਰ: ਭਾਰਤ 'ਚ ਬੰਦ ਹੋ ਰਿਹੈ FasTag, ਹੁਣ ਇੰਝ ਵਸੂਲਿਆ ਜਾਵੇਗਾ ਟੋਲ ਟੈਕਸ

ਡਿਜ਼ਨੀ ਨੇ ਪਹਿਲਾਂ ਟਾਟਾ ਪਲੇ ਦੀ ਸ਼ੁਰੂਆਤੀ ਜਨਤਕ ਪੇਸ਼ਕਸ਼ ਦੇ ਸਮੇਂ ਕੰਪਨੀ ਤੋਂ ਬਾਹਰ ਨਿਕਲਣ ਦੀ ਯੋਜਨਾ ਬਣਾਈ ਸੀ ਪਰ ਇਸ ਵਿੱਚ ਦੇਰੀ ਹੋ ਗਈ ਹੈ ਅਤੇ ਅਮਰੀਕੀ ਕੰਪਨੀ ਆਪਣੇ ਨਿਵੇਸ਼ ਤੋਂ ਬਾਹਰ ਨਿਕਲਣ ਲਈ ਹੋਰ ਵਿਕਲਪਾਂ ਦੀ ਖੋਜ ਕਰ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਟਾਟਾ ਪਲੇ 'ਚ ਹਿੱਸੇਦਾਰੀ ਖਰੀਦ ਕੇ ਰਿਲਾਇੰਸ ਆਪਣੇ ਜੀਓ ਸਿਨੇਮਾ ਦੀ ਸਮੁੱਚੀ ਸਮੱਗਰੀ ਟਾਟਾ ਪਲੇ ਦੇ ਗਾਹਕਾਂ ਨੂੰ ਉਪਲਬਧ ਕਰਵਾ ਸਕਦੀ ਹੈ। ਇਸ ਬਾਰੇ ਪੁੱਛੇ ਜਾਣ 'ਤੇ ਰਿਲਾਇੰਸ, ਡਿਜ਼ਨੀ ਅਤੇ ਟਾਟਾ ਸੰਨਜ਼ ਦੇ ਬੁਲਾਰੇ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ - ਬਿਨਾਂ ਹੈਲਮੇਟ ਦੇ ਬਾਈਕ ਸਵਾਰ ਰੋਕਣਾ ਪਿਆ ਭਾਰੀ, ਗੁੱਸੇ ’ਚ ਆਏ ਨੇ ਦੰਦੀਆਂ ਵੱਢ ਖਾ ਲਿਆ ਮੁਲਾਜ਼ਮ (ਵੀਡੀਓ)

ਟਾਟਾ ਪਲੇ ਵਿੱਚ ਡਿਜ਼ਨੀ ਦੀ ਹਿੱਸੇਦਾਰੀ ਦਾ ਮੁਲਾਂਕਣ ਫਿਲਹਾਲ ਕੀਤਾ ਜਾ ਰਿਹਾ ਹੈ ਕਿਉਂਕਿ ਨੈੱਟਫਲਿਕਸ, ਹੌਟਸਟਾਰ, ਜੀਓ ਸਿਨੇਮਾ ਅਤੇ ਐਮਾਜ਼ਾਨ ਪ੍ਰਾਈਮ ਵਰਗੇ ਸਟ੍ਰੀਮਿੰਗ ਪਲੇਟਫਾਰਮਾਂ ਤੋਂ ਸਖ਼ਤ ਮੁਕਾਬਲੇ ਦੇ ਕਾਰਨ ਟਾਟਾ ਕੰਪਨੀ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੰਪਨੀਆਂ ਵਿਚਕਾਰ ਹੋਏ ਸਮਝੌਤਿਆਂ ਦੇ ਅਨੁਸਾਰ ਡਿਜ਼ਨੀ ਭਾਰਤੀ ਕਾਰੋਬਾਰ ਵਿੱਚ 40 ਫ਼ੀਸਦੀ ਹਿੱਸੇਦਾਰੀ ਰੱਖੇਗੀ, ਜਦੋਂ ਕਿ ਰਿਲਾਇੰਸ 51 ਫ਼ੀਸਦੀ ਅਤੇ ਜੇਮਸ ਮਰਡੋਕ ਅਤੇ ਡਿਜ਼ਨੀ ਇੰਡੀਆ ਦੇ ਸਾਬਕਾ ਮੁਖੀ ਉਦੈ ਸ਼ੰਕਰ ਦੀ ਕੰਪਨੀ ਬੋਧੀ ਟ੍ਰੀ ਕੋਲ ਟੀਵੀ ਨੈਟਵਰਕ ਅਤੇ ਓਟੀਟੀ ਕਾਰੋਬਾਰ ਵਿਚ 9 ਫ਼ੀਸਦੀ ਹਿੱਸੇਦਾਰੀ ਹੋਵੇਗੀ।

ਇਹ ਵੀ ਪੜ੍ਹੋ - ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਨਹੀਂ ਮਿਲੇਗੀ ਅਜੇ ਰਾਹਤ, ਕਰਨਾ ਪੈ ਸਕਦੈ ਲੰਬਾ ਇੰਤਜ਼ਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News