ਰਤਨ ਟਾਟਾ ਅਤੇ ਟਰਾਈ ਦੇ ਚੈਅਰਮੈਨ ਦਾ ਟਵਿੱਟਰ ਅਕਾਊਂਟ ਹੈਕ
Saturday, Sep 10, 2016 - 11:00 PM (IST)

ਨਵੀਂ ਦਿੱਲੀ— ਦੇਸ਼ ਦੇ ਮੰਨੇ ਪ੍ਰਮੰਨੇ ਉਦਯੋਗਪਤੀ ਰਤਨ ਟਾਟਾ, ਦੂਰਸੰਚਾਰ ਖੇਤਰ ਦੇ ਟਰਾਈ ਦੇ ਚੈਅਰਮੈਨ ਆਰ. ਐੱਸ. ਸ਼ਰਮਾ ਦੇ ਟਵਿੱਟਰ ਖਾਤਿਆਂ ਨੂੰ ਹੈਕ ਕਰ ਲਿਆ ਗਿਆ। ਸ਼ਰਮਾ ਦਾ ਖਾਤਾ ਅੱਜ ਸ਼ਨੀਵਾਰ ਨੂੰ ਹੈਕ ਹੋਇਆ, ਜਦਕਿ ਰਤਨ ਟਾਟਾ ਦਾ ਖਾਤਾ ਸ਼ੁੱਕਰਵਾਰ ਨੂੰ ਹੈਕ ਹੋਇਆ ਸੀ। ਟਾਟਾ ਨੇ ਟਵਿੱਟ ਕਰਕੇ ਅਫਸੋਸ ਜ਼ਾਹਰ ਕੀਤਾ ਹੈ ਕਿ ਕੱਲ ਉਨ੍ਹਾਂ ਦਾ ਖਾਤਾ ਹੈਕ ਕਰ ਲਿਆ ਗਿਆ ਸੀ ਅਤੇ ਇਸ ''ਤੇ ਗਲਤ ਟਵਿੱਟ ਕੀਤਾ ਗਿਆ। ਹੁਣ ਇਨ੍ਹਾਂ ਨਕਲੀ ਪੋਸਟਾਂ ਨੂੰ ਹਟਾ ਦਿੱਤਾ ਗਿਆ ਹੈ। ਇਸ ਰੁਕਾਵਟ ਦੇ ਲਈ ਉਨ੍ਹਾਂ ਨੂੰ ਅਫਸੋਸ ਹੈ।
ਇਸ ਤਰ੍ਹਾਂ ਸ਼ਰਮਾ ਦੇ ਖਾਤੇ ਤੋਂ ਅੱਜ ਕੀਤੇ ਗਏ ਟਵਿੱਟ ''ਚ ਅਸ਼ਲੀਲ ਟਿਪੱਣੀ ਦੇ ਨਾਲ ਐਪਲ ਐਪ ਸਟੋਰ ਦਾ ਲਿੰਕ ਵੀ ਸਾਂਝਾ ਕੀਤਾ ਗਿਆ ਹੈ। ਟਰਾਈ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਟਵਿੱਟਰ ਨੂੰ ਉਨ੍ਹਾਂ ਦੇ ਖਾਤੇ ਦੇ ਹੈਕ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ ਅਤੇ ਖਰਾਬ ਪੋਸਟਾਂ ਨੂੰ ਹਟਾਇਆ ਜਾ ਰਿਹਾ ਹੈ। ਸ਼ਰਮਾ ਇਸ ਸਮੇਂ ਫਿਜੀ ਅਤੇ ਆਸਟਰੇਲੀਆ ਦੇ ਅਧਾਕਾਰਿਕ ਦੌਰੇ ''ਤੇ ਹੈ।