ਅਮਰੀਕਾ ਨਾਲ ਵਪਾਰ ਸਮਝੌਤੇ ’ਤੇ ਗੱਲ ਜਾਰੀ, ਭੇਦਭਾਵ ਵਾਲੀਆਂ ਸ਼ਰਤਾਂ ਅੱਗੇ ਨਹੀਂ ਝੁਕਾਂਗੇ : ਗੋਇਲ

Saturday, Aug 30, 2025 - 02:04 PM (IST)

ਅਮਰੀਕਾ ਨਾਲ ਵਪਾਰ ਸਮਝੌਤੇ ’ਤੇ ਗੱਲ ਜਾਰੀ, ਭੇਦਭਾਵ ਵਾਲੀਆਂ ਸ਼ਰਤਾਂ ਅੱਗੇ ਨਹੀਂ ਝੁਕਾਂਗੇ : ਗੋਇਲ

ਨਵੀਂ ਦਿੱਲੀ (ਭਾਸ਼ਾ) - ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਦੁਵੱਲੇ ਵਪਾਰ ਸਮਝੌਤੇ (ਬੀ. ਟੀ. ਏ.) ’ਤੇ ਗੱਲਬਾਤ ਜਾਰੀ ਹੈ ਪਰ ਭਾਰਤ ਕਦੇ ਵੀ ਭੇਦਭਾਵ ਵਾਲੀਆਂ ਸ਼ਰਤਾਂ ਅੱਗੇ ਨਹੀਂ ਝੁਕੇਗਾ। ਇਸ ਦੇ ਨਾਲ ਹੀ ਗੋਇਲ ਨੇ ਭਰੋਸਾ ਪ੍ਰਗਟਾਇਆ ਕਿ ਅਮਰੀਕਾ ਵੱਲੋਂ ਭਾਰਤੀ ਵਸਤਾਂ ’ਤੇ ਲਾਏ ਗਏ 50 ਫ਼ੀਸਦੀ ਟੈਰਿਫ ਦਾ ਦੇਸ਼ ਦੀ ਅਰਥਵਿਵਸਥਾ ’ਤੇ ਵੱਡਾ ਅਸਰ ਨਹੀਂ ਪਵੇਗਾ।

ਇਹ ਵੀ ਪੜ੍ਹੋ :     ਤਿਉਹਾਰਾਂ ਤੋਂ ਪਹਿਲਾਂ ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਮਾਰੀ ਵੱਡੀ ਛਾਲ, ਜਾਣੋ 24K-22K ਦੇ ਭਾਅ

ਗੋਇਲ ਨੇ ਇਥੇ ਇਕ ਉਦਯੋਗ ਸੰਮੇਲਨ ’ਚ ਕਿਹਾ, “ਜੇ ਕੋਈ ਵਧੀਆ ਮੁਕਤ ਵਪਾਰ ਸਮਝੌਤਾ ਕਰਨਾ ਚਾਹੁੰਦਾ ਹੈ ਤਾਂ ਅਸੀਂ ਹਮੇਸ਼ਾ ਤਿਆਰ ਹਾਂ ਪਰ ਜੇ ਕੋਈ ਭੇਦਭਾਵ ਕਰੇਗਾ ਤਾਂ ਅਸੀਂ ਨਹੀਂ ਝੁਕਾਂਗੇ ਅਤੇ ਨਾ ਹੀ ਕਮਜ਼ੋਰ ਪੈਵਾਂਗੇ, ਸਗੋਂ ਮਿਲ ਕੇ ਅੱਗੇ ਵਧਾਂਗੇ।”

ਗੋਇਲ ਨੇ ਕਿਹਾ ਕਿ ਸਰਕਾਰ ਦੇਸ਼ ਦੀ ਬਰਾਮਦ ਨੂੰ ਉਤਸ਼ਾਹ ਦੇਣ ਲਈ ਘਰੇਲੂ ਅਤੇ ਗਲੋਬਲ ਪਹੁੰਚ ਵਧਾਉਣ ਲਈ ਛੇਤੀ ਹੀ ਕਈ ਕਦਮ ਉਠਾਏਗੀ।

ਇਹ ਵੀ ਪੜ੍ਹੋ :    ਪੰਜਾਬ ਸਮੇਤ 8 ਸੂਬਿਆਂ ਨੇ ਨੁਕਸਾਨ ਦੀ ਭਰਪਾਈ ਲਈ ਕੇਂਦਰ ਸਰਕਾਰ ਤੋਂ ਕੀਤੀ ਮੰਗ

ਗੋਇਲ ਨੇ ਕਿਹਾ, ‘‘ਮੈਂ ਤੁਹਾਨੂੰ ਸਾਰਿਆਂ ਨੂੰ ਭਰੋਸਾ ਦੇ ਸਕਦਾ ਹਾਂ ਕਿ ਆਉਣ ਵਾਲੇ ਦਿਨਾਂ ’ਚ ਸਰਕਾਰ ਹਰ ਇਕ ਖੇਤਰ ਨੂੰ ਸਹਾਇਤਾ ਦੇਣ ਲਈ ਵੱਖ-ਵੱਖ ਕਦਮ ਉਠਾਏਗੀ। ਇਸ ਨਾਲ ਘਰੇਲੂ ਪਹੁੰਚ ਦਾ ਵਿਸਥਾਰ ਹੋਵੇਗਾ ਅਤੇ ਪੂਰੇ ਵਿਸ਼ਵ ਦੇ ਹੋਰ ਬਾਜ਼ਾਰਾਂ ’ਚ ਪੂਰਕ ਮੌਕਿਆਂ ਦੀ ਤਲਾਸ਼ ਹੋਵੇਗੀ, ਜਿਸ ਨਾਲ ਸਾਡੀ ਗਲੋਬਲ ਪਹੁੰਚ ਵਧੇਗੀ। ਨਤੀਜੇ ਵਜੋਂ ਇਸ ਸਾਲ ਸਾਡੀ ਬਰਾਮਦ ਪਿਛਲੇ ਸਾਲ ਦੀ ਬਰਾਮਦ ਨਾਲੋਂ ਵੱਧ ਰਹੇਗੀ।’’

ਇਹ ਵੀ ਪੜ੍ਹੋ :     PF ਖਾਤਾ ਧਾਰਕਾਂ ਲਈ ਖੁਸ਼ਖ਼ਬਰੀ, ਹੁਣ ਆਸਾਨੀ ਨਾਲ ਕਢਵਾ ਸਕੋਗੇ ਆਪਣਾ PF ਦਾ ਪੈਸਾ

ਭਾਰਤ ਨਾਲ ਵਪਾਰ ਸਮਝੌਤੇ ’ਤੇ ਗੱਲਬਾਤ ਕਰਨਾ ਚਾਹੁੰਦਾ ਹੈ ਕਤਰ

ਗੋਇਲ ਨੇ ਕਿਹਾ ਕਿ ਓਮਾਨ ਨਾਲ ਮੁਕਤ ਵਪਾਰ ਸਮਝੌਤੇ (ਐੱਫ. ਟੀ. ਏ.) ਨੂੰ ਛੇਤੀ ਹੀ ਅੰਤਿਮ ਰੂਪ ਦੇ ਦਿੱਤਾ ਜਾਵੇਗਾ ਅਤੇ ਕਤਰ ਵੀ ਭਾਰਤ ਨਾਲ ਅਜਿਹੇ ਸਮਝੌਤੇ ’ਤੇ ਗੱਲਬਾਤ ਕਰਨ ਦਾ ਚਾਹਵਾਨ ਹੈ। ਉਨ੍ਹਾਂ ਨੇ ਬਰਾਮਦਕਾਰਾਂ ਨੂੰ ਵਪਾਰ ਦੇ ਮੋਰਚੇ ’ਤੇ ਕਿਸੇ ਦੇਸ਼ ਦੀ ਇਕ-ਤਰਫਾ ਕਾਰਵਾਈ ਕਾਰਨ ਪੈਦਾ ਮੌਜੂਦਾ ਗਲੋਬਲ ਬੇਭਰੋਸਗੀਆਂ ਨਾਲ ਨਜਿੱਠਣ ਲਈ ਹਰਸੰਭਵ ਮਦਦ ਦਾ ਭਰੋਸਾ ਵੀ ਦਿੱਤਾ।

ਗੋਇਲ ਨੇ ਕਿਹਾ ਕਿ ਮਾਲ ਅਤੇ ਸੇਵਾ ਕਰ (ਜੀ. ਐੱਸ. ਟੀ.) ਸੁਧਾਰਾਂ ਨਾਲ ਘਰੇਲੂ ਖਪਤ ਨੂੰ ਉਤਸ਼ਾਹ ਮਿਲੇਗਾ।

ਇਹ ਵੀ ਪੜ੍ਹੋ :     ਲਓ ਜੀ ਨਵੇਂ ਸਿਖਰ 'ਤੇ ਪਹੁੰਚ ਗਈ ਚਾਂਦੀ ਤੇ ਸੋਨਾ ਵੀ ਹੋ ਗਿਆ ਮਹਿੰਗਾ, ਜਾਣੋ 24K-22K ਦੀ ਕੀਮਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News