T-Series ਨੇ ਕਾਪੀਰਾਈਟ ਉਲੰਘਣਾ ਸੰਬੰਧੀ ਕਈ ਸੋਸ਼ਲ ਵੀਡੀਓ ਐਪਸ ਨੂੰ ਭੇਜਿਆ ਨੋਟਿਸ

09/06/2020 7:02:48 PM

ਨਵੀਂ ਦਿੱਲੀ (ਭਾਸ਼ਾ) — ਸੰਗੀਤ ਕੰਪਨੀ ਟੀ-ਸੀਰੀਜ਼ ਨੇ ਕਾਪੀਰਾਈਟ ਉਲੰਘਣਾ ਲਈ ਬੋਲੋ ਇੰਡੀਆ, ਮਿੱਤਰੋ, ਐਮ.ਐਕਸ. ਪਲੇਅਰ ਦੇ ਟਕਾਟਕ, ਟ੍ਰਿਲਰ ਅਤੇ ਜੋਸ਼ ਸਣੇ ਕਈ ਸੋਸ਼ਲ ਵੀਡੀਓ ਐਪਸ ਨੂੰ ਨੋਟਿਸ ਭੇਜੇ ਹਨ। ਟੀ-ਸੀਰੀਜ਼ ਨੇ ਇਨ੍ਹਾਂ ਐਪਸ ਨੂੰ ਉਨ੍ਹਾਂ ਦੇ ਪਲੇਟਫਾਰਮ 'ਤੇ ਆਪਣੀ ਸਮਗਰੀ ਦੀ ਵਰਤੋਂ ਕਰਨ ਸਬੰਧੀ ਚਿਤਾਵਨੀ ਵੀ ਦਿੱਤੀ ਹੈ।

ਸੁਪਰ ਕੈਸੇਟਸ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ, ਟੀ-ਸੀਰੀਜ਼ ਬ੍ਰਾਂਡ ਨਾਮ ਦੇ ਤਹਿਤ ਕੰਮ ਕਰਨ ਵਾਲੀ ਕੰਪਨੀ ਨੇ ਇਨ੍ਹਾਂ ਐਪਸ ਨੂੰ ਕਿਹਾ ਹੈ ਕਿ ਉਹ ਕਰੀਬ 3.5 ਕਰੋੜ ਰੁਪਏ ਦਾ ਘਾਟਾ ਅਦਾ ਕਰੇ ਅਤੇ ਗੈਰਕਨੂੰਨੀ ਤਰੀਕੇ ਨਾਲ ਕਮਾਏ ਗਏ ਸਾਰੇ ਮਾਲੀਏ ਦੇ ਖਾਤੇ ਜਮ੍ਹਾਂ ਕਰੇ। ਕੰਪਨੀ ਨੇ ਚੀਨ ਦੀ ਐਪ ਸਨੈਕ ਵੀਡੀਓ ਨੂੰ ਵੀ ਨੋਟਿਸ ਦਿੱਤਾ ਹੈ, ਜੋ ਕਿ ਭਾਰਤ ਵਿਚ ਚੱਲ ਰਿਹਾ ਹੈ ਅਤੇ ਸ਼ਾਰਟ-ਵੀਡੀਓ ਐਪ ਰੋਪੋਸੋ ਦੇ ਖਿਲਾਫ ਮੁਕੱਦਮਾ ਦਾਇਰ ਕੀਤਾ ਗਿਆ ਹੈ।

ਜਦੋਂ ਕੰਪਨੀ ਨਾਲ ਸੰਪਰਕ ਕੀਤਾ ਗਿਆ ਤਾਂ ਟੀ-ਸੀਰੀਜ਼ ਵਲੋਂ ਨਿਯੁਕਤ ਈਰਾ ਲਾਅ ਫਰਮ ਨੇ ਇਨ੍ਹਾਂ ਪਲੇਟਫਾਰਮਾਂ ਨੂੰ ਨੋਟਿਸ ਜਾਰੀ ਕਰਨ ਦੀ ਪੁਸ਼ਟੀ ਕੀਤੀ। ਈਰਾ ਲਾਅ ਦੀ ਸਹਿਭਾਗੀ ਗੀਤਾਂਜਲੀ ਵਿਸ਼ਵਨਾਥਨ ਨੇ ਕਿਹਾ ਕਿ ਨਾਮਿਤ ਵੀਡੀਓ ਐਪ ਨੂੰ ਕਾਨੂੰਨੀ ਨੋਟਿਸ ਦਿੱਤਾ ਗਿਆ ਹੈ ਅਤੇ ਰੋਪੋਸੋ ਖਿਲਾਫ ਮੁਕੱਦਮਾ ਦਾਇਰ ਕੀਤਾ ਗਿਆ ਹੈ। 

ਇਹ ਵੀ ਦੇਖੋ : IPL ਦਾ ਪੂਰਾ ਸ਼ਡਿਊਲ ਜਾਰੀ, ਅਬੂ ਧਾਬੀ 'ਚ 19 ਸਤੰਬਰ ਤੋਂ ਹੋਣ ਜਾ ਰਹੀ ਹੈ ਸ਼ੁਰੂਆਤ

ਪੀਟੀਆਈ-ਭਾਸ਼ਾ ਦੁਆਰਾ ਇੱਕ ਈ-ਮੇਲ ਪ੍ਰਸ਼ਨ ਦੇ ਜਵਾਬ ਵਿਚ, ਬੋਲੋ ਇੰਡੀਆ ਨੇ ਕਿਹਾ ਕਿ ਇਹ ਆਡੀਓ ਅਤੇ ਵੀਡੀਓ ਲਾਇਬ੍ਰੇਰੀ ਨੂੰ ਉਪਭੋਗਤਾਵਾਂ ਲਈ ਇਕ ਫੀਚਰ ਦੇ ਰੂਪ ਵਿਚ ਪੇਸ਼ ਨਹੀਂ ਕਰਦਾ ਹੈ। ਇਸ ਲਈ ਸੰਗੀਤ ਦੇ ਕਾਪੀਰਾਈਟ ਅਧਿਕਾਰਾਂ ਦੀ ਉਲੰਘਣਾ ਕਰਨ ਦਾ ਕੋਈ ਅਧਾਰ ਨਹੀਂ ਹੈ। ਟ੍ਰਿਲਰ ਨੇ ਇਸ ਮਾਮਲੇ 'ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਹੋਰ ਕੰਪਨੀਆਂ ਨੇ ਹਾਲੇ ਇਸ ਸਬੰਧ ਵਿਚ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ।

ਇਹ ਵੀ ਦੇਖੋ : ਟੈਕਸ ਚੋਰੀ ਰੋਕਣ ਲਈ ਵਪਾਰੀਆਂ ’ਤੇ ਇਕ ਹੋਰ ਸਖ਼ਤੀ, 1 ਅਕਤੂਬਰ ਤੋਂ ਆਨਲਾਈਨ ਹੋਣਗੇ ਸਾਰੇ ਬਿਲ


Harinder Kaur

Content Editor

Related News