ਨਵੇਂ ਸਾਲ ਮੌਕੇ Swiggy ਨੂੰ ਮਿਲੇ ਬੰਪਰ ਆਰਡਰ, ਚਾਈਨੀਜ਼ ਫੂਡ 'ਤੇ ਭਾਰੀ ਪਏ ਭਾਰਤੀ ਪਕਵਾਨ
Sunday, Jan 01, 2023 - 03:04 PM (IST)
ਹੈਦਰਾਬਾਦ : ਨਵੇਂ ਸਾਲ ਦੀ ਸ਼ਾਮ 'ਤੇ ਫੂਡ ਡਿਲੀਵਰੀ ਪਲੇਟਫਾਰਮ ਸਵਿਗੀ ਨੇ ਸ਼ਨੀਵਾਰ ਨੂੰ ਦੇਸ਼ ਭਰ ਵਿੱਚ 3.50 ਲੱਖ ਬਿਰਯਾਨੀ ਅਤੇ 2.5 ਲੱਖ ਤੋਂ ਵੱਧ ਪੀਜ਼ਾ ਆਰਡਰ ਡਿਲੀਵਰ ਕੀਤੇ। ਕੰਪਨੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਸਵਿੱਗੀ ਨੇ ਇਹ ਵੀ ਕਿਹਾ ਕਿ ਟਵਿੱਟਰ 'ਤੇ ਕੀਤੇ ਗਏ ਸਰਵੇਖਣ ਮੁਤਾਬਕ 75.4 ਫੀਸਦੀ ਆਰਡਰ ਹੈਦਰਾਬਾਦੀ ਬਿਰਯਾਨੀ ਦੇ ਆਏ। ਇਸ ਤੋਂ ਬਾਅਦ ਲਖਨਵੀ ਬਿਰਯਾਨੀ 14.2 ਫੀਸਦੀ ਅਤੇ ਕੋਲਕਾਤਾ ਬਿਰਯਾਨੀ 10.4 ਫੀਸਦੀ ਰਹੀ। ਸੂਤਰਾਂ ਨੇ ਪੀਟੀਆਈ ਨੂੰ ਦੱਸਿਆ, “ਉਸ ਦਿਨ 3.50 ਲੱਖ ਆਰਡਰ ਦੇ ਨਾਲ ਹੁਣ ਤੱਕ ਦੀ ਸਭ ਤੋਂ ਵੱਧ ਬਿਰਯਾਨੀ ਦੀ ਡਿਲੀਵਰੀ ਹੋਈ।” ਹੈਦਰਾਬਾਦ ਦੇ ਪ੍ਰਮੁੱਖ ਰੈਸਟੋਰੈਂਟ ਬਾਵਰਚੀ ਨੇ ਨਵੇਂ ਸਾਲ ਦੀ ਸ਼ਾਮ ਨੂੰ ਪ੍ਰਤੀ ਮਿੰਟ ਔਸਤਨ ਦੋ ਬਿਰਿਆਨੀ ਡਿਲੀਵਰ ਕੀਤੀ। ਵੱਡੀ ਮੰਗ ਨੂੰ ਪੂਰਾ ਕਰਨ ਲਈ ਰੈਸਟੋਰੈਂਟ ਨੇ 15 ਟਨ ਬਿਰਯਾਨੀ ਬਣਾਈ।
ਸਵਿਗੀ ਨੇ ਸ਼ਨੀਵਾਰ ਰਾਤ 10.30 ਵਜੇ ਇਕ ਟਵੀਟ 'ਚ ਕਿਹਾ, ''ਡੋਮਿਨੋਜ਼ ਇੰਡੀਆ ਨੂੰ 61,287 ਪੀਜ਼ਾ ਆਰਡਰ ਮਿਲੇ ਹਨ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਓਰੈਗਨੋ ਦੇ ਕਿੰਨੇ ਪੈਕੇਟ ਉਨ੍ਹਾਂ ਦੇ ਨਾਲ ਗਏ ਹੋਣਗੇ।” ਕੰਪਨੀ ਦੇ ਸੂਤਰਾਂ ਨੇ ਕਿਹਾ ਕਿ ਗਾਹਕਾਂ ਨੂੰ ਕੁੱਲ 2.5 ਲੱਖ ਤੋਂ ਵੱਧ ਪੀਜ਼ਾ ਡਿਲੀਵਰ ਕੀਤੇ ਗਏ ਹਨ।
ਇਹ ਵੀ ਪੜ੍ਹੋ : ਅਡਾਨੀ ਸਮੂਹ ਦੇ ਹੱਥ ਆਇਆ NDTV ਦਾ ਕੰਟਰੋਲ, ਸੰਸਥਾਪਕ ਰਾਏ ਜੋੜੇ ਨੇ ਦਿੱਤਾ ਅਸਤੀਫਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।