New Year Eve ਮੌਕੇ ਜ਼ੋਮੈਟੋ, ਸਵਿਗੀ ਅਤੇ ਬਲਿੰਕਿਟ ਨੇ ਤੋੜੇ ਸਾਰੇ ਰਿਕਾਰਡ, ਮਿਲੇ ਹੁਣ ਤੱਕ ਦੇ ਸਭ ਤੋਂ ਵੱਧ ਆਰਡਰ
Tuesday, Jan 02, 2024 - 06:35 AM (IST)
ਨਵੀਂ ਦਿੱਲੀ (ਭਾਸ਼ਾ)– ਖਾਣ-ਪੀਣ ਅਤੇ ਜ਼ਰੂਰਤ ਦੇ ਸਾਮਾਨ ਦੀ ਆਨਲਾਈਨ ਵਿਕਰੀ ਕਰਨ ਵਾਲੇ ਜ਼ੋਮੈਟੋ, ਬਲਿੰਕਿਟ ਅਤੇ ਸਵਿਗੀ ਵਰਗੇ ਮੰਚਾਂ ’ਤੇ ਆਉਣ ਵਾਲੇ ਆਰਡਰ ਵਿਚ ਨਵੇਂ ਸਾਲ ਦੀ ਪੂਰਬਲੀ ਸ਼ਾਮ ਮੌਕੇ ਵੱਡੇ ਪੈਮਾਨੇ ’ਤੇ ਵਾਧਾ ਦੇਖਿਆ ਗਿਆ। ਇਨ੍ਹਾਂ ਤੁਰੰਤ ਸਪਲਾਈ ਮੰਚਾਂ ਦੇ ਚੋਟੀ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਸੋਸ਼ਲ ਮੀਡੀਆ ਮੰਚ ‘ਐਕਸ’ ਉੱਤੇ ਨਵੇਂ ਸਾਲ ਦੀ ਪੂਰਬਲੀ ਸ਼ਾਮ ਮੌਕੇ ਮਿਲੇ ਆਰਡਰ ਦੇ ਰੁਝਾਨਾਂ ਬਾਰੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ- ਅੰਤਰਰਾਸ਼ਟਰੀ ਡਰੱਗ ਤੇ ਹਥਿਆਰ ਸਮੱਗਲਿੰਗ ਰੈਕੇਟ ਦਾ ਪਰਦਾਫਾਸ਼, 19 ਕਿੱਲੋ ਹੈਰੋਇਨ ਡਰੱਗ ਮਨੀ ਸਣੇ 2 ਗ੍ਰਿਫ਼ਤਾਰ
ਆਨਲਾਈਨ ਸਪਲਾਈ ਮੰਚ ਸਵਿਗੀ ਦੇ ਸੀ.ਈ.ਓ. ਰੋਹਿਤ ਕਪੂਰ ਨੇ ‘ਐਕਸ’ ਉੱਤੇ ਪੋਸਟ ’ਚ ਕਿਹਾ ਕਿ ਨਵੇਂ ਸਾਲ ਦੀ ਪੂਰਬਲੀ ਸ਼ਾਮ ਨੂੰ ਮਿਲੇ ਆਰਡਰਜ਼ ਨੇ ਸਵਿਗੀ ਫੂਡ ਐਂਡ ਇੰਸਟਾਮਾਰਟ ਦੇ ਸਾਰੇ ਰਿਕਾਰਡ ਤੋੜ ਦਿੱਤੇ। ਟੀਮ ਦੇ ਨਾਲ ਇਸ ਤੋਂ ਵੱਧ ਖੁਸ਼ੀ ਨਹੀਂ ਹੋ ਸਕਦੀ। ਕਪੂਰ ਨੇ ਇਕ ਹੋਰ ਪੋਸਟ ’ਚ ਕਿਹਾ ਕਿ ਸਵਿਗੀ ਇੰਸਟਾਮਾਰਟ ’ਤੇ ਕ੍ਰਿਕਟ ਵਿਸ਼ਵ ਕੱਪ ਫਾਈਨਲ ਦੌਰਾਨ ਮਿਲੇ ਆਰਡਰ ਨੂੰ ਵੀ ਪਿੱਛੇ ਛੱਡ ਦਿੱਤਾ। ਕਪੂਰ ਨੇ ਕਿਹਾ ਕਿ ਸਵਿਗੀ ਇੰਸਟਾਮਾਰਟ ’ਤੇ ਆਰਡਰ ਪ੍ਰਤੀ ਮਿੰਟ (ਓ.ਪੀ.ਐੱਮ.) ਹੁਣ ਤੱਕ ਦਾ ਸਭ ਤੋਂ ਵੱਧ। ਇਹ ਵਿਸ਼ਵ ਕੱਪ ਫਾਈਨਲ ਦੌਰਾਨ ਸਾਡੇ ਪਿਛਲੇ ਉੱਚ ਪੱਧਰ ਤੋਂ 1.6 ਗੁਣਾ ਵੱਧ ਹੈ। ਸਵਿਗੀ ’ਤੇ ਇਸ ਦੌਰਾਨ ਬਰਿਆਨੀ ਦੇ 4.8 ਲੱਖ ਤੋਂ ਵੱਧ ਆਰਡਰ ਮਿਲੇ ਅਤੇ ਪ੍ਰਤੀ ਮਿੰਟ 1,244 ਪਕਵਾਨ ਦੇ ਆਰਡਰ ਦਿੱਤੇ ਗਏ।
ਇਹ ਵੀ ਪੜ੍ਹੋ- ਸਾਲ 2023 'ਚ BSF ਨੇ ਬਰਾਮਦ ਕੀਤੀ 442 ਕਿੱਲੋ ਹੈਰੋਇਨ, 3 ਘੁਸਪੈਠੀਆਂ ਨੂੰ ਕੀਤਾ ਢੇਰ
ਜ਼ੋਮੈਟੋ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਦੀਪਿੰਦਰ ਗੋਇਲ ਨੇ ਆਪਣੀ ਪੋਸਟ ਵਿਚ ਕਿਹਾ ਕਿ ਨਵੇਂ ਸਾਲ ਦੀ ਪੂਰਬਲੀ ਸ਼ਾਮ ਮੌਕੇ ਉਨ੍ਹਾਂ ਦੇ ਮੰਚ ਨੂੰ 2015-2020 ਦੌਰਾਨ ਨਵੇਂ ਸਾਲ ਦੀ ਪੂਰਬਲੀ ਸ਼ਾਮ ਮੌਕੇ ਸਾਂਝੇ ਤੌਰ ’ਤੇ ਮਿਲੇ ਆਰਡਰ ਜਿੰਨੇ ਆਰਡਰ ਮਿਲੇ। ਗੋਇਲ ਨੇ ਇਸ ਨੂੰ ਦਿਲਚਸਪ ਅੰਕੜਾ ਦੱਸਦੇ ਹੋਏ ਕਿਹਾ ਕਿ ਜ਼ੋਮੈਟੋ ਭਵਿੱਖ ਨੂੰ ਲੈ ਕੇ ਉਤਸ਼ਾਹਿਤ ਹੈ। ਜ਼ੋਮੈਟੈ ਦੀ ਮਲਕੀਅਤ ਵਾਲੇ ਤੁਰੰਤ ਕਾਮਰਸ ਸਪਲਾਈ ਪਲੇਟਫਾਰਮ ਬਲਿੰਕਿਟ ਦੇ ਸਹਿ-ਸੰਸਥਾਪਕ ਅਤੇ ਸੀ.ਈ.ਓ. ਅਰਬਿੰਦਰ ਢੀਂਡਸਾ ਨੇ ਇਕ ਪੋਸਟ ’ਚ ਕਿਹਾ ਕਿ ਇਸ ਨੂੰ ਇਕ ਦਿਨ ’ਚ ਹੁਣ ਤੱਕ ਦੇ ਸਭ ਤੋਂ ਵੱਧ ਆਰਡਰ ਅਤੇ ਪ੍ਰਤੀ ਮਿੰਟ ਆਰਡਰ ਮਿਲੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8