ਸੁਜ਼ੂਕੀ ਮੋਟਰ ਕੰਪਨੀ ਨੇ ਪਾਕਿਸਤਾਨ 'ਚ ਬੰਦ ਕੀਤੀ ਆਪਣੀ ਫੈਕਟਰੀ, ਜਾਣੋ ਕਾਰਨ
Wednesday, Jun 21, 2023 - 10:54 AM (IST)

ਕਰਾਚੀ- ਸੁਜ਼ੂਕੀ ਮੋਟਰ ਕੰਪਨੀ ਲਿਮਟਿਡ (ਪੀ.ਐੱਸ.ਐੱਮ.ਸੀ.) ਨੇ ਆਯਾਤ ਪਾਬੰਦੀਆਂ ਕਾਰਨ ਪਾਕਿਸਤਾਨ 'ਚ ਆਪਣੇ ਕਾਰ ਅਤੇ ਬਾਈਕ ਪਲਾਂਟ ਨੂੰ ਕੁਝ ਦਿਨਾਂ ਲਈ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਮੰਗਲਵਾਰ ਨੂੰ ਮੀਡੀਆ ਰਿਪੋਰਟ 'ਚ ਦੱਸਿਆ ਗਿਆ ਕਿ ਪਾਕਿਸਤਾਨ 'ਚ ਸਥਿਤ ਇਹ ਪਲਾਂਟ 22 ਜੂਨ ਤੋਂ 8 ਜੁਲਾਈ ਤੱਕ ਬੰਦ ਰਹੇਗਾ। ਜਾਪਾਨੀ ਵਾਹਨ ਨਿਰਮਾਤਾ ਨੇ ਲਗਭਗ ਇੱਕ ਹਫ਼ਤਾ ਪਹਿਲਾਂ ਪਾਕਿਸਤਾਨ 'ਚ ਆਪਣੇ ਚਾਰ ਪਹੀਆ ਵਾਹਨ ਪਲਾਂਟ 'ਚ ਕੰਮ ਸ਼ੁਰੂ ਕੀਤਾ ਸੀ। ਇਹ ਪਲਾਂਟ 75 ਦਿਨਾਂ ਤੋਂ ਵੱਧ ਸਮੇਂ ਤੋਂ ਬੰਦ ਸੀ।
ਇਹ ਵੀ ਪੜ੍ਹੋ: GST ਪ੍ਰੀਸ਼ਦ ਦੀ ਬੈਠਕ ’ਚ ਹੋ ਸਕਦੈ ਰਿਟਰਨ ’ਚ ਵਾਧੂ ਤਸਦੀਕ ਦੇ ਪ੍ਰਸਤਾਵ ’ਤੇ ਵਿਚਾਰ
'ਦਿ ਡਾਨ ਨਿਊਜ਼' ਦੇ ਮੁਤਾਬਕ ਕੰਪਨੀ ਨੇ ਸੋਮਵਾਰ ਨੂੰ ਪਾਕਿਸਤਾਨ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਪਾਕਿਸਤਾਨ ਦੇ ਕੇਂਦਰੀ ਬੈਂਕ ਦੁਆਰਾ ਪਿਛਲੇ ਸਾਲ ਮਈ 'ਚ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਉਸ ਨੂੰ ਸਪੇਅਰ ਪਾਰਟਸ ਅਤੇ ਸਹਾਇਕ ਉਪਕਰਣਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਤੀਜੇ ਵਜੋਂ ਇਹ ਉਤਪਾਦਨ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਏਅਰ ਇੰਡੀਆ ਦਾ ਰਿਕਾਰਡ ਤੋੜ ਸਕਦੀ ਹੈ ਇੰਡੀਗੋ, 500 ਜਹਾਜ਼ਾਂ ਦੇ ਆਰਡਰ ਨੂੰ ਮਿਲ ਸਕਦੀ ਹੈ ਮਨਜ਼ੂਰੀ
ਸਟੇਟ ਬੈਂਕ ਆਫ ਪਾਕਿਸਤਾਨ (ਐੱਸ. ਬੀ. ਪੀ.) ਨੇ ਪਿਛਲੇ ਸਾਲ ਮਈ 'ਚ ਕੰਪਨੀਆਂ ਨੂੰ ਕੁਝ ਉਪਕਰਨਾਂ ਦੀ ਦਰਾਮਦ ਲਈ ਪਹਿਲਾਂ ਤੋਂ ਇਜਾਜ਼ਤ ਲੈਣ ਲਈ ਕਿਹਾ ਸੀ। ਕੰਪਨੀ ਨੇ ਕਿਹਾ, ''ਸਪੇਅਰ ਪਾਰਟਸ ਦੀ ਕਮੀ ਕਾਰਨ ਮੈਨੇਜਮੈਂਟ ਨੇ 22 ਜੂਨ ਤੋਂ 8 ਜੁਲਾਈ 2023 ਤੱਕ ਮੋਟਰਸਾਈਕਲ ਅਤੇ ਕਾਰ ਪਲਾਂਟ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ।'' ਰਿਪੋਰਟ 'ਚ ਦੱਸਿਆ ਗਿਆ ਹੈ ਕਿ ਕੰਪਨੀ ਨੇ 23 ਮਈ ਤੋਂ 16 ਜੂਨ ਤੱਕ ਆਪਣਾ ਬਾਈਕ ਪਲਾਂਟ ਨੂੰ ਵੀ ਬੰਦ ਰੱਖਿਆ ਸੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।