ਸੁਜ਼ੂਕੀ ਨੇ ਭਾਰਤੀ ਬਾਜ਼ਾਰ ''ਚ ਨਰਮੀ ਦੇ ਚੱਲਦੇ 2019-20 ਦਾ ਵਿਕਰੀ ਅਨੁਮਾਨ ਘਟਾਇਆ

Friday, Oct 11, 2019 - 09:51 AM (IST)

ਸੁਜ਼ੂਕੀ ਨੇ ਭਾਰਤੀ ਬਾਜ਼ਾਰ ''ਚ ਨਰਮੀ ਦੇ ਚੱਲਦੇ 2019-20 ਦਾ ਵਿਕਰੀ ਅਨੁਮਾਨ ਘਟਾਇਆ

ਨਵੀਂ ਦਿੱਲੀ—ਸੁਜ਼ੂਕੀ ਮੋਟਰ ਕਾਰਪੋਰੇਸ਼ਨ ਨੇ ਭਾਰਤੀ ਬਾਜ਼ਰ 'ਚ ਨਰਮੀ ਦੇ ਚੱਲਦੇ ਚਾਲੂ ਵਿੱਤੀ ਸਾਲ ਲਈ ਆਪਣੇ ਸ਼ੁੱਧ ਵਿਕਰੀ ਅਨੁਮਾਨ ਨੂੰ ਘਟਾ ਦਿੱਤਾ ਹੈ। ਕੰਪਨੀ ਨੇ ਆਪਣੇ ਏਕੀਕ੍ਰਿਤ ਕਾਰੋਬਾਰ ਦੇ ਸੰਸ਼ੋਧਿਤ ਅਨੁਮਾਨ 'ਚ ਸ਼ੁੱਧ ਵਿਕਰੀ ਨੂੰ 10.3 ਫੀਸਦੀ ਘੱਟ ਕੀਤਾ ਹੈ। ਇਸ ਦੀ ਵੱਡੀ ਵਜ੍ਹਾ ਭਾਰਤੀ ਵਾਹਨ ਬਾਜ਼ਾਰ 'ਚ ਨਰਮੀ ਹੋਣਾ ਅਤੇ ਜਾਪਾਨ 'ਚ ਉਤਪਾਦਨ 'ਚ ਗਿਰਾਵਟ ਆਉਣਾ ਹੈ। ਕੰਪਨੀ ਨੂੰ ਸੰਸ਼ੋਧਿਤ ਅਨੁਮਾਨਾਂ ਦੇ ਆਧਾਰ 'ਤੇ ਚਾਲੂ ਵਿੱਤੀ ਸਾਲ 'ਚ 2,31,000 ਕਰੋੜ ਰੁਪਏ ਦੀ ਵਿਕਰੀ ਦੀ ਉਮੀਦ ਹੈ। ਇਹ ਉਸ ਦੇ ਪਹਿਲਾਂ ਦੇ 2,57,400 ਕਰੋੜ ਰੁਪਏ ਵਿਕਰੀ ਦੇ ਅਨੁਮਾਨ ਤੋਂ 10.3 ਫੀਸਦੀ ਘੱਟ ਹੈ।


author

Aarti dhillon

Content Editor

Related News