ਸੁਪ੍ਰਿਯਾ ਲਾਈਫਸਾਇੰਸ ਦੇ ਸ਼ੇਅਰ 55 ਫੀਸਦੀ ਤੋਂ ਜ਼ਿਆਦਾ ਵਾਧੇ ਨਾਲ ਸੂਚੀਬੱਧ

Tuesday, Dec 28, 2021 - 03:37 PM (IST)

ਨਵੀਂ ਦਿੱਲੀ- ਸੁਪ੍ਰਿਯਾ ਲਾਈਫਸਾਇੰਸ ਲਿਮਟਿਡ ਦੇ ਸ਼ੇਅਰ ਮੰਗਲਵਾਰ ਨੂੰ 274 ਰੁਪਏ ਦੇ ਨਿਰਗਮ ਮੁੱਲ ਦੇ ਮੁਕਾਬਲੇ 55 ਫੀਸਦੀ ਤੋਂ ਜ਼ਿਆਦਾ ਦੇ ਵਾਧੇ ਨਾਲ ਸੂਚੀਬੱਧ ਹੋਏ। ਸ਼ੇਅਰ ਬੀ.ਐੱਸ.ਈ. 'ਤੇ ਨਿਰਗਮ ਮੁੱਲ ਦੇ ਮੁਕਾਬਲੇ 55.10 ਫੀਸਦੀ ਦੇ ਵਾਧੇ ਨਾਲ 425 ਰੁਪਏ 'ਤੇ ਸੂਚੀਬੱਧ ਹੋਇਆ। 
ਸੁਪ੍ਰਿਯਾ ਲਾਈਫਸਾਇੰਸ ਨੇ ਐੱਨ.ਐੱਸ.ਈ. 'ਤੇ 53.64 ਫੀਸਦੀ ਪ੍ਰੀਮੀਅਮ 'ਤੇ ਸ਼ੁਰੂਆਤ ਕੀਤੀ। ਕੰਪਨੀ ਦੇ ਆਈ.ਪੀ.ਓ. ਨੂੰ ਇਸ ਮਹੀਨੇ ਦੀ ਸ਼ੁਰੂਆਤ 'ਚ 71.51 ਗੁਣਾ ਅਭਿਦਾਨ ਮਿਲਿਆ ਸੀ।


Aarti dhillon

Content Editor

Related News