ਬਿਜਲੀ ਖੇਤਰ ''ਚ 18 ਫੀਸਦੀ ਵਧੀ ਕੋਲੇ ਦੀ ਸਪਲਾਈ

Monday, Nov 20, 2017 - 10:58 AM (IST)

ਨਵੀਂ ਦਿੱਲੀ—ਅਕਤੂਬਰ 'ਚ ਬਿਜਲੀ ਖੇਤਰ ਨੂੰ ਜਨਤਕ ਖੇਤਰ ਦੀ ਕੋਲ ਇੰਡੀਆ ਲਿਮਟਿਡ (ਸੀ. ਆਈ. ਐੱਲ.) ਵਲੋਂ ਕੋਲਾ ਸਪਲਾਈ 'ਚ 18 ਫੀਸਦੀ ਦਾ ਸੁਧਾਰ ਹੋਇਆ ਹੈ। ਇਸ ਦੌਰਾਨ ਕੁਲ 3.99 ਕਰੋੜ ਟਨ ਕੋਲੇ ਦੀ ਸਪਲਾਈ ਬਿਜਲੀ ਖੇਤਰ ਨੂੰ ਕੀਤੀ ਗਈ ਹੈ। ਇਸ ਮਹੀਨੇ ਦੀ ਸ਼ੁਰੂਆਤ 'ਚ ਬਿਜਲੀ ਮੰਤਰਾਲੇ ਨੇ ਵੀ ਕਿਹਾ ਸੀ ਕਿ ਬਿਜਲੀ ਪਲਾਂਟਾਂ 'ਤੇ ਕੋਲਾ ਭੰਡਾਰ ਦੀ ਸਥਿਤੀ ਪਹਿਲਾਂ ਤੋਂ ਵਧੀਆਂ ਹੋਈ ਹੈ। 
ਸੀ. ਆਈ. ਐੱਲ ਨੇ ਅਕਤੂਬਰ 2016 'ਚ ਬਿਜਲੀ ਉਤਪਾਦਕਾਂ ਨੂੰ 3.38 ਕਰੋੜ ਟਨ ਕੋਲੇ ਦੀ ਸਪਲਾਈ ਕੀਤੀ ਸੀ। ਚਾਲੂ ਵਿੱਤੀ ਸਾਲ ਦੀ ਅਪ੍ਰੈਲ-ਅਕਤੂਬਰ ਸਮੇਂ 'ਚ ਸੀ. ਆਈ. ਐੱਲ. ਵਲੋਂ ਕੋਲਾ ਸਪਲਾਈ 9.6 ਫੀਸਦੀ ਵਧ  ਕੇ 24.89 ਕਰੋੜ ਟਨ ਰਹੀ ਹੈ। ਪਿਛਲੇ ਸਾਲ ਇਸ ਸਮੇਂ 'ਚ ਇਹ ਅੰਕੜਾ 22.7 ਕਰੋੜ ਟਨ ਸੀ। 
ਹੋਰ ਲੋਕ ਉਪਕਰਮ ਸਿੰਗਰੇਨੀ ਕੋਲੀਯਰੀਜ਼ ਕੰਪਨੀ ਲਿਮਟਿਡ ਦੀ ਕੋਲਾ ਸਪਲਾਈ 'ਚ ਵੀ ਪੰਜ ਫੀਸਦੀ ਦਾ ਇਜ਼ਾਫਾ ਹੋਇਆ ਹੈ ਅਤੇ ਇਹ 42 ਲੱਖ ਟਨ ਰਹੀ ਹੈ ਜੋ ਪਿਛਲੇ ਸਾਲ ਸਮੀਖਿਆ ਸਮੇਂ 'ਚ 40 ਲੱਖ ਟਨ ਸੀ। ਬਿਜਲੀ ਸਕੱਤਰ ਅਜੇ ਭੱਲਾ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਕਿਹਾ ਸੀ ਕਿ ਪਲਾਂਟਾਂ 'ਚ ਕੋਲੇ ਦੀ ਕਮੀ 'ਚ 12 ਤੋਂ 13 ਫੀਸਦੀ ਦੀ ਕਮੀ ਆਈ ਹੈ ਜਦਕਿ ਕੋਲਾ ਮੰਤਰਾਲੇ ਦਾ ਦੋਸ਼ ਸੀ ਕਿ ਪਲਾਂਟ ਖੁਦ ਤੋਂ ਆਪਣੇ ਇਥੇ ਕੋਲਾ ਦੀ ਪੂਰੀ ਸਪਲਾਈ ਨਹੀਂ ਕਰ ਰਹੇ ਹਨ। 


Related News