ਫਰੀਦਕੋਟ ਵਾਲਿਆਂ ਲਈ ਖਾਸ ਖ਼ਬਰ, ਬਿਜਲੀ ਵਿਭਾਗ ਨੇ ਜਾਰੀ ਕੀਤੀ ਅਹਿਮ ਜਾਣਕਾਰੀ
Thursday, Oct 24, 2024 - 06:45 PM (IST)
ਫ਼ਰੀਦਕੋਟ (ਜਸਬੀਰ ਕੌਰ ਜੱਸੀ)-ਆਮ ਪਬਲਿਕ ਨੂੰ ਜਾਣਕਾਰੀ ਦਿੰਦਿਆਂ ਵਧੀਕ ਨਿਗਰਾਨ ਇੰਜਨੀਅਰ ਹਰਿੰਦਰ ਸਿੰਘ ਚਹਿਲ ਪੀ. ਐੱਸ. ਪੀ. ਸੀ. ਐੱਲ. ਵੰਡ ਮੰਡਲ ਫਰੀਦਕੋਟ ਵੱਲੋ ਦੱਸਿਆ ਗਿਆ ਹੈ ਕਿ ਮਿਤੀ 26 ਅਕਤੂਬਰ ਦਿਨ ਸ਼ਨੀਵਾਰ ਨੂੰ 132 ਕੇਵੀ ਸਬ ਸਟੇਸਨ ਸਾਦਿਕ ਰੋਡ ਫਰੀਦਕੋਟ ਵਿਖੇ 11 ਕੇਵੀ ਬਸ ਬਾਰ ਨੰ:-1 ਦੀ ਜ਼ਰੂਰੀ ਮੁਰੰਮਤ ਦੇ ਕੰਮਾਂ ਕਰਕੇ 132 ਕੇਵੀ ਸਬ ਸਟੇਸ਼ਨ ਫਰੀਦਕੋਟ ਤੋਂ ਚੱਲਣ ਵਾਲੇ ਸਾਰੇ 11 ਕੇਵੀ ਫੀਡਰਾਂ ਦੀ ਬਿਜਲੀ ਸਪਲਾਈ ਸਵੇਰੇ 09 ਵਜੇ ਤੋਂ ਸ਼ਾਮ 05 ਵਜੇ ਤੱਕ ਬੰਦ ਰਹੇਗੀ।
ਇਹ ਵੀ ਪੜ੍ਹੋ- ਕਰਵਾਚੌਥ 'ਤੇ ਮਹਿੰਦੀ ਲਗਵਾ ਰਹੀ ਔਰਤ 'ਤੇ ਚੜ੍ਹਾ 'ਤਾ ਟਰੈਕਟਰ
ਇਸ ਨਾਲ ਫਿਰੋਜ਼ਪੁਰ ਰੋਡ, ਪੁਰੀ ਕਾਲੌਨੀ, ਭਾਨ ਸਿੰਘ ਕਲੌਨੀ, ਟੀਚਰ ਕਲੌਨੀ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਲਾਈਨ ਬਜ਼ਾਰ, ਆਦਰਸ਼ ਨਗਰ, ਸਿਵਲ ਹਸਪਤਾਲ ਫਰੀਦਕੋਟ, ਗਿਆਨੀ ਜੈਲ ਸਿੰਘ ਐਵੀਨਿਊ, ਮੁਹੱਲਾ ਮਾਹੀਖਾਨਾ, ਮੇਨ ਬਜ਼ਾਰ, ਮੁਹੱਲਾ ਸੇਠੀਆਂ, ਬਾਬਾ ਫਰੀਦ ਏਰੀਆ, ਅੰਬੇਦਕਰ ਨਗਰ, ਕੰਮੇਆਣਾ ਗੇਟ, ਪੁਰਾਣਾ ਕੈਟਂ ਰੋਡ, ਦਸਮੇਸ ਨਗਰ, ਸਾਰਾ ਸਾਦਿਕ ਰੋਡ ਅਤੇ ਪ੍ਰਿੰਸੀਪਲ ਮੈਡੀਕਲ ਕਾਲਜ ਫਰੀਦਕੋਟ ਆਦਿ ਏਰੀਏ ਦੀ ਬਿਜਲੀ ਸਪਲਾਈ ਬੰਦ ਰਹੇਗੀ। ਇਸ ਤਰ੍ਹਾਂ 220 ਕੇਵੀ ਸਬ ਸਟੇਸ਼ਨ ਸਾਦਿਕ ਤੋ 66 ਕੇਵੀ ਗੋਲੇਵਾਲਾ-ਪੱਖੀ ਕਲਾਂ ਲਾਈਨਾਂ ਦੀ 26 ਅਕਤੂਬਰ ਦਿਨ ਸ਼ਨੀਵਾਰ ਨੂੰ ਬਿਜਲੀ ਸਪਲਾਈ ਬੰਦ ਰਹੇਗੀ। ਜਿਸ ਕਰਕੇ 66 ਕੇਵੀ ਸਬ ਸਟੇਸ਼ਨ ਗੋਲੇਵਾਲਾ ਅਤੇ 66 ਕੇਵੀ ਸਬ ਸਟੇਸ਼ਨ ਪੱਖੀ ਕਲਾਂ ਤੋਂ ਚੱਲਣ ਵਾਲੇ ਸਾਰੇ 11 ਕੇਵੀ ਫੀਡਰਾਂ ਸ਼ਹਿਰੀ/ਘਰੇਲੂ ਅਤੇ ਖੇਤੀਬਾੜੀ ਫੀਡਰਾਂ ਨੂੰ ਸਵੇਰ 09:00 ਵਜੇ ਤੋ ਸ਼ਾਮ 5:00 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।
ਇਹ ਵੀ ਪੜ੍ਹੋ- ਪੰਜਾਬ 'ਚ ਦੀਵਾਲੀ ਤੋਂ ਪਹਿਲਾਂ ਜਾਰੀ ਹੋਏ ਵੱਡੇ ਹੁਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8