32 ਸਾਲ ਦਾ ਮੁੰਡਾ ਤੇ 18 ਸਾਲ ਦੀ ਕੁੜੀ ! ਇਸ਼ਕ 'ਚ ਅੰਨ੍ਹੇ ਹੋਏ 5 ਭੈਣਾਂ ਦੇ ਇਕਲੌਤੇ ਭਰਾ ਨੇ ਨਹਿਰ 'ਚ ਮਾਰ'ਤੀ ਛਾਲ

Wednesday, Oct 23, 2024 - 08:10 AM (IST)

32 ਸਾਲ ਦਾ ਮੁੰਡਾ ਤੇ 18 ਸਾਲ ਦੀ ਕੁੜੀ ! ਇਸ਼ਕ 'ਚ ਅੰਨ੍ਹੇ ਹੋਏ 5 ਭੈਣਾਂ ਦੇ ਇਕਲੌਤੇ ਭਰਾ ਨੇ ਨਹਿਰ 'ਚ ਮਾਰ'ਤੀ ਛਾਲ

ਪਟਿਆਲਾ- ਪਟਿਆਲਾ ਸ਼ਹਿਰ ਤੋਂ ਇਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ 18 ਸਾਲਾ ਕੁੜੀ ਦੇ ਇਸ਼ਕ 'ਚ ਅੰਨ੍ਹੇ ਹੋਏ 32 ਸਾਲਾ ਵਿਅਕਤੀ ਨੇ ਭਾਖੜਾ ਨਹਿਰ 'ਚ ਛਾਲ ਮਾਰ ਦਿੱਤੀ। 

ਜਾਣਕਾਰੀ ਮੁਤਾਬਕ ਇਸ ਨਹਿਰ 'ਚੋਂ ਇਕ ਲਾਸ਼ ਬਰਾਮਦ ਹੋਈ ਸੀ, ਜਿਸ ਦੀ ਸ਼ਨਾਖਤ ਲਈ ਪੁਲਸ ਤੇ ਗੋਤਾਖੋਰਾਂ ਦੀ ਟੀਮ ਇੱਥੇ ਹੀ ਮੌਜੂਦ ਸੀ। ਇਸ ਦੌਰਾਨ ਇਕ ਵਿਅਕਤੀ ਨੇ ਆ ਕੇ ਇਕ ਕਾਗਜ਼ 'ਤੇ ਕੁਝ ਲਿਖਿਆ ਤੇ ਫ਼ਿਰ ਕੁਝ ਦੇਰ ਲਈ ਨਹਿਰ ਦੇ ਕੰਢੇ ਬੈਠ ਗਿਆ। 

PunjabKesari

ਇਸ ਮਗਰੋਂ ਉਸ ਨੇ ਅਚਾਨਕ ਨਹਿਰ 'ਚ ਛਾਲ ਮਾਰ ਦਿੱਤੀ, ਜਿਸ ਨੂੰ ਦੇਖ ਕੇ ਉੱਥੇ ਮੌਜੂਦ ਗੋਤਾਖੋਰਾਂ ਨੇ ਤੁਰੰਤ ਪਾਣੀ 'ਚ ਉਤਰ ਕੇ ਉਸ ਨੂੰ ਸਹੀ-ਸਲਾਮਤ ਬਾਹਰ ਕੱਢ ਲਿਆ। ਬਾਹਰ ਕੱਢੇ ਜਾਣ ਮਗਰੋਂ ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਸ ਨੇ ਅਜਿਹਾ ਕਿਉਂ ਕੀਤਾ ਤਾਂ ਉਸ ਨੇ ਦੱਸਿਆ ਕਿ ਉਸ ਦਾ ਨਾਂ ਸਤਨਾਮ ਸਿੰਘ ਹੈ ਤੇ ਉਸ ਦੀ ਉਮਰ 32 ਸਾਲ ਹੈ। 

ਉਸ ਨੇ ਦੱਸਿਆ ਕਿ ਉਸ ਦਾ ਵਿਆਹ ਨਹੀਂ ਹੋਇਆ, ਪਰ ਉਹ ਇਕ 18 ਸਾਲਾ ਕੁੜੀ ਨੂੰ ਪਿਆਰ ਕਰਦਾ ਹੈ ਤੇ ਉਸੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ, ਪਰ ਉਸ ਕੁੜੀ ਦੇ ਘਰ ਦੇ ਇਸ ਰਿਸ਼ਤੇ ਲਈ ਰਾਜ਼ੀ ਨਹੀਂ ਹਨ, ਜਿਸ ਕਾਰਨ ਉਸ ਨੇ ਅੰਤ ਆਪਣੀ ਜੀਵਨਲੀਲਾ ਸਮਾਪਤ ਕਰਨ ਦਾ ਮਨ ਬਣਾ ਲਿਆ ਤੇ ਉਸ ਨੇ ਇਹ ਕਦਮ ਚੁੱਕਿਆ।

ਉਸ ਵੱਲੋਂ ਲਿਖਿਆ ਗਿਆ ਸੁਸਾਈਡ ਨੋਟ ਵੀ ਬਰਾਮਦ ਹੋ ਗਿਆ ਹੈ, ਜਿਸ 'ਚ ਉਸ ਨੇ ਕੁੜੀ ਦਾ ਨਾਂ ਅੰਜਲੀ ਦੱਸਿਆ ਹੈ। ਉਸ ਨੇ ਅੱਗੇ ਦੱਸਿਆ ਕਿ ਉਹ 5 ਭੈਣਾਂ ਦਾ ਇਕਲੌਤਾ ਭਰਾ ਹੈ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News