ਮਹਾਰਾਸ਼ਟਰ ਦੀਆਂ ਖੰਡ ਮਿੱਲਾਂ ਨੂੰ ਉਤਪਾਦਨ ਘਟਾਉਣ ਅਤੇ ਏਥੇਨਾਲ ਉਤਪਾਦਨ ’ਤੇ ਧਿਆਨ ਕੇਂਦਰਿਤ ਕਰਨ ਦਾ ਸੁਝਾਅ

Monday, Sep 28, 2020 - 02:12 PM (IST)

ਮਹਾਰਾਸ਼ਟਰ ਦੀਆਂ ਖੰਡ ਮਿੱਲਾਂ ਨੂੰ ਉਤਪਾਦਨ ਘਟਾਉਣ ਅਤੇ ਏਥੇਨਾਲ ਉਤਪਾਦਨ ’ਤੇ ਧਿਆਨ ਕੇਂਦਰਿਤ ਕਰਨ ਦਾ ਸੁਝਾਅ

ਔਰੰਗਾਬਾਦ(ਭਾਸ਼ਾ) - ਮਹਾਰਾਸ਼ਟਰ ’ਚ ਖੰਡ ਉਦਯੋਗ ਦੇ ਇਕ ਟਾਪ ਸੰਗਠਨ ਨੇ ਸਰਪਲੱਸ ਭੰਡਾਰ ਨੂੰ ਵੇਖਦੇ ਹੋਏ ਖੰਡ ਮਿੱਲਾਂ ਵੱਲੋਂ ਖੰਡ ਦਾ ਉਤਪਾਦਨ ਘੱਟ ਕਰਨ ਅਤੇ ਏਥੇਨਾਲ ਦੇ ਉਤਪਾਦਨ ’ਤੇ ਜ਼ਿਆਦਾ ਧਿਆਨ ਦੇਣ ਨੂੰ ਕਿਹਾ ਹੈ।

ਮਹਾਰਾਸ਼ਟਰ ਰਾਜ ਸਹਿਕਾਰੀ ਖੰਡ ਕਾਰਖਾਨਿਆਂ ਮਹਾਸੰਘ ਦੇ ਚੇਅਰਮੈਨ ਜੈਪ੍ਰਕਾਸ਼ ਦਾਂਡੇਗਾਂਵਕਰ ਨੇ ਕਿਹਾ ਕਿ ਇਸ ਨਾਲ ਖੰਡ ਮਿੱਲਾਂ ਨੂੰ ਆਪਣਾ ਘਾਟਾ ਦੂਰ ਕਰਨ ’ਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਲੱਗਭੱਗ 250 ਲੱਖ ਟਨ ਦੀ ਲੋੜ ਦੇ ਮੁਕਾਬਲੇ ਦੇਸ਼ ’ਚ ਹਰ ਸਾਲ ਲੱਗਭੱਗ 310 ਲੱਖ ਟਨ ਖੰਡ ਦਾ ਉਤਪਾਦਨ ਹੁੰਦਾ ਹੈ। ਉਨ੍ਹਾਂ ਕਿਹਾ ਕਿ 3 ਤੋਂ 4 ਮਹੀਨਿਆਂ ਤੱਕ ਬਫਰ ਸਟਾਕ ਤੋਂ ਬਾਅਦ ਵੀ ਦੇਸ਼ ’ਚ ਸਮਰੱਥ ਖੰਡ ਹੈ। ਉਨ੍ਹਾਂ ਕਿਹਾ ਕਿ ਬਰਾਮਦ ਤੋਂ ਬਾਅਦ ਵੀ ਸਰਪਲੱਸ ਖੰਡ ਦਾ ਉਤਪਾਦਨ ਹੁੰਦਾ ਹੈ। ਇਸ ਲਈ ਖੰਡ ਦੇ ਉਤਪਾਦਨ ’ਚ ਕਟੌਤੀ ਤੋਂ ਬਾਅਦ ਵੀ ਕੋਈ ਕਮੀ ਨਹੀਂ ਹੋਵੇਗੀ ਅਤੇ ਦਰਾਂ ਵੀ ਵੱਖ ਨਹੀਂ ਹੋਣਗੀਆਂ। ਦਾਂਡੇਗਾਂਵਕਰ ਨੇ ਕਿਹਾ, ‘‘ਮਹਾਰਾਸ਼ਟਰ ਹਰ ਸਾਲ 90 ਤੋਂ 100 ਲੱਖ ਟਨ ਖੰਡ ਦਾ ਉਤਪਾਦਨ ਕਰਦਾ ਹੈ। ਅਸੀਂ ਹਰ ਸਾਲ ਉਤਪਾਦਨ ’ਚ 10 ਲੱਖ ਟਨ ਦੀ ਕਟੌਤੀ ਕਰਨ ਲਈ ਅੱਗੇ ਵੱਧ ਰਹੇ ਹਨ ਅਤੇ ਏਥੇਨਾਲ ਦਾ ਉਤਪਾਦਨ ਕਰ ਕੇ ਇਸ ਨੂੰ ਪੈਟਰੋਲੀਅਮ ਕੰਪਨੀਆਂ ਨੂੰ ਪ੍ਰਦਾਨ ਕਰਨ ਦੀ ਦਿਸ਼ਾ ’ਚ ਕਦਮ ਉਠਾ ਰਹੇ ਹਨ।’’ ਦੇਸ਼ ਨੇ 2022 ਤੱਕ ਪੈਟਰੋਲ ਦੇ ਨਾਲ 10 ਫੀਸਦੀ ਏਥੇਨਾਲ ਮਿਲਾਉਣ ਦਾ ਟੀਚਾ ਰੱਖਿਆ ਹੈ। ਸਰਕਾਰ ਨੇ ਏਥੇਨਾਲ ਉਤਪਾਦਨ ਦਾ ਰੁਖ ਕਰਨ ਵਾਲਿਆਂ ਨੂੰ ਇਨਸੈਂਟਿਵ ਦੇਣ ਦਾ ਵੀ ਫੈਸਲਾ ਕੀਤਾ ਹੈ।


author

Harinder Kaur

Content Editor

Related News