ਖੰਡ ਦਾ ਉਤਪਾਦਨ 2023-24 ਸੀਜ਼ਨ ’ਚ 4 ਫੀਸਦੀ ਘਟਣ ਦਾ ਅਨੁਮਾਨ

Tuesday, Jan 30, 2024 - 10:45 AM (IST)

ਖੰਡ ਦਾ ਉਤਪਾਦਨ 2023-24 ਸੀਜ਼ਨ ’ਚ 4 ਫੀਸਦੀ ਘਟਣ ਦਾ ਅਨੁਮਾਨ

ਨਵੀਂ ਦਿੱਲੀ (ਭਾਸ਼ਾ) – ਦੇਸ਼ ਵਿਚ ਖੰਡ ਦਾ ਉਤਪਾਦਨ 2023-24 ਸੀਜ਼ਨ (ਅਕਤੂਬਰ-ਸਤੰਬਰ) ਵਿਚ ਸਾਲਾਨਾ ਆਧਾਰ ’ਤੇ ਕਰੀਬ 4 ਫੀਸਦੀ ਘਟ ਕੇ 3.16 ਕਰੋੜ ਟਨ ਰਹਿਣ ਦਾ ਅਨੁਮਾਨ ਹੈ। ਖੰਡ ਵਪਾਰ ਸੰਗਠਨ ਅਖਿਲ ਭਾਰਤੀ ਖੰਡ ਵਪਾਰ ਸੰਘ (ਏ. ਆਈ. ਐੱਸ. ਟੀ. ਏ.) ਨੇ ਸੋਮਵਾਰ ਨੂੰ ਆਪਣਾ ਪਹਿਲਾ ਉਤਪਾਦਨ ਅਨੁਮਾਨ ਜਾਰੀ ਕਰਦੇ ਹੋਏ ਕਿਹਾ ਕਿ 3.16 ਕਰੋੜ ਟਨ ਦੇ ਅਨੁਮਾਨਿਤ ਖੰਡ ਉਤਪਾਦਨ ਅਤੇ 57 ਲੱਖ ਟਨ ਦੇ ਸ਼ੁਰੂਆਤੀ ਭੰਡਾਰ ਨਾਲ ਦੇਸ਼ ਵਿਚ ਖੰਡ ਦੀ ਉਪਲਬਧਤਾ 3.73 ਕਰੋੜ ਟਨ ਹੋਣ ਦੀ ਸੰਭਾਵਨਾ ਹੈ। ਇਹ ਅਨੁਮਾਨਿਤ ਘਰੇਲੂ ਖਪਤ 2.9 ਕਰੋੜ ਟਨ ਤੋਂ ਵੱਧ ਹੈ।

ਇਹ ਵੀ ਪੜ੍ਹੋ :   Richest Person: Elon Musk ਨੂੰ ਪਛਾੜ ਕੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਬਰਨਾਰਡ ਅਰਨੌਲਟ

ਏ.ਆਈ. ਐੱਸ. ਟੀ. ਏ. ਦੇ ਮੁਤਾਬਕ 2023-24 ਸੀਜ਼ਨ ਵਿਚ ਖੰਡ ਦਾ ਅੰਤਿਮ ਭੰਡਾਰ ਕਰੀਬ 82 ਲੱਖ ਟਨ ਹੋਵੇਗਾ। ਅਖਿਲ ਭਾਰਤੀ ਖੰਡ ਵਪਾਰ ਸੰਘ (ਏ. ਆਈ. ਐੱਸ. ਟੀ. ਏ.) ਦੇ ਚੇਅਰਮੈਨ ਪ੍ਰਫੁੱਲ ਵਿਠਲਾਨੀ ਨੇ ਕਿਹਾ ਕਿ ਪਹਿਲਾ ਅਨੁਮਾਨ ਇਸਤੇਮਾਲ ਕੀਤੇ ਗਏ ਗੰਨੇ ਦੀ ਮਾਤਰਾ, ਹੁਣ ਤੱਕ ਪ੍ਰਾਪਤ ਉਪਜ ਅਤੇ ਵਸੂਲੀ ਦਰ, ਬਾਕੀ ਖੜ੍ਹੀ ਫਸਲ ਅਤੇ ਈਥੇਨਾਲ ਦੇ ਉਤਪਾਦਨ ਲਈ ‘ਸੁਕ੍ਰੋਜ’ ਦੀ ਵੰਨ-ਸੁਵੰਨਤਾ ਨੂੰ ਧਿਆਨ ਵਿਚ ਰੱਖਦੇ ਹੋਏ ਲਗਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਤਪਾਦਨ ਅਨੁਮਾਨ ਵਿਚ ਤਿੰਨ ਫੀਸਦੀ ਦਾ ਫਰਕ ਹੋ ਸਕਦਾ ਹੈ। ਵਿੱਤੀ ਸਾਲ 2023-24 ਸੀਜ਼ਨ ਵਿਚ ਉੱਤਰ ਪ੍ਰਦੇਸ਼ ਵਿਚ ਖੰਡ ਦਾ ਉਤਪਾਦਨ 1.17 ਕਰੋੜ ਟਨ ਤੋਂ ਵੱਧ ਹੋਣ ਦਾ ਅਨੁਮਾਨ ਹੈ।

ਇਹ ਵੀ ਪੜ੍ਹੋ :    ਸੋਨੇ-ਚਾਂਦੀ ਦੇ ਧਾਗਿਆਂ ਨਾਲ ਬਣੀ 'ਭਗਵਾਨ ਰਾਮ' ਦੀ ਪੌਸ਼ਾਕ, ਜਾਣੋ ਕਿਸ ਨੇ ਤੇ ਕਿਵੇਂ ਬਣਾਇਆ ਇਹ ਖ਼ਾਸ ਪਹਿਰਾਵਾ

ਇਹ ਵੀ ਪੜ੍ਹੋ :   ਗਰੀਬਾਂ ਦਾ ਪੱਕਾ ਮਕਾਨ ਬਣਾਉਣ ਦਾ ਸੁਪਨਾ ਹੋਵੇਗਾ ਪੂਰਾ, ਕੇਂਦਰ ਸਰਕਾਰ ਲਿਆ ਸਕਦੀ ਹੈ ਨਵੀਂ ਆਵਾਸ ਯੋਜਨਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News