ਮਿੱਲਾਂ ਵੱਲੋਂ ਛੇਤੀ ਪਿੜਾਈ ਸ਼ੁਰੂ ਹੋਣ ਨਾਲ ਉਤਪਾਦਨ ਦੁੱਗਣਾ, ਸਸਤੀ ਹੋਈ ਖੰਡ

12/02/2020 8:49:05 PM

ਨਵੀਂ ਦਿੱਲੀ— ਇਸ ਵਾਰ ਮਿੱਲਾਂ ਵੱਲੋਂ ਜਲਦ ਪਿੜਾਈ ਸ਼ੁਰੂ ਕੀਤੇ ਜਾਣ ਨਾਲ ਅਕਤੂਬਰ-ਨਵੰਬਰ ਦੌਰਾਨ ਭਾਰਤ ਦਾ ਖੰਡ ਉਤਪਾਦਨ ਪਿਛਲੇ ਸਾਲ ਦੀ ਇਸੇ ਮਿਆਦ ਨਾਲੋਂ ਤਕਰੀਬਨ ਦੁੱਗਣਾ ਵੱਧ ਕੇ 42.9 ਲੱਖ ਟਨ 'ਤੇ ਪਹੁੰਚ ਗਿਆ। ਉਦਯੋਗ ਸੰਗਠਨ ਭਾਰਤੀ ਖੰਡ ਮਿੱਲ ਸੰਗਠਨ (ਇਸਮਾ) ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਨਾਲ ਕਈ ਜਗ੍ਹਾ ਖੰਡ ਸਸਤੀ ਹੋ ਗਈ ਹੈ।

ਖੰਡ ਮਾਰਕੀਟਿੰਗ ਸਾਲ ਅਕਤੂਬਰ ਤੋਂ ਸਤੰਬਰ ਤੱਕ ਦਾ ਹੁੰਦਾ ਹੈ। ਇਸਮਾ ਮੁਤਾਬਕ, ਮਾਰਕੀਟਿੰਗ ਸਾਲ 2020-21 ਦੇ ਅਕਤੂਬਰ-ਨਵੰਬਰ ਦੌਰਾਨ ਖੰਡ ਉਤਪਾਦਨ 42.9 ਲੱਖ ਟਨ ਰਿਹਾ, ਜਦੋਂ ਕਿ ਇਕ ਸਾਲ ਪਹਿਲਾਂ ਇਸੇ ਮਿਆਦ 'ਚ ਇਹ 20.72 ਲੱਖ ਟਨ ਸੀ।

ਇਹ ਵੀ ਪੜ੍ਹੋ- ਵੱਡੀ ਖ਼ਬਰ! ਕਿਸਾਨਾਂ ਦੇ ਸਮਰਥਨ 'ਚ ਟਰੱਕ ਯੂਨੀਅਨ ਕਰ ਸਕਦੀ ਹੈ 'ਚੱਕਾ ਜਾਮ'

ਚਾਲੂ ਸੀਜ਼ਨ 'ਚ ਗੰਨਾ ਪਿੜਾਈ ਦਾ ਕੰਮ ਜਲਦ ਸ਼ੁਰੂ ਹੋਣ ਨਾਲ ਖੰਡ ਉਤਪਾਦਨ ਵਧਿਆ ਹੈ। ਉੱਤਰ ਪ੍ਰਦੇਸ਼ 'ਚ ਖੰਡ ਉਤਪਾਦਨ ਪਹਿਲਾਂ ਦੇ 11.46 ਲੱਖ ਟਨ ਤੋਂ ਵੱਧ ਕੇ 12.65 ਲੱਖ ਟਨ ਹੋ ਗਿਆ। ਇਸ ਦੌਰਾਨ ਮਹਾਰਾਸ਼ਟਰ 'ਚ ਇਹ 15.72 ਲੱਖ ਟਨ ਰਿਹਾ, ਜੋ ਸਾਲ ਪਹਿਲਾਂ ਇਸ ਮਿਆਦ 'ਚ 1.38 ਲੱਖ ਟਨ ਰਿਹਾ ਸੀ। ਕਰਨਾਟਕ 'ਚ ਖੰਡ ਦਾ ਉਤਪਾਦਨ 5.62 ਲੱਖ ਟਨ ਤੋਂ ਵੱਧ ਕੇ 11.11 ਲੱਖ ਟਨ ਹੋ ਗਿਆ।

ਮਹਾਰਾਸ਼ਟਰ, ਕਰਨਾਟਕ ਸਣੇ ਕਈ ਜਗ੍ਹਾ ਡਿੱਗੇ ਮੁੱਲ-
ਦੋ ਪ੍ਰਮੁੱਖ ਖੰਡ ਉਤਪਾਦਕ ਮਹਾਰਾਸ਼ਟਰ ਅਤੇ ਕਰਨਾਟਕ 'ਚ ਪਿਛਲੇ ਕੁਝ ਮਹੀਨਿਆਂ ਤੋਂ ਖੰਡ ਮਿੱਲਾਂ 'ਚ ਕੀਮਤਾਂ (ਐਕਸ-ਮਿੱਲ ਕੀਮਤ) ਲਗਭਗ 3,200-3,250 ਰੁਪਏ ਪ੍ਰਤੀ ਕੁਇੰਟਲ ਵਿਚਕਾਰ ਸਨ, ਜਿਨ੍ਹਾਂ 'ਚ ਲਗਭਗ 50-100 ਰੁਪਏ ਦੀ ਗਿਰਾਵਟ ਆਈ ਹੈ।

ਇਹ ਵੀ ਪੜ੍ਹੋ- 1,280 ਰੁਪਏ ਮਹਿੰਗੀ ਹੋਈ ਚਾਂਦੀ, ਸੋਨੇ 'ਚ ਇੰਨਾ ਉਛਾਲ, ਵੇਖੋ ਮੁੱਲ

ਇਸੇ ਤਰ੍ਹਾਂ ਦੱਖਣੀ ਸੂਬਿਆਂ 'ਚ ਵੀ ਖੰਡ ਦੀਆਂ ਮਿੱਲ ਕੀਮਤਾਂ 'ਚ ਗਿਰਾਵਟ ਆਈ ਹੈ। ਇਸਮਾ ਨੇ ਕਿਹਾ, ''ਇਸ ਨਾਲ ਘਰੇਲੂ ਬਾਜ਼ਾਰ 'ਚ ਦਬਾਅ ਦੇ ਸੰਕੇਤ ਮਿਲਦੇ ਹਨ, ਜੋ ਚਾਲੂ ਸੈਸ਼ਨ 'ਚ ਪਿਛਲੇ ਸਾਲ ਦੇ ਬਚੇ ਭਾਰੀ ਸਟਾਕ, ਉਤਪਾਦਨ 'ਚ ਵਾਧਾ, ਸਰਕਾਰ ਵੱਲੋਂ ਬਰਾਮਦ ਪ੍ਰੋਗਰਾਮ ਦੀ ਦੇਰ ਨਾਲ ਕੀਤੀ ਗਈ ਘੋਸ਼ਣਾ ਅਤੇ ਹੁਣ ਤੱਕ ਖੰਡ ਦੇ ਐੱਮ. ਐੱਸ. ਪੀ. (ਘੱਟੋ-ਘੱਟ ਵਿਕਰੀ ਮੁੱਲ) 'ਚ ਵਾਧੇ ਬਾਰੇ ਕੋਈ ਫ਼ੈਸਲਾ ਨਾ ਹੋਣ ਦੀ ਵਜ੍ਹਾ ਨਾਲ ਹੈ।''


Sanjeev

Content Editor

Related News