ਚੀਨੀ ਦੀਆਂ ਕੀਮਤਾਂ ''ਚ ਤੇਜ਼ੀ

Sunday, Feb 11, 2018 - 01:46 PM (IST)

ਚੀਨੀ ਦੀਆਂ ਕੀਮਤਾਂ ''ਚ ਤੇਜ਼ੀ

ਨਵੀਂ ਦਿੱਲੀ— ਚੀਨੀ ਦੇ ਆਯਾਤ ਸ਼ੁਲਕ ਨੂੰ ਵਧਾ ਕੇ 100 ਫੀਸਦੀ ਕੀਤੇ ਜਾਣ ਨਾਲ ਥੋਕ ਉਪਭੋਗਤਾ ਅਤੇ ਸਟਾਕੀਸਟਾਂ ਦੀ ਮੰਗ 'ਚ ਆਈ ਤੇਜ਼ੀ ਦੇ ਕਾਰਨ ਬੀਤੇ ਹਫਤੇ ਰਾਸ਼ਟਰੀ ਰਾਜਧਾਨੀ, ਦਿੱਲੀ ਦੇ ਥੋਕ ਚੀਨੀ ਬਾਜ਼ਾਰ 'ਚ ਮਜ਼ਬੂਤੀ ਦਾ ਰੁਖ ਦਿਖਾਈ ਦਿੱੱਤੀ। ਬਾਜ਼ਾਰ ਸੂਤਰਾਂ ਨੇ ਕਿਹਾ ਕਿ ਸਟਾਕੀਸਟਾਂ ਅਤੇ ਆਈਸਕਰੀਮ ਕੰਪਨੀਆਂ ਵਰਗੇ ਥੋਕ ਉਪਭੋਗਤਾਵਾਂ ਦੀ ਮੰਗ 'ਚ ਆਈ ਤੇਜ਼ੀ  ਅਤੇ ਚੀਨੀ ਦੇ ਆਯਾਤ ਸ਼ੁਲਕ 'ਚ ਵਾਧਾ ਕੀਤੇ ਜਾਣ ਤੋਂ ਚੀਨੀ ਦੀਆਂ ਕੀਮਤਾਂ 'ਚ ਤੇਜ਼ੀ ਆਈ।

ਇਸ ਵਿਚ ਸਰਕਾਰ ਨੇ ਚੀਨੀ ਦੀਆਂ ਘਟਦੀਆਂ ਕੀਮਤਾਂ ਨੂੰ ਰੋਕਣ ਦੇ ਲਈ ਚੀਨੀ ਦੇ ਆਯਾਤ ਸ਼ੁਲਕ ਨੂੰ 50 ਫੀਸਦੀ ਤੋਂ ਵਧਾ ਕੇ ਦੁੱਗਣਾ ਕਰਕੇ 10 ਫੀਸਦੀ ਕਰਨ ਦਾ ਫੈਸਲਾ ਕੀਤਾ ਸੀ। ਚੀਨੀ ਤਿਆਰ ਐੱਮ.30 ਅਤੇ ਐੱਸ.30 ਦੀਆਂ ਕੀਮਤਾਂ ਤੇਜ਼ੀ ਦੇ ਨਾਲ ਕਰਮਵਾਰ 3,450-3,680 ਰੁਪਏ ਅਤੇ 3,215-3,370 ਰੁਪਏ ਪ੍ਰਤੀ ਕੁਇੰਟਲ 'ਤੇ ਬੰਦ ਹੋਈ ਜੋ ਕੀਮਤਾਂ ਪਿਛਲੇ ਹਫਤੇ 'ਚ ਕਰਮਵਾਰ 3,180-3,400 ਰੁਪਏ ਅਤੇ 3,170-3,390 ਰੁਪਏ ਪ੍ਰਤੀ ਕੁਇੰਟਲ ਸੀ।


Related News