ਤਿਉਹਾਰੀ ਸੀਜ਼ਨ ''ਚ ਖੰਡ ਦੀਆਂ ਕੀਮਤਾਂ ''ਚ ਹੋਇਆ ਵਾਧਾ, 6 ਸਾਲਾਂ ਦੇ ਉੱਚੇ ਪੱਧਰ ''ਤੇ ਪੁੱਜੇ ਭਾਅ

Wednesday, Sep 06, 2023 - 06:47 PM (IST)

ਤਿਉਹਾਰੀ ਸੀਜ਼ਨ ''ਚ ਖੰਡ ਦੀਆਂ ਕੀਮਤਾਂ ''ਚ ਹੋਇਆ ਵਾਧਾ, 6 ਸਾਲਾਂ ਦੇ ਉੱਚੇ ਪੱਧਰ ''ਤੇ ਪੁੱਜੇ ਭਾਅ

ਬਿਜ਼ਨੈੱਸ ਡੈਸਕ : ਟਮਾਟਰ ਅਤੇ ਗੰਢੇ ਦੀਆਂ ਕੀਮਤਾਂ ਵਧਣ ਤੋਂ ਬਾਅਦ ਮਠਿਆਈਆਂ ਦੀ ਮਿਠਾਸ ਵੀ ਕੌੜੀ ਹੋ ਸਕਦੀ ਹੈ। ਤਿਉਹਾਰੀ ਸੀਜ਼ਨ ਦੌਰਾਨ ਦੇਸ਼ ਵਿੱਚ ਖੰਡ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਘਰੇਲੂ ਖੰਡ ਦੀਆਂ ਕੀਮਤਾਂ ਇਸ ਸਮੇਂ 3 ਫ਼ੀਸਦੀ ਵੱਧ ਗਈਆਂ ਹਨ, ਜੋ ਛੇ ਸਾਲਾਂ ਦੇ ਉੱਚੇ ਪੱਧਰ 'ਤੇ ਹਨ। ਬਾਜ਼ਾਰ ਮੁਤਾਬਕ ਖੰਡ ਦੀ ਪੈਦਾਵਾਰ ਘੱਟ ਹੋਣ ਦੇ ਡਰ ਕਾਰਨ ਕੀਮਤ 'ਚ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ : ਇੰਡੀਗੋ ਦੇ ਯਾਤਰੀਆਂ ਲਈ ਵੱਡੀ ਖ਼ਬਰ: ਦਿੱਲੀ ਆਉਣ ਵਾਲੀਆਂ ਸਾਰੀਆਂ ਉਡਾਣਾਂ ਰੱਦ, ਜਾਣੋ ਵਜ੍ਹਾ

ਇੰਡਸਟਰੀ ਦੇ ਸੂਤਰਾਂ ਮੁਤਾਬਕ ਪਿਛਲੇ 15 ਦਿਨਾਂ 'ਚ ਖੰਡ ਦੀ ਕੀਮਤ 'ਚ ਤਿੰਨ ਫ਼ੀਸਦੀ ਦਾ ਵਾਧਾ ਹੋਇਆ ਹੈ। ਗੰਨਾ ਉਤਪਾਦਕ ਖੇਤਰਾਂ ਵਿੱਚ ਮੀਂਹ ਨਾ ਪੈਣ ਕਾਰਨ ਕੀਮਤਾਂ ਵਿੱਚ ਵਾਧਾ ਹੋਇਆ ਹੈ। ਤਿਉਹਾਰਾਂ ਦਾ ਸੀਜ਼ਨ ਨੇੜੇ ਹੈ, ਜਦੋਂ ਮਠਿਆਈਆਂ ਦੀ ਖਪਤ ਕਈ ਗੁਣਾ ਵੱਧ ਜਾਵੇਗੀ। ਇਸ ਨਾਲ ਖੁਰਾਕੀ ਮਹਿੰਗਾਈ ਵੱਧ ਸਕਦੀ ਹੈ। ਸਰਕਾਰ ਖੰਡ ਦੇ ਨਿਰਯਾਤ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਸਕਦੀ ਹੈ। 

ਇਹ ਵੀ ਪੜ੍ਹੋ : ਤਿਓਹਾਰੀ ਸੀਜ਼ਨ ਤੋਂ ਪਹਿਲਾਂ ਬੇਰੁਜ਼ਗਾਰ ਨੌਜਵਾਨਾਂ ਨੂੰ ਵੱਡਾ ਤੋਹਫ਼ਾ ਦੇਣ ਦੀ ਤਿਆਰੀ 'ਚ ਫਲਿੱਪਕਾਰਟ

ਪ੍ਰਚੂਨ ਬਾਜ਼ਾਰ 'ਚ 1 ਜੁਲਾਈ 2023 ਨੂੰ ਖੰਡ ਦੀ ਔਸਤ ਕੀਮਤ 42.98 ਰੁਪਏ ਪ੍ਰਤੀ ਕਿਲੋਗ੍ਰਾਮ ਦਰਜ ਕੀਤੀ ਗਈ ਸੀ ਪਰ ਹੁਣ 5 ਸਤੰਬਰ ਨੂੰ ਇਹ ਵਧ ਕੇ 43.42 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਜੇਕਰ ਪਹਿਲੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ 1 ਜਨਵਰੀ 2023 ਨੂੰ ਔਸਤ ਕੀਮਤ 41.45 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਖੰਡ ਦੀ ਕੀਮਤ ਵਧਣ ਕਾਰਨ ਬਿਸਕੁਟ ਤੋਂ ਲੈ ਕੇ ਚਾਕਲੇਟ, ਕੋਲਡ ਡਰਿੰਕਸ, ਮਠਿਆਈਆਂ ਆਦਿ ਦੀਆਂ ਕੀਮਤਾਂ ਵੀ ਪ੍ਰਭਾਵਿਤ ਹੋ ਸਕਦੀਆਂ ਹਨ।

ਇਹ ਵੀ ਪੜ੍ਹੋ : ਵਿਜੇ ਸ਼ੇਖਰ ਬਣੇ Paytm ਦੇ ਸਭ ਤੋਂ ਵੱਡੇ ਸ਼ੇਅਰਧਾਰਕ, ਐਂਟਫਿਨ ਦੀ ਹਿੱਸੇਦਾਰੀ ਘਟ ਕੇ ਹੋਈ 9.9 ਫ਼ੀਸਦੀ

ਦੇਸ਼ ਦੇ ਪ੍ਰਮੁੱਖ ਖੰਡ ਉਤਪਾਦਕ ਰਾਜਾਂ ਵਿੱਚ ਘੱਟ ਬਾਰਿਸ਼ ਹੋਈ ਹੈ। ਇਸ ਕਾਰਨ ਦੇਸ਼ ਭਰ ਵਿੱਚ ਗੰਨੇ ਦੀ ਪੈਦਾਵਾਰ ਵਿੱਚ ਕਮੀ ਆਉਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਬਾਜ਼ਾਰ ਦੀ ਗੱਲ ਕਰੀਏ ਤਾਂ ਬਾਜ਼ਾਰ ਮਹਾਰਾਸ਼ਟਰ ਅਤੇ ਕਰਨਾਟਕ 'ਚ ਖੰਡ ਦਾ ਉਤਪਾਦਨ ਘਟਣ ਦੀ ਉਮੀਦ ਜਤਾ ਰਿਹਾ ਹੈ। ਇਸ ਦੇ ਨਾਲ ਹੀ ਨਵੇਂ ਸੀਜ਼ਨ 'ਚ ਉਤਪਾਦਨ 'ਚ ਭਾਰੀ ਗਿਰਾਵਟ ਆਉਣ ਦੀ ਸੰਭਾਵਨਾ ਹੈ। ਨਵੇਂ ਸੀਜ਼ਨ 'ਚ ਖੰਡ ਦਾ ਉਤਪਾਦਨ 3.3 ਫ਼ੀਸਦੀ ਘਟ ਕੇ 31.7 ਕਰੋੜ ਟਨ ਰਹਿਣ ਦੀ ਸੰਭਾਵਨਾ ਹੈ। ਮਹਾਰਾਸ਼ਟਰ ਵਿੱਚ ਖੰਡ ਦੀ ਐਕਸ-ਮਿਲ ਕੀਮਤ 05 ਸਤੰਬਰ, 2023 ਨੂੰ 3,630-3,670 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ, ਜੋ ਕਿ 1 ਅਗਸਤ, 2023 ਨੂੰ 3,520-3,550 ਰੁਪਏ ਪ੍ਰਤੀ ਕੁਇੰਟਲ ਸੀ।

ਇਹ ਵੀ ਪੜ੍ਹੋ : ਦਿੱਲੀ ਦੀਆਂ ਸੜਕਾਂ 'ਤੇ ਨਹੀਂ ਦਿਖਣਗੇ ਭਿਖਾਰੀ, ਰੈਣ ਬਸੇਰਿਆਂ 'ਚ ਕੀਤੇ ਜਾ ਰਹੇ ਸਿਫ਼ਟ, ਜਾਣੋ ਵਜ੍ਹਾ

ਬੀਤੇ ਦਿਨੀਂ ਖੰਡ ਦੀਆਂ ਕੀਮਤਾਂ ਵਧ ਕੇ 37,760 ਰੁਪਏ ਪ੍ਰਤੀ ਮੀਟ੍ਰਿਕ ਟਨ ਹੋ ਗਈਆਂ, ਜੋ ਸਤੰਬਰ 2017 ਤੋਂ ਬਾਅਦ ਸਭ ਤੋਂ ਵੱਧ ਹੈ। ਆਗਾਮੀ ਤਿਉਹਾਰਾਂ ਦੇ ਸੀਜ਼ਨ ਦੌਰਾਨ ਖੰਡ ਦੀ ਮਜ਼ਬੂਤ ​​ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ, ਸਰਕਾਰ ਦੁਆਰਾ ਅਗਸਤ ਲਈ 2 ਲੱਖ ਮੀਟਰਕ ਟਨ (ਮਹੀਨੇ ਲਈ ਨਿਰਧਾਰਤ 23.5 ਲੱਖ ਮੀਟਰਕ ਟਨ ਤੋਂ ਵੱਧ) ਦਾ ਵਾਧੂ ਕੋਟਾ ਅਲਾਟ ਕੀਤਾ ਗਿਆ ਸੀ।

ਇਹ ਵੀ ਪੜ੍ਹੋ : Jet Airways ਦੇ ਨਰੇਸ਼ ਗੋਇਲ ਨੇ ਖ਼ੁਦ ਲਿਖੀ ਆਪਣੀ ਬਰਬਾਦੀ ਦੀ ਕਹਾਣੀ, ਜਾਣੋ ਅਰਸ਼ ਤੋਂ ਫਰਸ਼ ਤੱਕ ਦਾ ਸਫ਼ਰ!

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News