ਖੰਡ ਬਰਾਮਦ ਆਉਣ ਵਾਲੇ ਦਿਨਾਂ ''ਚ ਆਮ ਹੋਣ ਦੀ ਉਮੀਦ : ਇਸਮਾ

Tuesday, May 19, 2020 - 02:08 AM (IST)

ਨਵੀਂ ਦਿੱਲੀ (ਭਾਸ਼ਾ)-ਭਾਰਤੀ ਖੰਡ ਮਿੱਲ ਸੰਘ (ਇਸਮਾ) ਨੂੰ 'ਕੋਵਿਡ-19' ਕਾਰਣ ਆਮਦ ਅਤੇ ਵਪਾਰ 'ਤੇ ਲਾਗੂ ਪਾਬੰਦੀਆਂ 'ਚ ਰਾਹਤ ਤੋਂ ਬਾਅਦ ਆਉਣ ਵਾਲੇ ਦਿਨਾਂ 'ਚ ਦੇਸ਼ ਦੀ ਖੰਡ ਬਰਾਮਦ ਆਮ ਹੋਣ ਦੀ ਉਮੀਦ ਹੈ। ਸਰਕਾਰ ਨੇ ਮਾਰਕੀਟਿੰਗ ਸਾਲ 2019-20 (ਅਕਤੂਬਰ-ਸਤੰਬਰ) ਲਈ 60 ਲੱਖ ਟਨ ਖੰਡ ਬਰਾਮਦ ਦੀ ਆਗਿਆ ਦਿੱਤੀ ਹੈ। ਬਾਜ਼ਾਰ ਸੂਤਰਾਂ ਦੇ ਹਵਾਲੇ ਨਾਲ ਇਸਮਾ ਨੇ ਕਿਹਾ ਕਿ ਮਈ ਦੀ ਸ਼ੁਰੂਆਤ ਤੱਕ ਵਿਦੇਸ਼ ਤੋਂ 42 ਲੱਖ ਟਨ ਖੰਡ ਦੇ ਆਰਡਰ ਮਿਲੇ ਹਨ। ਮਿੱਲਾਂ ਅਤੇ ਬੰਦਰਗਾਹਾਂ ਤੋਂ ਉਪਲੱਬਧ ਅੰਕੜਿਆਂ ਮੁਤਾਬਕ 36 ਲੱਖ ਟਨ ਖੰਡ ਦੀ ਬਰਾਮਦ ਕੀਤੀ ਜਾ ਚੁੱਕੀ ਹੈ। ਇਸਮਾ ਨੇ ਇਕ ਬਿਆਨ 'ਚ ਕਿਹਾ ਕਿ ਵੱਖ-ਵੱਖ ਦੇਸ਼ਾਂ ਦੇ ਨਾਲ ਖੰਡ ਬਰਾਮਦ ਦੇ ਸੌਦੇ ਹੋਏ ਹਨ। ਇੰਡੋਨੇਸ਼ੀਆ ਅਤੇ ਈਰਾਨ ਵੱਲੋਂ ਖੰਡ ਦੇ ਵੱਡੇ ਆਰਡਰ ਮਿਲੇ ਹਨ। ਬਰਾਮਦ ਲਈ ਜਹਾਜ਼ਾਂ ਦੀ ਆਵਾਜਾਈ ਆਉਣ ਵਾਲੇ ਦਿਨਾਂ 'ਚ ਆਮ ਹੋਣ ਦੀ ਉਮੀਦ ਹੈ।

ਇਸਮਾ ਮੁਤਾਬਕ ਚਾਲੂ ਮਾਰਕੀਟਿੰਗ ਸਾਲ ਦੌਰਾਨ 15 ਮਈ ਤੱਕ ਦੇਸ਼ ਦਾ ਖੰਡ ਉਤਪਾਦਨ 2.65 ਕਰੋੜ ਟਨ ਪਹੁੰਚ ਗਿਆ। ਇਹ ਪਿਛਲੇ ਸਾਲ ਇਸ ਦੌਰਾਨ 3.26 ਕਰੋੜ ਟਨ ਦੇ ਉਤਪਾਦਨ ਤੋਂ ਬਹੁਤ ਘੱਟ ਹੈ। ਹਾਲਾਂਕਿ ਦੇਸ਼ ਦੇ ਸਭ ਤੋਂ ਵੱਡੇ ਖੰਡ ਉਤਪਾਦਕ ਸੂਬਾ ਉੱਤਰ ਪ੍ਰਦੇਸ਼ 'ਚ 15 ਮਈ ਤੱਕ ਖੰਡ ਉਤਪਾਦਨ ਰਿਕਾਰਡ 1.22 ਕਰੋੜ ਟਨ 'ਤੇ ਪਹੁੰਚ ਗਿਆ। ਇਹ ਪਿਛਲੇ ਸਾਲ ਦੀ ਇਸੇ ਮਿਆਦ ਦੇ 1.16 ਕਰੋੜ ਟਨ ਤੋਂ ਜ਼ਿਆਦਾ ਹੈ। ਇਸਮਾ ਨੇ ਕਿਹਾ ਕਿ ਸੂਬੇ ਦੇ ਮੱਧ ਅਤੇ ਪੱਛਮੀ ਹਿੱਸੇ 'ਚ ਮਿੱਲਾਂ ਦੀ ਆਵਾਜਾਈ ਜਾਰੀ ਹੈ।

ਹਾਲਾਂਕਿ ਪੂਰਬੀ ਹਿੱਸੇ 'ਚ ਮਿੱਲਾਂ ਬੰਦ ਹਨ ਅਤੇ ਇਨ੍ਹਾਂ 'ਚ ਇਸ ਮਹੀਨੇ ਦੇ ਆਖਿਰ ਤਕ ਜਦਕਿ ਕੁਝ ਦੇ ਜੂਨ ਦੇ ਪਹਿਲੇ ਹਫਤੇ ਤਕ ਬੰਦ ਰਹਿਣ ਦੀ ਸੰਭਾਵਨਾ ਹੈ। ਦੇਸ਼ ਦੇ ਦੂਜੇ ਸਭ ਤੋਂ ਵੱਡੇ ਖੰਡ ਉਤਪਾਦਕ ਸੂਬਾ ਮਹਾਰਾਸ਼ਟਰ 'ਚ 15 ਮਈ ਤਕ ਉਤਾਪਦਨ ਘਟ ਕੇ 60.8 ਲੱਖ ਟਨ ਰਹਿ ਗਿਆ। ਜਦਕਿ ਪਿਛਲੇ ਮਾਰਕੀਟਿੰਗ ਸਾਲ ਦੀ ਇਸ ਮਿਆਦ 'ਚ ਇਹ 1.07 ਕਰੋੜ ਟਨ ਸੀ। ਕਰਨਾਰਟਕ ਦੇਸ਼ ਦਾ ਤੀਸਰਾ ਸਭ ਤੋਂ ਵੱੱਡਾ ਖੰਡ ਉਤਾਪਦਕ ਸੂਬਾ ਹੈ। ਇਥੇ ਇਸ ਸਾਲ ਹੁਣ ਤਕ 33.8 ਲੱਖ ਟਨ ਖੰਡ ਦਾ ਉਤਪਾਦਨ ਹੋਇਆ ਹੈ । ਸੂਬੇ 'ਚ ਖੰਡ ਮਿੱਲਾਂ ਅਪ੍ਰੈਲ ਤਕ ਬੰਦ ਹੋ ਜਾਂਦੀਆਂ ਹਨ। ਕੁਝ ਮਿੱਲਾਂ ਦੇ ਜੁਲਾਈ 2020 'ਚ ਫਿਰ ਤੋਂ ਖੁੱਲਣ ਦੀ ਉਮੀਦ ਹੈ।


Karan Kumar

Content Editor

Related News