ਅਡਾਨੀ ਗਰੁੱਪ ਦੇ 10 'ਚੋਂ 8 ਸ਼ੇਅਰਾਂ 'ਚ ਆਇਆ ਜ਼ਬਰਦਸਤ ਉਛਾਲ, ਇਨ੍ਹਾਂ ਸ਼ੇਅਰਾਂ 'ਤੇ ਲੱਗਾ ਅੱਪਰ ਸਰਕਟ

05/02/2023 12:19:46 PM

ਬਿਜ਼ਨੈੱਸ ਡੈਸਕ - ਘਰੇਲੂ ਬਾਜ਼ਾਰ 'ਚ ਹੋਏ ਜ਼ਬਰਦਸਤ ਵਾਧੇ ਦੇ ਵਿਚਕਾਰ ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਮੰਗਲਵਾਰ ਨੂੰ ਚੰਗਾ ਵਾਧਾ ਦੇਖਣ ਨੂੰ ਮਿਲਿਆ ਹੈ। ਗਰੁੱਪ ਦੇ ਦੋ ਸਟਾਕ ਵਿੱਚ ਅੱਪਰ ਸਰਕਟ ਲੱਗਾ ਹੈ। ਅਡਾਨੀ ਗਰੁੱਪ ਦੇ 10 'ਚੋਂ 8 ਸ਼ੇਅਰਾਂ 'ਚ ਤੇਜ਼ੀ ਜਾਰੀ ਹੈ। ਇਸ ਦੇ ਨਾਲ ਹੀ NDTV ਅਤੇ ਅੰਬੂਜਾ ਸੀਮੈਂਟ ਦੇ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।

ਇਹ ਵੀ ਪੜ੍ਹੋ - ਮਾਰੂਤੀ ਸੁਜ਼ੂਕੀ ਦੀ ਵਿਕਰੀ 'ਚ ਹੋਇਆ 7 ਫ਼ੀਸਦੀ ਵਾਧਾ, ਟਾਟਾ ਮੋਟਰਜ਼ ’ਚ ਰਹੀ ਗਿਰਾਵਟ

ਇਨ੍ਹਾਂ ਦੋ ਸ਼ੇਅਰਾਂ 'ਤੇ ਲਗਾਇਆ ਗਿਆ ਅੱਪਰ ਸਰਕਟ

ਅਡਾਨੀ ਸਮੂਹ ਦੇ ਸਟਾਕ ਪਿਛਲੇ ਮਹੀਨੇ ਉਤਰਾਅ-ਚੜ੍ਹਾਅ ਦੇ ਨਾਲ ਕਾਰੋਬਾਰ ਕਰ ਰਹੇ ਸਨ। ਹਾਲਾਂਕਿ ਕਈ ਸ਼ੇਅਰਾਂ ਨੇ ਚੰਗੀ ਛਾਲ ਮਾਰੀ ਹੈ। ਮਈ ਦੇ ਪਹਿਲੇ ਕਾਰੋਬਾਰੀ ਸੈਸ਼ਨ ਦੌਰਾਨ ਅਡਾਨੀ ਸਮੂਹ ਦੇ ਦੋ ਸਟਾਕ ਅੱਪਰ ਸਰਕਟ 'ਤੇ ਆਏ ਹਨ। ਅਡਾਨੀ ਗ੍ਰੀਨ ਐਨਰਜੀ ਦੇ ਸ਼ੇਅਰ 5 ਫ਼ੀਸਦੀ ਵਧ ਕੇ 998.55 ਰੁਪਏ ਪ੍ਰਤੀ ਸ਼ੇਅਰ 'ਤੇ ਦਰਜ ਕੀਤੇ ਗਏ ਹਨ। ਦੂਜੇ ਪਾਸੇ ਅਡਾਨੀ ਪਾਵਰ 4.98 ਫ਼ੀਸਦੀ ਵਧ ਕੇ 236.05 ਰੁਪਏ ਪ੍ਰਤੀ ਸ਼ੇਅਰ 'ਤੇ ਪਹੁੰਚ ਚੁੱਕਾ ਹੈ।

ਅਡਾਨੀ ਗਰੁੱਪ ਦਾ ਲੀਡ ਸ਼ੇਅਰ ਇੰਟਰਪ੍ਰਾਈਜੇਜ਼ 

ਅਡਾਨੀ ਗਰੁੱਪ ਦੇ ਲੀਡ ਸ਼ੇਅਰ ਇੰਟਰਪ੍ਰਾਈਜੇਜ਼ ਦੀ ਵੀ ਚੰਗੀ ਛਾਲ ਦਰਜ ਕੀਤੀ ਗਈ ਹੈ ਅਤੇ ਇਹ 1,953.75 ਰੁਪਏ ਪ੍ਰਤੀ ਸ਼ੇਅਰ ਦੀ ਕੀਮਤ 'ਤੇ ਪਹੁੰਚ ਚੁੱਕਿਆ ਹੈ। ਅਡਾਨੀ ਇੰਟਰਪ੍ਰਾਈਜੇਜ਼ 'ਚ 1.50 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਅਡਾਨੀ ਟੋਟਲ ਗੈਸ 'ਚ 3.17 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ ਅਤੇ ਇਹ 975 ਰੁਪਏ ਪ੍ਰਤੀ ਸ਼ੇਅਰ 'ਤੇ ਕਾਰੋਬਾਰ ਕਰ ਰਿਹਾ ਹੈ।

ਇਹ ਵੀ ਪੜ੍ਹੋ- ਯੂਰਪ ’ਚ ਰਿਫਾਇੰਡ ਪੈਟਰੋਲ ਉਤਪਾਦਾਂ ਦਾ ਸਭ ਤੋਂ ਵੱਡਾ ਸਪਲਾਇਰ ਬਣਿਆ ਭਾਰਤ

ਇਨ੍ਹਾਂ ਸ਼ੇਅਰਾਂ 'ਤੇ ਵੀ ਹੋਇਆ ਵਾਧਾ

ਅਡਾਨੀ ਟਰਾਂਸਮਿਸ਼ਨ ਦਾ ਸ਼ੇਅਰ 3.55 ਫ਼ੀਸਦੀ ਵਧ ਕੇ 1,066 ਰੁਪਏ ਪ੍ਰਤੀ ਸਟਾਕ 'ਤੇ ਪਹੁੰਚ ਗਿਆ। ਏ.ਸੀ.ਸੀ. ਦੇ ਸਟਾਕ ਵਿੱਚ ਮਾਮੂਲੀ ਵਾਧਾ ਹੋਇਆ ਹੈ। ਅਡਾਨੀ ਵਿਲਮਰ ਵੀ 420.55 ਰੁਪਏ ਪ੍ਰਤੀ ਸ਼ੇਅਰ 'ਤੇ ਹੈ ਅਤੇ ਇਸ 'ਚ 2.11 ਫ਼ੀਸਦੀ ਵਾਧਾ ਹੋਇਆ ਹੈ।

ਨੋਟ: ਇਸ ਖ਼ਬਰ ਦੇ ਸਬੰਧ ਵਿੱਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਆਪਣਾ ਜਵਾਬ।

 


rajwinder kaur

Content Editor

Related News