ਕੋਰ ਸੈਕਟਰ ’ਚ ਆਈ ਜ਼ਬਰਦਸਤ ਤੇਜ਼ੀ: ਜੂਨ ’ਚ ਵਾਧਾ ਦਰ 5 ਫੀਸਦੀ ਪਹੁੰਚੀ, 5 ਮਹੀਨਿਆਂ ’ਚ ਸਭ ਤੋਂ ਬਿਹਤਰ ਪ੍ਰਦਰਸ਼ਨ

Tuesday, Jul 21, 2026 - 03:25 PM (IST)

ਕੋਰ ਸੈਕਟਰ ’ਚ ਆਈ ਜ਼ਬਰਦਸਤ ਤੇਜ਼ੀ: ਜੂਨ ’ਚ ਵਾਧਾ ਦਰ 5 ਫੀਸਦੀ ਪਹੁੰਚੀ, 5 ਮਹੀਨਿਆਂ ’ਚ ਸਭ ਤੋਂ ਬਿਹਤਰ ਪ੍ਰਦਰਸ਼ਨ

ਬਿਜ਼ਨੈੱਸ ਡੈਸਕ - ਦੇਸ਼ ਦੇ 9 ਪ੍ਰਮੁੱਖ ਬੁਨਿਆਦੀ ਉਦਯੋਗਾਂ (ਕੋਰ ਸੈਕਟਰ) ਦੇ ਉਤਪਾਦਨ ’ਚ ਜੂਨ ਮਹੀਨੇ ਦੌਰਾਨ ਚੋਖਾ ਵਾਧਾ ਦੇਖਣ ਨੂੰ ਮਿਲਿਆ। ਸੀਮੈਂਟ, ਬਿਜਲੀ ਅਤੇ ਕੱਚਾ ਲੋਹਾ (ਆਇਰਨ ਓਰ) ਦੇ ਮਜ਼ਬੂਤ ਪ੍ਰਦਰਸ਼ਨ ਦੀ ਵਜ੍ਹਾ ਨਾਲ ਜੂਨ ’ਚ ਕੋਰ ਸੈਕਟਰ ਦੀ ਵਾਧਾ ਦਰ ਵਧ ਕੇ 5 ਫੀਸਦੀ ਪਹੁੰਚ ਗਈ। ਇਹ ਪਿਛਲੇ 5 ਮਹੀਨਿਆਂ ਦਾ ਸਭ ਤੋਂ ਉੱਚਾ ਪੱਧਰ ਹੈ। ਇਸ ਤੋਂ ਪਹਿਲਾਂ ਜੂਨ 2025 ’ਚ ਕੋਰ ਸੈਕਟਰ ਦੀ ਵਾਧਾ ਦਰ 1.10 ਫੀਸਦੀ ਸੀ, ਜਦਕਿ ਮਈ 2026 ’ਚ ਇਹ 3.20 ਫੀਸਦੀ ਦਰਜ ਕੀਤੀ ਗਈ ਸੀ। ਸਰਕਾਰ ਨੇ ਅੱਜ ਇਹ ਅੰਕੜੇ ਜਾਰੀ ਕੀਤੇ।

ਇਹ ਵੀ ਪੜ੍ਹੋਬੰਦ ਹੋਣ ਵਾਲੇ ਹਨ 10-20 ਰੁਪਏ ਦੇ ਕਾਗਜ਼ ਦੇ ਨੋਟ! RBI ਨੇ ਜਾਰੀ ਕੀਤਾ ਟੈਂਡਰ

ਇਸ ਵਾਰ ਡਾਟਾ ਤਿਆਰ ਕਰਨ ਲਈ ਪੁਰਾਣੇ ਆਧਾਰ ਸਾਲ 2011-12 ਦੀ ਥਾਂ 2022-23 ਨੂੰ ਨਵਾਂ ਆਧਾਰ ਸਾਲ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਕੋਰ ਸੈਕਟਰ ਦੀ ਸੂਚੀ ’ਚ ਕੱਚੇ ਲੋਹੇ (ਆਇਰਨ ਓਰ) ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸੇ ਵਜ੍ਹਾ ਨਾਲ ਕੋਰ ਸੈਕਟਰਾਂ ਦੀ ਗਿਣਤੀ ਹੁਣ 8 ਤੋਂ ਵਧ ਕੇ 9 ਹੋ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਬਦਲਾਅ ਇਸ ਲਈ ਕੀਤਾ ਗਿਆ ਹੈ, ਤਾਂ ਜੋ ਦੇਸ਼ ਦੇ ਉਦਯੋਗ ਅਤੇ ਇੰਫਰਾਸਟ੍ਰਕਚਰ ਦੀ ਮੌਜੂਦਾ ਸਥਿਤੀ ਦੀ ਜ਼ਿਆਦਾ ਸਟੀਕ ਤਸਵੀਰ ਸਾਹਮਣੇ ਆ ਸਕੇ।

ਇਹ ਵੀ ਪੜ੍ਹੋ : UPI 'ਤੇ ਲੱਗੇਗਾ ਚਾਰਜ! ਜਾਣੋ ਕੌਣ ਕਰੇਗਾ ਭੁਗਤਾਨ ਤੇ ਤੁਹਾਡੇ 'ਤੇ ਕੀ ਪਵੇਗਾ ਪ੍ਰਭਾਵ

ਸੀਮੈਂਟ ਅਤੇ ਬਿਜਲੀ ਦੇ ਉਤਪਾਦਨ ’ਚ ਵੱਡਾ ਵਾਧਾ

ਸਰਕਾਰੀ ਅੰਕੜਿਆਂ ਮੁਤਾਬਕ ਜੂਨ ’ਚ ਸੀਮੈਂਟ ਅਤੇ ਬਿਜਲੀ, ਦੋਵਾਂ ਦਾ ਉਤਪਾਦਨ 9.8 ਫੀਸਦੀ ਵਧਿਆ। ਉੱਥੇ ਹੀ, ਇਸ ਵਾਰ ਪਹਿਲੀ ਵਾਰ ਸ਼ਾਮਲ ਕੀਤੇ ਗਏ ਕੱਚੇ ਲੋਹੇ (ਆਇਰਨ ਓਰ) ਦਾ ਉਤਪਾਦਨ 43.9 ਫੀਸਦੀ ਦੇ ਸ਼ਾਨਦਾਰ ਵਾਧੇ ਨਾਲ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ : ਬਦਰੀਨਾਥ ਮੰਦਿਰ ਚੜ੍ਹਾਵਾ ਘਪਲਾ : BKTC ਦੇ ਸਾਬਕਾ ਅਧਿਕਾਰੀ ਗ੍ਰਿਫ਼ਤਾਰ, ਇੰਝ ਖੁੱਲ੍ਹਿਆ ਭੇਤ

ਇਨ੍ਹਾਂ ਸੈਕਟਰਾਂ ਦੇ ਬਿਹਤਰ ਪ੍ਰਦਰਸ਼ਨ ਦੀ ਵਜ੍ਹਾ ਨਾਲ ਕੱਚੇ ਤੇਲ, ਕੁਦਰਤੀ ਗੈਸ, ਰਿਫਾਇਨਰੀ ਪ੍ਰੋਡਕਟਸ ਅਤੇ ਖਾਦ (ਫਰਟੀਲਾਈਜ਼ਰ) ਦੇ ਉਤਪਾਦਨ ’ਚ ਆਈ ਗਿਰਾਵਟ ਦਾ ਅਸਰ ਕਾਫ਼ੀ ਹੱਦ ਤੱਕ ਸੰਤੁਲਿਤ ਹੋ ਗਿਆ।

ਜੇਕਰ ਮੌਜੂਦਾ ਕਾਰੋਬਾਰੀ ਸਾਲ 2026-27 ਦੀ ਪਹਿਲੀ ਤਿਮਾਹੀ (ਅਪ੍ਰੈਲ-ਜੂਨ) ਦੀ ਗੱਲ ਕਰੀਏ, ਤਾਂ 9 ਪ੍ਰਮੁੱਖ ਕੋਰ ਸੈਕਟਰਾਂ ਦਾ ਉਤਪਾਦਨ 3.6 ਫੀਸਦੀ ਵਧਿਆ ਹੈ। ਪਿਛਲੇ ਸਾਲ ਇਸੇ ਮਿਆਦ ’ਚ ਇਹ ਵਾਧਾ ਸਿਰਫ਼ 1 ਫੀਸਦੀ ਸੀ। ਭਾਵ, ਇਸ ਸਾਲ ਇੰਫਰਾਸਟ੍ਰਕਚਰ ਅਤੇ ਉਦਯੋਗਿਕ ਸਰਗਰਮੀਆਂ ਨਾਲ ਜੁੜੇ ਸੈਕਟਰਾਂ ਨੇ ਪਿਛਲੇ ਸਾਲ ਦੇ ਮੁਕਾਬਲੇ ਬਿਹਤਰ ਰਫ਼ਤਾਰ ਦਿਖਾਈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News