ਸਰਕਾਰ ਨੂੰ ਮਹਿੰਗੀ ਪੈ ਰਹੀ ਕੱਚੇ ਤੇਲ ਦੀ ਦਰਮਾਦ, 61 ਫੀਸਦੀ ਵਧਿਆ ਬਿੱਲ ਜਾਣੋ ਭਾਰਤ ’ਤੇ ਕੀ ਹੋਵੇਗਾ ਅਸਰ

Wednesday, Jul 22, 2026 - 11:02 AM (IST)

ਸਰਕਾਰ ਨੂੰ ਮਹਿੰਗੀ ਪੈ ਰਹੀ ਕੱਚੇ ਤੇਲ ਦੀ ਦਰਮਾਦ, 61 ਫੀਸਦੀ ਵਧਿਆ ਬਿੱਲ ਜਾਣੋ ਭਾਰਤ ’ਤੇ ਕੀ ਹੋਵੇਗਾ ਅਸਰ

ਬਿਜ਼ਨੈੱਸ ਡੈਸਕ - ਭਾਰਤ ਦੀ ਕੱਚੇ ਤੇਲ ਦੀ ਦਰਾਮਦ ਦਾ ਬਿੱਲ ਜੂਨ ਤਿਮਾਹੀ (ਅਪ੍ਰੈਲ-ਜੂਨ) ’ਚ 61 ਫੀਸਦੀ ਵਧ ਕੇ 49.8 ਅਰਬ ਡਾਲਰ ਪਹੁੰਚ ਗਿਆ ਹੈ। ਖਾਸ ਗੱਲ ਇਹ ਹੈ ਕਿ ਇਸ ਦੌਰਾਨ ਭਾਰਤ ਨੇ ਪਿਛਲੇ ਸਾਲ ਦੀ ਤੁਲਨਾ ’ਚ ਘੱਟ ਕੱਚਾ ਤੇਲ ਖਰੀਦਿਆ ਪਰ ਅੰਤਰਰਾਸ਼ਟਰੀ ਬਾਜ਼ਾਰ ’ਚ ਤੇਲ ਦੀਆਂ ਉੱਚੀਆਂ ਕੀਮਤਾਂ ਦੀ ਵਜ੍ਹਾ ਨਾਲ ਦਰਾਮਦ ’ਤੇ ਖਰਚ ਕਾਫੀ ਵਧ ਗਿਆ।

ਇਹ ਵੀ ਪੜ੍ਹੋ :    ਵਿਦੇਸ਼ 'ਚ ਤੋਹਫ਼ੇ ਵਜੋਂ ਪੈਸੇ ਭੇਜਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ: ਜਾਣੋ ਕਿੰਨਾ ਲਗਦਾ ਹੈ ਟੈਕਸ

ਪੈਟਰੋਲੀਅਮ ਪਲਾਨਿੰਗ ਐਂਡ ਐਨਾਲਸਿਸ ਸੈੱਲ (ਪੀ. ਪੀ. ਏ. ਸੀ.) ਦੇ ਅੰਕੜਿਆਂ ਮੁਤਾਬਕ ਅਪ੍ਰੈਲ-ਜੂਨ ਤਿਮਾਹੀ ’ਚ ਭਾਰਤ ਨੇ 59.8 ਮਿਲੀਅਨ ਟਨ ਕੱਚਾ ਤੇਲ ਦਰਾਮਦ ਕੀਤਾ, ਜਦੋਂਕਿ ਪਿਛਲੇ ਸਾਲ ਇਨ੍ਹਾਂ ਹੀ 3 ਮਹੀਨਿਆਂ ’ਚ ਇਹ ਅੰਕੜਾ 62.6 ਮਿਲੀਅਨ ਟਨ ਸੀ। ਭਾਵ ਦਰਾਮਦ ਦੀ ਮਾਤਰਾ ’ਚ ਕਰੀਬ 4 ਫੀਸਦੀ ਦੀ ਗਿਰਾਵਟ ਆਈ ਪਰ ਕੁੱਲ ਬਿੱਲ 61 ਫੀਸਦੀ ਵਧ ਗਿਆ। ਜੇਕਰ ਸਿਰਫ ਜੂਨ ਮਹੀਨੇ ਦੀ ਗੱਲ ਕਰੀਏ ਤਾਂ ਭਾਰਤ ਨੇ 18.9 ਮਿਲੀਅਨ ਟਨ ਕੱਚਾ ਤੇਲ ਦਰਾਮਦ ਕੀਤਾ, ਜੋ ਪਿਛਲੇ ਸਾਲ ਜੂਨ ਦੇ ਮੁਕਾਬਲੇ 7 ਫੀਸਦੀ ਘੱਟ ਹੈ। ਇਸ ਦੇ ਬਾਵਜੂਦ ਜੂਨ ਦਾ ਦਰਾਮਦ ਬਿੱਲ 48 ਫੀਸਦੀ ਵਧ ਕੇ 14.7 ਅਰਬ ਡਾਲਰ ਹੋ ਗਿਆ।

ਇਹ ਵੀ ਪੜ੍ਹੋ : ਕਿਤੇ ਤੁਹਾਡੇ ਕੋਲ ਤਾਂ ਨਹੀਂ ਨਕਲੀ ਨੋਟ, ਇਨ੍ਹਾਂ ਨੋਟਾਂ ਦੀ ਜਾਅਲੀ ਕਰੰਸੀ ਲਈ RBI ਨੇ ਕੀਤਾ Alert

ਕਿਉਂ ਵਧਿਆ ਤੇਲ ਦਰਾਮਦ ਬਿੱਲ?

ਇੰਪੋਰਟ ਬਿੱਲ ਵਧਣ ਦੀ ਸਭ ਤੋਂ ਵੱਡੀ ਵਜ੍ਹਾ ਅੰਤਰਰਾਸ਼ਟਰੀ ਬਾਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ ’ਚ ਤੇਜ਼ ਉਛਾਲ ਰਿਹਾ। ਅਪ੍ਰੈਲ ਅਤੇ ਮਈ ਦੌਰਾਨ ਬ੍ਰੇਂਟ ਕਰੂਡ ਆਇਲ ਦੀ ਕੀਮਤ ਕਈ ਵਾਰ 100 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਪਹੁੰਚ ਗਈ।

ਐਕਸਪਰਟਸ ਮੁਤਾਬਕ ਅਮਰੀਕਾ ਅਤੇ ਈਰਾਨ ਵਿਚਾਲੇ ਵਧਦੇ ਫੌਜੀ ਤਣਾਅ ਅਤੇ ਸਟ੍ਰੇਟ ਆਫ ਹਾਰਮੁੱਜ਼ ਬੰਦ ਹੋਣ ਦੀ ਵਜ੍ਹਾ ਨਾਲ ਤੇਲ ਦੀਆਂ ਕੀਮਤਾਂ ’ਚ ਤੇਜ਼ੀ ਆਈ। ਇਹੋ ਰਸਤਾ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਤੇਲ ਟਰਾਂਸਪੋਰਟ ਮਾਰਗਾਂ ’ਚੋਂ ਇਕ ਮੰਨਿਆ ਜਾਂਦਾ ਹੈ। ਇੱਥੇ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਦਾ ਅਸਰ ਪੂਰੀ ਦੁਨੀਆ ਦੇ ਤੇਲ ਬਾਜ਼ਾਰ ’ਤੇ ਪੈਂਦਾ ਹੈ।

ਇਹ ਵੀ ਪੜ੍ਹੋ :  RBI ਨੇ ਵੇਚਿਆ 12 ਅਰਬ ਡਾਲਰ ਦਾ ਸੋਨਾ! ਸਰਕਾਰ ਨੇ ਗੋਲਡ ਰਿਜ਼ਰਵ ਨੂੰ ਲੈ ਕੇ ਦਿੱਤੀ ਪੂਰੀ ਜਾਣਕਾਰੀ

3 ਮਹੀਨੇ ਜਾਰੀ ਰਿਹਾ ਉਤਰਾਅ-ਚੜ੍ਹਾਅ

ਅਪ੍ਰੈਲ ’ਚ ਬ੍ਰੇਂਟ ਕਰੂਡ ਦੀ ਕੀਮਤ ਪਹਿਲਾਂ ਜੰਗਬੰਦੀ ਦੀਆਂ ਖਬਰਾਂ ਤੋਂ ਬਾਅਦ ਕਰੀਬ 90 ਡਾਲਰ ਪ੍ਰਤੀ ਬੈਰਲ ਤੱਕ ਡਿੱਗ ਗਈ ਸੀ ਪਰ ਮਹੀਨੇ ਦੇ ਆਖਿਰ ’ਚ ਤਣਾਅ ਵਧਣ ਨਾਲ ਇਹ 126 ਡਾਲਰ ਪ੍ਰਤੀ ਬੈਰਲ ਤੋਂ ਵੀ ਉੱਪਰ ਪਹੁੰਚ ਗਈ। ਮਈ ’ਚ ਵੀ ਕੀਮਤਾਂ ਲੰਮੇ ਸਮੇਂ ਤੱਕ 110 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਰਹੀਆਂ। ਜੂਨ ’ਚ ਔਸਤ ਕੀਮਤ ਘੱਟ ਕੇ 83.22 ਡਾਲਰ ਪ੍ਰਤੀ ਬੈਰਲ ਜ਼ਰੂਰ ਆਈ ਪਰ ਤਿਮਾਹੀ ਦਾ ਕੁੱਲ ਅਸਰ ਭਾਰਤ ਦੇ ਦਰਾਮਦ ਬਿੱਲ ’ਤੇ ਸਾਫ ਦਿਖਾਈ ਦਿੱਤਾ।

ਇਹ ਵੀ ਪੜ੍ਹੋਬੰਦ ਹੋਣ ਵਾਲੇ ਹਨ 10-20 ਰੁਪਏ ਦੇ ਕਾਗਜ਼ ਦੇ ਨੋਟ! RBI ਨੇ ਜਾਰੀ ਕੀਤਾ ਟੈਂਡਰ

ਭਾਰਤ ਦੀ ਅਰਥਵਿਵਸਥਾ ’ਤੇ ਕੀ ਹੋਵੇਗਾ ਅਸਰ?

ਭਾਰਤ ਆਪਣੀ ਜ਼ਰੂਰਤ ਦਾ 85 ਫੀਸਦੀ ਤੋਂ ਜ਼ਿਆਦਾ ਕੱਚਾ ਤੇਲ ਵਿਦੇਸ਼ਾਂ ਤੋਂ ਦਰਾਮਦ ਕਰਦਾ ਹੈ, ਇਸ ਲਈ ਤੇਲ ਦੀਆਂ ਕੀਮਤਾਂ ’ਚ ਥੋੜ੍ਹਾ-ਜਿਹਾ ਵਾਧਾ ਵੀ ਦੇਸ਼ ਦੀ ਅਰਥਵਿਵਸਥਾ ’ਤੇ ਵੱਡਾ ਅਸਰ ਪਾਉਂਦਾ ਹੈ। ਜੇਕਰ ਕੱਚੇ ਤੇਲ ਦੀਆਂ ਕੀਮਤਾਂ ਲੰਮੇ ਸਮੇਂ ਤੱਕ ਅਜਿਹੀਆਂ ਹੀ ਬਣੀਆਂ ਰਹਿੰਦੀਆਂ ਹਨ ਤਾਂ ਇਸ ਨਾਲ ਭਾਰਤ ਦਾ ਦਰਾਮਦ ਬਿੱਲ, ਚਾਲੂ ਖਾਤਾ ਘਾਟਾ ਅਤੇ ਮਹਿੰਗਾਈ ਵਧ ਸਕਦੀ ਹੈ।

ਭਾਰਤ ਹਰ ਸਾਲ ਕਰੀਬ 1.8 ਤੋਂ 2 ਅਰਬ ਬੈਰਲ ਕੱਚਾ ਤੇਲ ਦਰਾਮਦ ਕਰਦਾ ਹੈ। ਅਜਿਹੇ ’ਚ ਜੇਕਰ ਤੇਲ ਦੀ ਕੀਮਤ ਪ੍ਰਤੀ ਬੈਰਲ 1 ਡਾਲਰ ਵਧਦੀ ਹੈ, ਤਾਂ ਦੇਸ਼ ਦਾ ਦਰਾਮਦ ਬਿੱਲ ਕਰੀਬ 2 ਅਰਬ ਡਾਲਰ ਪ੍ਰਤੀ ਸਾਲ ਤੱਕ ਵਧ ਸਕਦਾ ਹੈ।

ਇਹ ਵੀ ਪੜ੍ਹੋ :  ਸੋਨੋ ਦੀਆਂ ਕੀਮਤਾਂ 'ਚ ਆਉਣ ਵਾਲੀ ਹੈ ਵੱਡੀ ਗਿਰਾਵਟ! ਬੈਂਕ ਆਫ਼ ਅਮਰੀਕਾ ਦੀ ਭਵਿੱਖਬਾਣੀ
ਇਹ ਵੀ ਪੜ੍ਹੋ :   ਕਾਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨ ’ਤੇ ਬੋਲੀ ਕੰਗਨਾ, ਕਿਹਾ - 'ਸੰਸਦ 'ਚ ਡਰ ਗਏ ਸੀ ਮੈਂਬਰ...'

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News