ਉੱਤਰ ਕੋਰੀਆ ਦੀ ਧਮਕੀ ਨਾਲ ਅਮਰੀਕੀ ਬਾਜ਼ਾਰ ''ਚ ਤਣਾਅ

Tuesday, Sep 26, 2017 - 08:36 AM (IST)

ਉੱਤਰ ਕੋਰੀਆ ਦੀ ਧਮਕੀ ਨਾਲ ਅਮਰੀਕੀ ਬਾਜ਼ਾਰ ''ਚ ਤਣਾਅ

ਨਵੀਂ ਦਿੱਲੀ—ਅਮਰੀਕਾ ਅਤੇ ਉੱਤਰ ਕੋਰੀਆ ਦੇ ਵਿਚਕਾਰ ਜੁਬਾਨੀ ਜੰਗ ਜਾਰੀ ਹੈ। ਉੱਤਰ ਕੋਰੀਆ ਵਲੋਂ ਕਿਹਾ ਗਿਆ ਹੈ ਕਿ ਟਰੰਪ ਦਾ ਬਿਆਨ ਜੰਗ ਦਾ ਐਲਾਨ ਹੈ ਅਤੇ ਅਸੀਂ ਯੂ. ਐੱਸ. ਬਾਬਰਸ ਨੂੰ ਮਾਰ ਦੇਵਾਂਗੇ। ਉੱਤਰ ਕੋਰੀਆ ਦੀ ਧਮਕੀ ਨਾਲ ਅਮਰੀਕੀ ਬਾਜ਼ਾਰ 'ਚ ਤਣਾਅ ਦੇਖਣ ਨੂੰ ਮਿਲਿਆ ਹੈ। ਟੇਕ ਸ਼ੇਅਰਾਂ 'ਚ ਬਿਕਵਾਲੀ ਨਾਲ ਨੈਸਡੈਕ 'ਚ ਗਿਰਾਵਟ ਨਜ਼ਰ ਆਈ ਹੈ। ਸੋਮਵਾਰ ਦੇ ਕਾਰੋਬਾਰੀ ਪੱਧਰ 'ਚ ਡਾਓ ਜੋਂਸ 53.5 ਅੰਕ ਭਾਵ 0.25 ਫੀਸਦੀ ਡਿੱਗ ਕੇ 22,296 ਦੇ ਪੱਧਰ 'ਤੇ ਬੰਦ ਹੋਇਆ ਹੈ। ਉਧਰ ਨੈਸਡੈਕ 56.3 ਅੰਕ ਭਾਵ ਯਾਨੀ ਕਰੀਬ 1 ਫੀਸਦੀ ਦੀ ਕਮਜ਼ੋਰੀ ਦੇ ਨਾਲ 6,370.6 ਦੇ ਪੱਧਰ 'ਤੇ ਬੰਦ ਹੋਇਆ ਹੈ। ਐੱਸ ਐਂਡ ਪੀ 500 ਇੰਡੈਕਸ 0.25 ਫੀਸਦੀ ਫਿਸਲ ਕੇ 2,496.7 ਦੇ ਪੱਧਰ 'ਤੇ ਬੰਦ ਹੋਇਆ ਹੈ।


Related News