ਸ਼ੇਅਰ ਬਾਜ਼ਾਰ ਧੜੱਮ, ਸੈਂਸੈਕਸ 296 ਅੰਕ ਅਤੇ ਨਿਫਟੀ 9900 ਦੇ ਹੇਠਾਂ ਬੰਦ

09/25/2017 4:22:12 PM

ਨਵੀਂ ਦਿੱਲੀ (ਬਿਊਰੋ)—ਜ਼ਿਆਦਾਤਰ ਵਿਦੇਸ਼ੀ ਬਾਜ਼ਾਰਾਂ ਤੋਂ ਮਿਲੇ ਕਮਜ਼ੋਰ ਸੰਕੇਤਾਂ ਦੇ ਵਿਚਕਾਰ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਾਈ.) ਦੇ ਬਿਕਵਾਲ ਬਣੇ ਰਹਿਣ ਅਤੇ ਅਰਥਵਿਵਸਥਾ ਦੀ ਗਤੀ ਸੁਸਤ ਪੈਣ ਦੇ ਖਦਸੇ ਨਾਲ ਕਮਜ਼ੋਰ ਹੋਈ ਨਿਵੇਸ਼ ਧਾਰਣਾ ਕਾਰਨ ਘਰੇਲੂ ਸ਼ੇਅਰ ਬਾਜ਼ਾਰਾਂ 'ਚ ਅੱਜ ਲਗਾਤਾਰ ਪੰਜਵੇਂ ਦਿਨ ਗਿਰਾਵਟ ਰਹੀ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 295.81 ਅੰਕ ਭਾਵ 0.93 ਫੀਸਦੀ ਡਿੱਗ ਕੇ 31,626.63 'ਤੇ ਅਤੇ ਨਿਫਟੀ 91.80 ਅੰਕ ਭਾਵ 0.92 ਫੀਸਦੀ ਡਿੱਗ ਕੇ 9,872.60 'ਤੇ ਬੰਦ ਹੋਇਆ ਹੈ। 
ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਵੀ ਅੱਜ ਗਿਰਾਵਟ ਨਾਲ ਹੋਈ। ਸੈਂਸੈਕਸ 64 ਅੰਕ ਵਧ ਕੇ 31986 ਅੰਕ 'ਤੇ ਅਤੇ ਨਿਫਟੀ 4 ਅੰਕ ਡਿੱਗ ਕੇ 9960 ਦੇ ਪੱਧਰ 'ਤੇ ਖੁੱਲ੍ਹਿਆ। ਖੁੱਲ੍ਹਦੇ ਹੀ ਸੈਂਸੈਕਸ 150 ਅੰਕ ਫਿਸਲ ਗਿਆ ਜਦਕਿ ਨਿਫਟੀ 9950 ਦੇ ਹੇਠਾਂ ਫਿਸਲ ਗਿਆ ਸੀ। ਸ਼ੇਅਰ ਬਾਜ਼ਾਰ 'ਤੇ ਐੱਫ. ਪੀ. ਆਈ. ਦੀ ਬਿਕਵਾਲੀ ਦਾ ਕਾਫੀ ਦਬਾਅ ਹੈ। 

ਮਿਡ-ਸਮਾਲਕੈਪ ਸ਼ੇਅਰਾਂ 'ਚ ਗਿਰਾਵਟ
ਮਿਡਕੈਪ, ਸਮਾਲਕੈਪ ਸ਼ੇਅਰਾਂ 'ਚ ਜਿਵੇਂ ਕੋਹਰਾਮ ਮਚਿਆ ਹੋਇਆ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 1.2 ਫੀਸਦੀ ਫਿਸਲ ਕੇ 15440 ਦੇ ਹੇਠਾਂ ਬੰਦ ਹੋਇਆ ਹੈ। ਨਿਫਟੀ ਦਾ ਮਿਡਕੈਪ 100 ਇੰਡੈਕਸ 1.3 ਫੀਸਦੀ ਦੀ ਕਮਜ਼ੋਰੀ ਨਾਲ 18,150 ਦੇ ਕਰੀਬ ਬੰਦ ਹੋਇਆ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 2 ਫੀਸਦੀ ਡਿੱਗ ਕੇ 16000 ਦੇ ਹੇਠਾਂ ਫਿਸਲ ਕੇ ਬੰਦ ਹੋਇਆ ਹੈ। 
ਬੈਂਕ ਨਿਫਟੀ 'ਚ ਕਮਜ਼ੋਰੀ
ਬੈਂਕਿੰਗ, ਆਟੋ, ਐੱਫ.ਐੱਮ.ਸੀ.ਜੀ., ਆਈ.ਟੀ., ਮੈਟਲ, ਫਾਰਮਾ, ਰਿਐਲਟੀ ਕੈਪੀਟਲ ਗੁਡਸ ਅਤੇ ਆਇਲ ਐਂਡ ਗੈਸ ਸ਼ੇਅਰਾਂ 'ਚ ਜਮ੍ਹ ਕੇ ਬਿਕਵਾਲੀ ਦੇਖਣ ਨੂੰ ਮਿਲੀ ਹੈ। ਬੈਂਕ ਨਿਫਟੀ ਕਰੀਬ 1 ਫੀਸਦੀ ਡਿੱਗ ਕੇ 24,165 ਦੇ ਪੱਧਰ 'ਤੇ ਬੰਦ ਹੋਇਆ ਹੈ।
ਟਾਰ ਗੇਨਰਸ
ਟਾਟਾ ਪਾਵਰ, ਕੋਲ ਇੰਡੀਆ, ਆਈ. ਸੀ. ਆਈ. ਸੀ. ਆਈ. ਬੈਂਕ, ਰਿਲਾਇੰਸ, ਟੀ. ਸੀ. ਐੱਸ.
ਟਾਪ ਲੂਜ਼ਰਸ
ਏ. ਸੀ. ਸੀ., ਅਦਾਨੀ ਪੋਟਰਸ, ਆਈਡੀਆ, ਟਾਟਾ ਸਟੀਲ, ਕੋਟਕ ਮਹਿੰਦਰਾ।


Related News