ਰਿਕਾਰਡ ਹਾਈ ''ਤੇ ਸ਼ੇਅਰ ਬਾਜ਼ਾਰ, ਨਿਵੇਸ਼ਕਾਂ ਨੇ ਕਮਾਏ 24 ਲੱਖ ਕਰੋੜ

07/15/2017 4:08:56 PM

ਨਵੀਂ ਦਿੱਲੀ—ਸ਼ੇਅਰ ਬਾਜ਼ਾਰ ਨੇ ਸ਼ੁੱਕਰਵਾਰ ਨੂੰ ਨਵਾਂ ਆਲ ਟਾਈਮ ਹਾਈ ਰਿਕਾਰਡ ਬਣਾਇਆ ਹੈ। ਕਾਰੋਬਾਰ ਦੌਰਾਨ ਨਿਫਟੀ ਪਹਿਲੀ ਵਾਰ 9900 ਦੇ ਪੱਧਰ ਤੋਂ ਉੱਪਰ ਚਲਾ ਗਿਆ ਹੈ। ਸ਼ੇਅਰ ਬਾਜ਼ਾਰ 'ਚ ਇਸ ਤੇਜ਼ੀ ਦਾ ਫਾਇਦਾ ਨਿਵੇਸ਼ਕਾਂ ਦੇ ਨਿਵੇਸ਼ ਦੀ ਬਾਜ਼ਾਰ ਵੈਲਿਊ 'ਤੇ ਵੀ ਪਇਆ ਹੈ। ਬਾਜ਼ਾਰ 'ਚ ਆਈ ਤੇਜ਼ੀ ਦਾ ਅਸਰ ਇਹ ਹੈ ਕਿ ਬੀ.ਐਸ.ਈ. ਦਾ ਮਾਰਕਿਟ ਕੈਪ ਇਸ ਹਫਤੇ ਆਪਣੇ ਆਲ ਟਾਈਮ ਹਾਈ 'ਤੇ ਪਹੁੰਚ ਗਿਆ ਹੈ। 
ਨਿਵੇਸ਼ਕਾਂ ਨੇ ਕਮਾਏ 24 ਲੱਖ ਕਰੋੜ
ਬੀ.ਐਸ.ਈ. ਦੇ ਮਾਰਕਿਟ ਕੈਪ 'ਚ ਵਾਧੇ 'ਤੇ ਨਜ਼ਰ ਪਾਏ ਤਾਂ ਇਹ ਸਾਲ ਨਿਵੇਸ਼ਕਾਂ ਦੇ ਲਈ ਕਮਾਈ ਦਾ ਸਾਲ ਸਾਬਿਤ ਹੋ ਰਿਹਾ ਹੈ। ਸ਼ੁੱਕਰਵਾਰ ਦੇ ਕਾਰੋਬਾਰ ਖਤਮ ਹੋਣ ਤੱਕ ਲਿਸਟੇਡ ਸਾਰੀਆਂ ਕੰਪਨੀਆਂ ਦਾ ਮਾਰਕਿਟ ਕੈਪ ਦਸੰਬਰ 2016 ਅੰਕ ਤੋਂ 24 ਲੱਖ ਕਰੋੜ ਰੁਪਏ ਵੱਧ ਚੁੱਕਾ ਹੈ। ਦਸੰਬਰ 2016 ਦੇ ਅੰਤ ਤੱਕ ਬੀ.ਐਸ.ਈ. ਦਾ ਮਾਰਕਿਟ ਕੈਪ 106.23 ਲੱਖ ਕਰੋੜ ਰੁਪਏ ਦੇ ਪੱਧਰ 'ਤੇ ਸੀ। ਉਧਰ ਸ਼ੁੱਕਰਵਾਰ ਨੂੰ ਮਾਰਕਿਟ ਕੈਪ 130.17 ਲੱਖ ਕਰੋੜ ਦੇ ਪੱਧਰ 'ਤੇ ਪਹੁੰਚ ਗਿਆ। ਯਾਨੀ ਸਾਢੇ 6 ਮਹੀਨੇ ਦੌਰਾਨ ਮਾਰਕਿਟ 'ਚ ਨਿਵੇਸ਼ਕਾਂ ਦਾ ਨਿਵੇਸ਼ 23.94 ਲੱਖ ਕਰੋੜ ਰੁਪਏ ਵੱਧ ਗਿਆ ਹੈ। 
ਆਲ ਟਾਈਮ ਹਾਈ 'ਤੇ ਪਹੁੰਚਿਆ ਬੀ.ਐਸ.ਈ. ਦਾ ਮਾਰਕਿਟ ਕੈਪ ਦਾ ਆਲ ਟਾਈਮ ਹਾਈ ਹੈ। ਬੀ. ਐਸ. ਈ. ਦਾ ਮਾਰਕਿਟ ਕੈਪ 27 ਜੂਨ ਨੂੰ 124.88 ਲੱਖ ਕਰੋੜ ਰੁਪਏ ਦੇ ਪੱਧਰ 'ਤੇ ਸੀ। ਇਹ ਮਾਰਕਿਟ ਕੈਪ ਦਾ ਪਿਛਲੇ ਮਹੀਨੇ ਦਾ ਨਿਊਨਤਮ ਪੱਧਰ ਹੈ। ਯਾਨੀ ਇਕ ਮਹੀਨੇ ਦੌਰਾਨ ਮਾਰਕਿਟ ਕੈਪ 'ਚ ਨਿਵੇਸ਼ ਦਾ ਮੁੱਲ ਅਧਿਕਤਮ 6 ਲੱਖ ਤੱਕ ਵਧਿਆ। ਮਾਰਕਿਟ 'ਚ ਇਸ ਰਿਕਾਰਡ ਤੇਜ਼ੀ ਦੀ ਮਦਦ ਨਾਲ ਬੀ.ਐਸ.ਈ. ਨੂੰ 2 ਲੱਖ ਕਰੋੜ ਡਾਲਰ ਮਾਰਕਿਟ ਕੈਪ ਵਾਲੇ ਕਲੱਬ 'ਚ ਸ਼ਾਮਲ ਹੋਣ 'ਚ ਮਦਦ ਮਿਲੀ।


Related News