ਵੱਡੀ ਗਿਰਾਵਟ ਦੇ ਨਾਲ ਬੰਦ ਹੋਇਆ ਸ਼ੇਅਰ ਬਾਜ਼ਾਰ

06/21/2019 3:52:41 PM

ਨਵੀਂ ਦਿੱਲੀ—ਕਾਰੋਬਾਰੀ ਹਫਤੇ ਦੇ ਆਖਿਰੀ ਦਿਨ ਸ਼ੇਅਰ ਬਾਜ਼ਾਰ 'ਚ ਗਿਰਾਵਟ ਦਰਜ ਕੀਤੀ ਗਈ। ਸੈਂਸੈਕਸ 407.14 ਅੰਕ ਡਿੱਗ ਕੇ 39194.49 ਦੇ ਪੱਧਰ 'ਤੇ ਅਤੇ ਨਿਫਟੀ ਵੀ 107.65 ਅੰਕ ਦੀ ਗਿਰਾਵਟ ਆਈ ਅਤੇ ਉਹ 11724.10 ਦੇ ਪੱਧਰ 'ਤੇ ਬੰਦ ਹੋਇਆ ਹੈ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਦਾ ਸੰਵੇਦੀ ਸੂਚਕਾਂਕ ਸੈਂਸੈਕਸ 159 ਅੰਕਾਂ ਦੀ ਗਿਰਾਵਟ ਨਾਲ 39,442 ਅੰਕਾਂ ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ 50 ਸ਼ੇਅਰਾਂ ਦਾ ਸੰਵੇਦੀ ਸੂਚਕਾਂਕ ਨਿਫਟੀ 44 ਅੰਕਾਂ ਦੀ ਗਿਰਾਵਟ ਨਾਲ 11,787 ਅੰਕਾਂ 'ਤੇ ਖੁੱਲ੍ਹਿਆ। 
ਸੈਂਸੈਕਸ ਦੇ 30 'ਚੋਂ 21 ਸ਼ੇਅਰ ਨੁਕਸਾਨ 'ਚ
ਸੈਂਸੈਕਸ ਦੇ 30 'ਚੋਂ 21 ਸ਼ੇਅਰ ਗਿਰਾਵਟ ਦੇ ਨਾਲ ਖੁੱਲ੍ਹੇ ਹਨ। ਯੈੱਸ ਬੈਂਕ ਦਾ ਸ਼ੇਅਰ 3.10 ਫੀਸਦੀ ਤੱਕ ਡਿੱਗਿਆ ਹੈ। ਇਸ ਦੇ ਇਲਾਵਾ, ਟਾਟਾ ਮੋਟਰਸ ਦਾ 2.23 ਫੀਸਦੀ, ਮਾਰੂਤੀ ਦਾ 2.02 ਫੀਸਦੀ, ਸਨਫਾਰਮਾ ਦਾ 1.48 ਫੀਸਦੀ, ਟਾਟਾ ਸਟੀਲ ਦਾ ਸ਼ੇਅਰ 1.01 ਫੀਸਦੀ ਤੱਕ ਡਿੱਗ ਗਿਆ। ਉੱਧਰ ਨਿਫਟੀ ਦੇ ਵੀ 50 'ਚੋਂ 35 ਸ਼ੇਅਰ ਨੁਕਸਾਨ ਦੇ ਨਾਲ ਕਾਰੋਬਾਰ ਕਰ ਰਹੇ ਹਨ। 
ਜੈੱਟ ਏਅਰਵੇਜ਼ ਦਾ ਸ਼ੇਅਰ 15 ਫੀਸਦੀ ਵਧਿਆ
ਆਰਥਿਕ ਸੰਕਟ ਅਤੇ ਦਿਵਾਲੀਆ ਪ੍ਰਕਿਰਿਆ ਨਾਲ ਜੂਝ ਰਹੀ ਹਵਾਬਾਜ਼ੀ ਕੰਪਨੀ ਜੈੱਟ ਏਅਰਵੇਜ਼ ਦੇ ਸ਼ੇਅਰ 'ਚ ਸ਼ੁੱਕਰਵਾਰ ਨੂੰ 15 ਫੀਸਦੀ ਦਾ ਵਾਧਾ ਦੇਖਿਆ ਗਿਆ। ਇਸ ਤੋਂ ਪਹਿਲਾਂ ਵੀਰਵਾਰ ਨੂੰ ਜੈੱਟ ਏਅਰਵੇਜ਼ ਦੇ ਸ਼ੇਅਰ 'ਚ 123 ਫੀਸਦੀ ਦਾ ਉਛਾਲ ਆਇਆ ਸੀ। ਜੈੱਟ ਏਅਰਵੇਜ਼ 'ਤੇ 8,500 ਕਰੋੜ ਰੁਪਏ ਦਾ ਕਰਜ਼ ਹੈ ਜਦੋਂਕਿ ਇਸ ਦੀ ਕੁੱਲ ਦੇਣਦਾਰੀ 25 ਹਜ਼ਾਰ ਕਰੋੜ ਰੁਪਏ ਹੈ।


Aarti dhillon

Content Editor

Related News