ਸ਼ੇਅਰ ਬਾਜ਼ਾਰ ''ਚ ਅਗਲੇ ਹਫਤੇ ਸੰਸਾਰਕ ਰੁਝਾਨਾਂ ''ਤੇ ਹੋਵੇਗੀ ਨਜ਼ਰ

Sunday, Feb 16, 2020 - 01:22 PM (IST)

ਸ਼ੇਅਰ ਬਾਜ਼ਾਰ ''ਚ ਅਗਲੇ ਹਫਤੇ ਸੰਸਾਰਕ ਰੁਝਾਨਾਂ ''ਤੇ ਹੋਵੇਗੀ ਨਜ਼ਰ

ਨਵੀਂ ਦਿੱਲੀ—ਘਰੇਲੂ ਮੋਰਚੇ 'ਤੇ ਇਸ ਹਫਤੇ ਕੋਈ ਵੱਡੀ ਗਤੀਵਿਧੀ ਦੇ ਅਭਾਵ 'ਚ ਸ਼ੇਅਰ ਬਾਜ਼ਾਰ 'ਚ ਅੱਗੇ ਦੀ ਚਾਲ ਸੰਸਾਰਕ ਰੁਝਾਨਾਂ 'ਤੇ ਨਿਰਭਰ ਕਰੇਗੀ। ਛੁੱਟੀਆਂ ਦੇ ਚੱਲਦੇ ਸੀਮਿਤ ਕਾਰੋਬਾਰੀ ਦਿਵਸ ਵਾਲੇ ਇਸ ਹਫਤੇ 'ਚ ਬਾਜ਼ਾਰ ਦੀ ਧਾਰਨਾਂ 'ਤੇ ਕੋਰੋਨਾ ਵਾਇਰਸ ਨਾਲ ਸੰਬੰਧਤ ਖਬਰਾਂ ਦਾ ਅਸਰ ਵੀ ਦਿਸ ਸਕਦਾ ਹੈ। ਸ਼ੇਅਰ ਬਾਜ਼ਾਰ ਮਹਾਸ਼ਿਵਰਾਤਰੀ ਦੇ ਮੌਕੇ 'ਤੇ ਸ਼ੁੱਕਰਵਾਰ ਨੂੰ ਬੰਦ ਰਹਿਣਗੇ।
ਇਸ ਤਰ੍ਹਾਂ ਚਾਰ ਦਿਨ ਹੀ ਕਾਰੋਬਾਰ ਹੋਵੇਗਾ। ਮੋਤੀਲਾਲ ਓਸਵਾਲ ਫਾਈਨਾਂਸ਼ੀਅਲ ਸਰਵਿਸੇਜ਼ ਲਿਮਟਿਡ ਦੇ ਪ੍ਰਮੁੱਖ (ਖੁਦਰਾ ਖੋਜ) ਸਿਧਾਰਥ ਖੇਮਕਾ ਨੇ ਕਿਹਾ ਕਿ ਅੱਗੇ ਦੀ ਗੱਲ ਕਰੋ ਤਾਂ ਘਰੇਲੂ ਮੋਰਚੇ 'ਤੇ ਕਿਸੇ ਵੱਡੇ ਘਟਨਾਕ੍ਰਮ ਦੇ ਅਭਾਵ 'ਚ ਬਾਜ਼ਾਰ ਇਕ ਸੀਮਿਤ ਦਾਇਰੇ 'ਚ ਰਹੇਗਾ। ਕੋਰੋਨਾ ਵਾਇਰਸ ਨਾਲ ਸੰਬੰਧਤ ਘਟਨਾਕ੍ਰਮ 'ਤੇ ਇਨ੍ਹਾਂ ਦੀ ਪੈਨੀ ਨਿਗਾਹ ਬਣੀ ਰਹੇਗੀ ਅਤੇ ਛੋਟੀ ਮਿਆਦ 'ਚ ਬਾਜ਼ਾਰ 'ਤੇ ਦਬਾਅ ਬਣਾ ਰਹੇਗਾ।
ਟ੍ਰੇਡਿੰਗਬੇਲਸ ਦੇ ਸੀਨੀਅਰ ਵਿਸ਼ਲੇਸ਼ਕ ਸੰਤੋਸ਼ ਮੀਨਾ ਨੇ ਕਿਹਾ ਕਿ ਸੰਸਾਰਕ ਬਾਜ਼ਾਰਾਂ 'ਚ ਅਜੇ ਵੀ ਕੋਰੋਨਾਵਾਇਰਸ ਦਾ ਅਸਰ ਹੈ ਅਤੇ ਇਸ ਹਫਤੇ ਵੀ ਇਹ ਬਣਿਆ ਰਹਿ ਸਕਦਾ ਹੈ। ਤੀਜੀ ਤਿਮਾਹੀ ਦੇ ਨਤੀਜਿਆਂ ਦਾ ਦੌਰ ਲਗਭਗ ਖਤਮ ਹੋ ਗਿਆ ਹੈ, ਅਜਿਹੇ 'ਚ ਭਾਰਤੀ ਬਾਜ਼ਾਰਾਂ 'ਤੇ ਸੰਸਾਰਕ ਬਾਜ਼ਾਰਾਂ ਦੀਆਂ ਗਤੀਵਿਧੀਆਂ ਦਾ ਡੂੰਘਾ ਅਸਰ ਹੋਵੇਗਾ। ਸੰਸਾਰਕ ਮੋਰਚ 'ਤੇ ਸਭ ਦੀਆਂ ਨਜ਼ਰਾਂ ਫੈਡਰਲ ਓਪੇਨ ਮਾਰਕਿਟ ਕਮੇਟੀ ਦੀ ਬੈਠਕ ਦੇ ਬਿਓਰੇ 'ਤੇ ਹੋਵੇਗੀ। ਇਹ ਵੀਰਵਾਰ ਨੂੰ ਆਵੇਗਾ। ਬੀਤੇ ਹਫਤੇ ਸੈਂਸੈਕਸ 'ਚ 115.89 ਅੰਕ ਜਾਂ 0.28 ਫੀਸਦੀ ਦੀ ਤੇਜ਼ੀ ਦੇਖਣ ਨੂੰ ਮਿਲੀ। ਹਾਲਾਂਕਿ ਬਾਜ਼ਾਰ ਸ਼ੁੱਕਰਵਾਰ ਨੂੰ ਗਿਰਾਵਟ ਦੇ ਨਾਲ ਬੰਦ ਹੋਇਆ ਸੀ।


author

Aarti dhillon

Content Editor

Related News