ਸ਼ੇਅਰ ਬਾਜ਼ਾਰ ਅਜੇ ਵੀ ਮੰਦੀ ਦੇ ਦੌਰ ''ਚ : ਗੋਲਡਮੈਨ ਸੈਕਸ

Saturday, Sep 10, 2022 - 03:42 PM (IST)

ਸ਼ੇਅਰ ਬਾਜ਼ਾਰ ਅਜੇ ਵੀ ਮੰਦੀ ਦੇ ਦੌਰ ''ਚ : ਗੋਲਡਮੈਨ ਸੈਕਸ

ਨਵੀਂ ਦਿੱਲੀ- ਗੋਲਡਮੈਨ ਸੈਕਸ ਦੀ ਇਕ ਤਾਜ਼ਾ ਰਿਪੋਰਟ 'ਚ ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਸ਼ੇਅਰ ਬਾਜ਼ਾਰਾਂ 'ਚ ਅਜੇ ਵੀ ਕਾਫ਼ੀ ਹੱਦ ਤੱਕ ਮੰਦੀ ਦੀ ਹਾਲਤ ਬਣੀ ਹੋਈ ਹੈ ਅਤੇ ਜਦੋਂ ਤੱਕ ਅਨਿਸ਼ਚਿਚਤਾ ਦੂਰ ਨਹੀਂ ਹੋ ਜਾਂਦੀ, ਉਦੋਂ ਤੱਕ ਬਾਜ਼ਾਰ 'ਚ ਸੁਧਾਰ ਦੀ ਰਾਹ ਸਥਿਰ ਰਹਿਣ ਦੇ ਆਸਾਰ ਨਹੀਂ ਦਿਖ ਰਹੇ ਹਨ। ਉਨ੍ਹਾਂ ਦੇ ਅਨੁਸਾਰ ਮੰਦੀ ਦੇ ਬਾਜ਼ਾਰ ਦੇ ਤਿੰਨ ਕਾਰਨ ਹਨ-ਮੁਦਰਾਸਫੀਤੀ ਅਤੇ ਵਿਆਜ ਦਰਾਂ 'ਚ ਅਜੇ ਵੀ ਵਾਧਾ ਹੋਣ ਦਾ ਅਨੁਮਾਨ ਹੈ, ਆਰਥਿਕ ਵਾਧਾ ਕਮਜ਼ੋਰ ਰਹਿ ਸਕਦਾ ਹੈ ਅਤੇ ਮੁੱਲਾਂਕਣ ਜ਼ਿਆਦਾ ਮਜ਼ਬੂਤ ਨਹੀਂ ਹੈ।  
ਯੂਰਪ 'ਚ ਗਲੋਡਮੈਨ ਸੈਕਸ ਲਈ ਮੁੱਖ ਸੰਸਾਰਕ ਇਕਵਟੀ ਰਣਨੀਤਿਕਾਰ ਅਤੇ ਖੋਜ ਮੁੱਖ ਪੀਟਰ ਓਪਨਹੀਮਰ ਨੇ ਰਿਪੋਰਟ 'ਚ ਲਿਖਿਆ ਹੈ, ਸਾਡੇ ਬੁਨਿਆਦੀ ਆਧਾਰ -ਕੇਂਦਰਿਤ ਬੁਲ/ਬੀਅਰ ਇੰਡੀਕੇਟਕ (ਜੀ.ਐੱਸ.ਬੀ.ਐੱਲ.ਬੀ.ਆਰ.) ਅਤੇ ਧਾਰਨਾ-ਆਧਾਰਿਤ ਰਿਸਕ ਏਪੀਟਾਈਟ ਇੰਡੀਕੇਟਰ (ਜੀ.ਐੱਸ.ਆਰ.ਏ.ਆਈ.ਆਈ.) ਨਾਲ ਸੰਭਾਵਿਤ ਬਦਲਾਅ ਅਤੇ ਕ੍ਰੇ਼ਡਿਟ ਅੰਕਾਂ ਦਾ ਪਤਾ ਲਗਾਉਣ 'ਚ ਮਦਦ ਮਿਲੀ ਹੈ। 
ਗੋਲਡਮੈਨ ਸੈਕਸ ਦਾ ਕਹਿਣਾ ਹੈ ਕਿ ਮੰਦੀ ਦੇ ਬਾਜ਼ਾਰ 'ਚ ਤੇਜ਼ੀ ਦੇ ਬਾਜ਼ਾਰ ਦੀ ਦਿਸ਼ਾ 'ਚ ਸ਼ੁਰੂਆਤੀ ਬਦਲਾਅ ਮਜ਼ਬੂਤ ਹੋਵੇਗਾ ਅਤੇ ਇਹ ਮੁੱਲਾਂਕਣ ਵਾਧੇ 'ਤੇ ਕੇਂਦਰਿਤ ਹੋਵੇਗਾ, ਭਾਵੇਂ ਹੀ ਬਾਜ਼ਾਰ 'ਚ ਕਿਸੇ ਵੀ ਤਰ੍ਹਾਂ ਦੀ ਮੰਦੀ ਹੋਵੇ। ਕਿਉਂਕਿ ਮੰਦੀ ਦੇ ਬਾਜ਼ਾਰ 'ਚ ਤੇਜ਼ੀ ਆਮ ਹੈ, ਇਸ ਲਈ ਇਸ ਨਾਲ ਵਾਸਤਵਿਕ ਸਮੇਂ 'ਚ ਇਨ੍ਹਾਂ ਬਦਲਾਵਾਂ ਨੂੰ ਪਛਾਣਨਾ ਔਖਾ ਹੋ ਜਾਂਦਾ ਹੈ। 
ਜੂਨ ਤੋਂ ਕਈ ਸੰਸਾਰਕ ਬਾਜ਼ਾਰਾਂ 'ਚ ਇਸ ਉਮੀਦ ਨਾਲ ਸੁਧਾਰ ਦੀ ਰਫ਼ਤਾਰ ਰੁਕੀ ਹੋਈ ਹੈ ਕਿ ਸੰਸਾਰਕ ਕੇਂਦਰੀ ਬੈਂਕ ਦਰ ਵਾਧੇ ਨੂੰ ਲੈ ਕੇ ਸੁਸਤ ਰੁਖ ਦਿਖਾ ਸਕਦੇ ਹਨ। ਇਸ ਦੀ ਵਜ੍ਹਾ ਮੁੱਖ ਤੌਰ 'ਤੇ ਜਿੰਸ ਕੀਮਤਾਂ 'ਚ ਆਈ ਨਰਮੀ ਸੀ, ਖ਼ਾਸ ਕਰਕੇ ਕੱਚੇ ਤੇਲ 'ਚ, ਜੋ ਉਦੋਂ ਤੋਂ ਕਰੀਬ 21 ਫੀਸਦੀ ਡਿੱਗ ਕੇ ਹੁਣ 89 ਡਾਲਰ ਪ੍ਰਤੀ ਬੈਰਲ ਦੇ ਆਲੇ-ਦੁਆਲੇ ਆ ਗਿਆ ਹੈ। 


author

Aarti dhillon

Content Editor

Related News