ਸ਼ੇਅਰ ਬਾਜ਼ਾਰ : ਸੈਂਸੈਕਸ 'ਚ 307 ਅੰਕਾਂ ਦਾ ਵਾਧਾ, ਨਿਫਟੀ 15400 ਦੇ ਪਾਰ ਬੰਦ

Friday, May 28, 2021 - 07:43 PM (IST)

ਸ਼ੇਅਰ ਬਾਜ਼ਾਰ : ਸੈਂਸੈਕਸ 'ਚ 307 ਅੰਕਾਂ ਦਾ ਵਾਧਾ, ਨਿਫਟੀ 15400 ਦੇ ਪਾਰ ਬੰਦ

ਮੁੰਬਈ - ਅੱਜ ਹਫਤੇ ਦੇ ਆਖ਼ਰੀ ਕਾਰੋਬਾਰੀ ਦਿਨ ਬਾਜ਼ਾਰ 'ਚ ਖਰੀਦਦਾਰੀ ਦਾ ਦੌਰ ਰਿਹਾ ਅਤੇ ਬਾਜ਼ਾਰ ਹਰੇ ਨਿਸ਼ਾਨ 'ਤੇ ਬੰਦ ਹੋਣ ਵਿਚ ਕਾਮਯਾਬ ਹੋਇਆ। ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 307.66 ਅੰਕ ਭਾਵ 0.60 ਫੀਸਦੀ ਦੀ ਤੇਜ਼ੀ ਨਾਲ 51,422.88 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 97.80 ਅੰਕ ਭਾਵ 0.64 ਫੀਸਦੀ ਦੀ ਤੇਜ਼ੀ ਦੇ ਨਾਲ 15,435.65 ਦੇ ਪੱਧਰ 'ਤੇ ਬੰਦ ਹੋਇਆ ਹੈ। ਪਿਛਲੇ ਹਫਤੇ ਬੀ.ਐਸ.ਸੀ. ਸੈਂਸੈਕਸ 1,807.93 ਅੰਕ ਭਾਵ 3.70% ਦੀ ਤੇਜ਼ੀ ਨਾਲ ਵਧਿਆ। ਨਿਫਟੀ ਅੱਜ ਸ਼ੁਰੂਆਤੀ ਕਾਰੋਬਾਰ ਵਿਚ ਰਿਕਾਰਡ ਪੱਧਰ 'ਤੇ ਖੁੱਲ੍ਹਿਆ।

ਜੇ ਤੁਸੀਂ ਬਾਜ਼ਾਰ ਵਿਚ ਖ਼ਰੀਦਦਾਰੀ ਅਤੇ ਵਾਧੇ ਨੂੰ ਸੈਕਟਰ ਦੇ ਹਿਸਾਬ ਨਾਲ ਦੇਖੋ ਤਾਂ ਸਭ ਤੋਂ ਵਧ 1.41 ਫ਼ੀਸਦ ਦਾ ਵਾਧਾ ਨਿਫਟੀ ਦੇ ਐਨਰਜੀ ਇੰਡੈਕਸ ਵਿਚ ਆਇਆ ਹੈ। ਨਿਫਟੀ ਦੇ 12 ਸੈਕਟਰ ਸੂਚਕਾਂਕ ਵਿਚੋਂ ਚਾਰ ਸੂਚਕਾਂਕ ਕਮਜ਼ੋਰ ਸਨ ਅਤੇ ਸਭ ਤੋਂ ਵੱਧ (1.18%) ਦੀ ਗਿਰਾਵਟ ਨਿਫਟੀ ਫਾਰਮਾ ਵਿਚ ਆਈ। ਬਾਜ਼ਾਰ ਨੂੰ ਸਰਕਾਰੀ ਬੈਂਕਾਂ ਅਤੇ ਵਿੱਤੀ ਸੇਵਾਵਾਂ ਦੇ ਨਿਫਟੀ ਇੰਡੈਕਸ ਵਿਚ ਕੰਪਨੀਆਂ ਵਿਚ ਹੋ ਰਹੀ ਖ਼ਰੀਦਦਾਰੀ ਦਾ ਸਮਰਥਨ ਵੀ ਮਿਲਿਆ ਹੈ।

ਟਾਪ ਗੇਨਰਜ਼

ਰਿਲਾਇੰਸ, ਅਡਾਨੀ ਪੋਰਟਸ, ਗ੍ਰਾਸਿਮ, ਐਮ ਐਂਡ ਐਮ , ਕੋਲ ਇੰਡੀਆ

ਟਾਪ ਲੂਜ਼ਰਜ਼

ਸ਼੍ਰੀ ਸੀਮੈਂਟ, ਸਨ ਫਾਰਮਾ, ਬਜਾਜ ਫਾਈਨੈਂਸ, ਬਜਾਜ ਫਿਨਸਰਵ, ਡਾ. ਰੈਡੀ 

ਇਹ ਵੀ ਪੜ੍ਹੋ : ਟਾਟਾ ਨੇ Big Basket ਵਿਚ ਖ਼ਰੀਦੀ ਵੱਡੀ ਹਿੱਸੇਦਾਰੀ, ਐਮਾਜ਼ੋਨ-ਫਲਿੱਪਕਾਰਟ ਅਤੇ ਰਿਲਾਇੰਸ ਨੂੰ ਮਿਲੇਗੀ ਟੱਕਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News