ਸ਼ੇਅਰ ਬਾਜ਼ਾਰ : ਸੈਂਸੈਕਸ 300 ਅੰਕਾਂ ਦੇ ਵਾਧੇ ਨਾਲ ਖੁੱਲ੍ਹਿਆ ਤੇ ਨਿਫਟੀ 17760 ਦੇ ਪਾਰ ਖੁੱਲ੍ਹਿਆ
Tuesday, Aug 16, 2022 - 10:50 AM (IST)
ਮੁੰਬਈ - HDFC ਸ਼ੇਅਰਾਂ ਵਿੱਚ ਵਾਧਾ, ਵਿਦੇਸ਼ੀ ਫੰਡਾਂ ਦਾ ਪ੍ਰਵਾਹ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਨੇ ਮੰਗਲਵਾਰ ਦੇ ਸ਼ੁਰੂਆਤੀ ਵਪਾਰ ਵਿੱਚ ਪ੍ਰਮੁੱਖ ਸਟਾਕ ਸੂਚਕਾਂਕ ਨੂੰ ਵਧਾਇਆ। ਇਸ ਦੌਰਾਨ ਸੈਂਸੈਕਸ 395 ਅੰਕਾਂ ਤੋਂ ਉੱਪਰ ਚੜ੍ਹ ਗਿਆ।
ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸ਼ੁਰੂਆਤੀ ਕਾਰੋਬਾਰ 'ਚ 395.29 ਅੰਕ ਵਧ ਕੇ 59,858.07 'ਤੇ ਕਾਰੋਬਾਰ ਕਰ ਰਿਹਾ ਸੀ। ਇਸੇ ਤਰ੍ਹਾਂ, ਵਿਆਪਕ NSE ਨਿਫਟੀ 105.2 ਅੰਕ ਚੜ੍ਹ ਕੇ 17,803.35 'ਤੇ ਪਹੁੰਚ ਗਿਆ।
ਦੂਜੇ ਏਸ਼ੀਆਈ ਬਾਜ਼ਾਰਾਂ 'ਚ ਸਿਓਲ ਅਤੇ ਸ਼ੰਘਾਈ ਵਾਧੇ ਨਾਲ ਕਾਰੋਬਾਰ ਕਰ ਰਹੇ ਸਨ। ਦੂਜੇ ਪਾਸੇ ਟੋਕੀਓ ਅਤੇ ਹਾਂਗਕਾਂਗ ਰੈੱਡ ਨਿਸ਼ਾਨ ਵਿੱਚ ਸਨ। ਸੋਮਵਾਰ ਨੂੰ ਅਮਰੀਕੀ ਬਾਜ਼ਾਰ ਵਾਧੇ ਦੇ ਨਾਲ ਬੰਦ ਹੋਏ। ਸੁਤੰਤਰਤਾ ਦਿਵਸ ਦੇ ਮੌਕੇ 'ਤੇ ਦੇਸ਼ 'ਚ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਬੰਦ ਰਹੇ।
ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸ਼ੁੱਕਰਵਾਰ ਨੂੰ 130.18 ਅੰਕ ਜਾਂ 0.22 ਫੀਸਦੀ ਦੇ ਵਾਧੇ ਨਾਲ 59,462.78 'ਤੇ ਬੰਦ ਹੋਇਆ। ਇਸ ਦੌਰਾਨ ਨਿਫਟੀ 39.15 ਅੰਕ ਜਾਂ 0.22 ਫੀਸਦੀ ਦੇ ਵਾਧੇ ਨਾਲ 17,698.15 'ਤੇ ਬੰਦ ਹੋਇਆ।
ਇਸ ਦੌਰਾਨ, ਅੰਤਰਰਾਸ਼ਟਰੀ ਤੇਲ ਬੈਂਚਮਾਰਕ ਬ੍ਰੈਂਟ ਕਰੂਡ 1.31 ਫੀਸਦੀ ਡਿੱਗ ਕੇ 94.25 ਯੂ.ਐੱਸ. ਡਾਲਰ ਪ੍ਰਤੀ ਬੈਰਲ ਉੱਤੇ ਕਾਰੋਬਾਰ ਕਰ ਰਿਹਾ ਸੀ
ਸ਼ੇਅਰ ਬਾਜ਼ਾਰ ਦੇ ਅਸਥਾਈ ਆਂਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕ(ਐੱਫਆਈਆਈ) ਨੇ ਸ਼ੁੱਕਰਵਾਰ ਨੂੰ ਸ਼ੁੱਧ ਰੂਪ ਨਾਲ 3,040.46 ਕਰੋੜ ਰੁਪਏ ਦੇ ਸ਼ੇਅਰ ਖ਼ਰੀਦੇ।
ਏਸ਼ੀਆਈ ਬਾਜ਼ਾਰਾਂ 'ਚ SGX ਨਿਫਟੀ 17850 ਦੇ ਨੇੜੇ ਕਾਰੋਬਾਰ ਕਰ ਰਿਹਾ ਹੈ। ਸ਼ੁੱਕਰਵਾਰ ਨੂੰ, ਭਾਰਤੀ ਸਟਾਕ ਮਾਰਕੀਟ ਵਿੱਚ, ਐਫਆਈਆਈ ਨੇ 3040 ਕਰੋੜ ਰੁਪਏ ਦੀ ਨਕਦੀ ਵਿੱਚ ਖਰੀਦਾਰੀ ਕੀਤੀ ਜਦੋਂ ਕਿ ਡੀਆਈਆਈ ਨੇ 839 ਕਰੋੜ ਰੁਪਏ ਨਕਦ ਵੇਚੇ। ਕੱਚੇ ਤੇਲ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਬ੍ਰੈਂਟ ਕਰੂਡ 94 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ ਹੈ।
ਟਾਪ ਗੇਨਰਜ਼
ਮਾਰੂਤੀ, ਮਹਿੰਦਰਾ ਐਂਡ ਮਹਿੰਦਰਾ ਏਸ਼ੀਅਨ ਪੇਂਟਸ, ਹਿੰਦੁਸਤਾਨ ਯੁਨੀਲੀਵਰ, ਨੈਸਲੇ ਇੰਡੀਆ
ਟਾਪ ਲੂਜ਼ਰਜ਼
ਐੱਨ.ਟੀ.ਪੀ.ਸੀ., ਭਾਰਤੀ ਏਅਰਟੈੱਲ, ਪਾਵਰ ਗ੍ਰਿਡ, ਸਨਫਾਰਮਾ, ਟਾਟਾ ਸਟੀਲ, ਸਟੇਟ ਬੈਂਕ