ਸਟਾਕ ਮਾਰਕੀਟ : ਸੈਂਸੈਕਸ ਹਰੇ ਨਿਸ਼ਾਨ 'ਤੇ ਖੁੱਲ੍ਹਿਆ, ਨਿਫਟੀ ਡਿੱਗਿਆ

Wednesday, Dec 15, 2021 - 10:17 AM (IST)

ਸਟਾਕ ਮਾਰਕੀਟ : ਸੈਂਸੈਕਸ ਹਰੇ ਨਿਸ਼ਾਨ 'ਤੇ ਖੁੱਲ੍ਹਿਆ, ਨਿਫਟੀ ਡਿੱਗਿਆ

ਮੁੰਬਈ - ਹਫਤੇ ਦੇ ਤੀਜੇ ਕਾਰੋਬਾਰੀ ਦਿਨ ਭਾਵ ਅੱਜ ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਸਪਾਟ ਪੱਧਰ 'ਤੇ ਹੋਈ ਹੈ। BSE ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਹਰੇ ਨਿਸ਼ਾਨ 'ਤੇ ਖੁੱਲ੍ਹਿਆ ਹੈ, ਜਦਕਿ NSE ਦਾ ਨਿਫਟੀ ਲਾਲ ਨਿਸ਼ਾਨ 'ਤੇ ਕਾਰੋਬਾਰ ਕਰਨਾ ਸ਼ੁਰੂ ਕਰ ਰਿਹਾ ਹੈ। ਸੈਂਸੈਕਸ 4.91 ਅੰਕ ਜਾਂ 0.01 ਫੀਸਦੀ ਦੇ ਵਾਧੇ ਨਾਲ 58,122 'ਤੇ ਖੁੱਲ੍ਹਿਆ। ਜਦਕਿ ਨਿਫਟੀ ਇੰਡੈਕਸ 1.25 ਅੰਕ ਜਾਂ 0.01 ਫੀਸਦੀ ਡਿੱਗ ਕੇ 17,323.65 'ਤੇ ਖੁੱਲ੍ਹਿਆ। ਨੈਸ਼ਨਲ ਸਟਾਕ ਐਕਸਚੇਂਜ ਦੇ 50 ਸ਼ੇਅਰਾਂ ਵਿਚੋਂ 13 ਸ਼ੇਅਰ ਵਾਧੇ ਨਾਲ ਕਾਰੋਬਾਰ ਕਰ ਰਹੇ ਹਨ ਅਤੇ 37 ਸ਼ੇਅਰਾਂ ਵਿਚ ਗਿਰਾਵਟ ਦੇਖਣ ਨੂੰ ਮਿਲੀ ਹੈ । 

ਟਾਪ ਗੇਨਰਜ਼

NTPC,M&M ਕੋਟਕ ਬੈਂਕ, ਟਾਟਾ ਸਟੀਲ, ਪਾਵਰ ਗ੍ਰਿਡ, ਬਜਾਜ ਆਟੋ

ਟਾਪ ਲੂਜ਼ਰਜ਼

ਮਾਰੂਤੀ, ਐਕਸਿਸ ਬੈਂਕ , ਏਸ਼ੀਅਨ ਪੇਂਟਸ, ਰਿਲਾਇੰਸ, ਭਾਰਤੀ ਏਅਰਟੈੱਲ

ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਮੰਗਲਵਾਰ ਨੂੰ ਆਖਰੀ ਕਾਰੋਬਾਰੀ ਦਿਨ ਲਾਲ ਨਿਸ਼ਾਨ 'ਤੇ ਹੋਈ ਸੀ ਅਤੇ ਕਾਰੋਬਾਰ ਦੇ ਅੰਤ ਤੱਕ ਇਹ ਲਾਲ ਨਿਸ਼ਾਨ 'ਤੇ ਕਾਰੋਬਾਰ ਕਰਦਾ ਰਿਹਾ। ਕਾਰੋਬਾਰ ਦੇ ਅੰਤ 'ਤੇ, BSE 30 ਸ਼ੇਅਰਾਂ ਵਾਲਾ ਸੈਂਸੈਕਸ 166.33 ਅੰਕ ਜਾਂ 0.29 ਫੀਸਦੀ ਦੀ ਗਿਰਾਵਟ ਨਾਲ 58,117.09 'ਤੇ ਬੰਦ ਹੋਇਆ। ਦੂਜੇ ਪਾਸੇ NSE ਦਾ ਨਿਫਟੀ 43.35 ਅੰਕ ਜਾਂ 0.25 ਫੀਸਦੀ ਡਿੱਗ ਕੇ 17,324.90 'ਤੇ ਬੰਦ ਹੋਇਆ।


author

Harinder Kaur

Content Editor

Related News