ਸਟਾਕ ਮਾਰਕੀਟ : ਸੈਂਸੈਕਸ ਅੱਜ 50100 ਤੋਂ ਉਪਰ ਖੁੱਲ੍ਹਿਆ, ਨਿਫਟੀ ਵੀ ਚੜ੍ਹਿਆ
Tuesday, Mar 02, 2021 - 09:48 AM (IST)
ਮੁੰਬਈ - ਅੱਜ ਹਫ਼ਤੇ ਦੇ ਦੂਜੇ ਕਾਰੋਬਾਰੀ ਦਿਨ ਯਾਨੀ ਮੰਗਲਵਾਰ ਨੂੰ ਸਟਾਕ ਮਾਰਕੀਟ ਸਕਾਰਾਤਮਕ ਗਲੋਬਲ ਸੰਕੇਤਾਂ ਦੇ ਨਾਲ ਹਰੇ ਨਿਸ਼ਾਨ 'ਤੇ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ ਵਿਚ ਬੰਬਈ ਸਟਾਕ ਐਕਸਚੇਂਜ ਦਾ ਫਲੈਗਸ਼ਿਪ ਇੰਡੈਕਸ ਸੈਂਸੈਕਸ 296.31 ਅੰਕ ਭਾਵ 0.59 ਫ਼ੀਸਦੀ ਦੀ ਤੇਜ਼ੀ ਨਾਲ 50,146.15 ਦੇ ਪੱਧਰ 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 87.80 ਅੰਕ ਭਾਵ 0.59 ਪ੍ਰਤੀਸ਼ਤ ਦੇ ਵਾਧੇ ਨਾਲ 14,849.30 'ਤੇ ਖੁੱਲ੍ਹਿਆ ਹੈ। ਅੱਜ 1021 ਸ਼ੇਅਰ ਵਾਧੇ ਨਾਲ ਕਾਰੋਬਾਰ ਕਰ ਰਹੇ ਹਨ ਅਤੇ 249 ਸ਼ੇਅਰਾਂ ਵਿਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ 51 ਸ਼ੇਅਰਾਂ ਦੀ ਕੀਮਤ ਵਿਚ ਕੋਈ ਬਦਲਾਅ ਨਹੀਂ ਹੋਇਆ ਹੈ।
ਟਾਪ ਗੇਨਰਜ਼
ਬਜਾਜ ਫਾਇਨਾਂਸ, ਟੈਕ ਮਹਿੰਦਰਾ,ਆਈ.ਟੀ., ਫਾਰਮਾ
ਟਾਪ ਲੂਜ਼ਰਜ਼
ਬਜਾਜ ਆਟੋ ,ਪਾਵਰ ਗਰਿੱਡ
ਇਨ੍ਹਾਂ ਸ਼ੇਅਰਾਂ 'ਤੇ ਹੈ ਨਜ਼ਰ
ਅੱਜ ਮੁੱਖ ਤੌਰ 'ਤੇ ਏਅਰਟੈਲ, ਵੋਡਾਫੋਨ - ਆਈਡੀਆ ਦੇ ਸ਼ੇਅਰਾਂ 'ਤੇ ਸਭ ਦੀ ਨਜ਼ਰ ਹੋਵੇਗੀ। ਪਿਛਲੇ ਪੰਜ ਸਾਲਾਂ ਵਿਚ ਪਹਿਲੀ ਵਾਰ ਦੇਸ਼ ਵਿਚ ਸਪੈਕਟ੍ਰਮ ਦੀ ਨਿਲਾਮੀ ਹੋ ਰਹੀ ਹੈ। ਪਹਿਲੇ ਦਿਨ ਸਰਕਾਰ ਨੂੰ 77 ਹਜ਼ਾਰ 146 ਕਰੋੜ ਰੁਪਏ ਮਿਲੇ ਹਨ। ਏਅਰਟੈਲ, ਵੋਡਾਫੋਨ-ਆਈਡੀਆ ਅਤੇ ਜੀਓ ਇਸ ਵਿਚ ਹਿੱਸਾ ਲੈ ਰਹੇ ਹਨ। ਇਸੇ ਤਰ੍ਹਾਂ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਅਸਮ ਦੀ ਨੁਮਲੀਗੜ ਰਿਫਾਇਨਰੀ ਨੂੰ ਵੇਚ ਰਹੀ ਹੈ। ਇਸ ਨਾਲ 9,876 ਕਰੋੜ ਰੁਪਏ ਮਿਲਣਗੇ।
ਸਟਰਲਾਈਟ ਡੀਲ
ਸਟਰਲਾਈਟ ਟੈਕਨੋਲੋਜੀ ਨੇ 700 ਕਰੋੜ ਰੁਪਏ ਦੇ ਸੌਦੇ ਦਾ ਐਲਾਨ ਕੀਤਾ ਹੈ। ਉਸਨੇ ਇਹ ਡੀਲ ਮੱਧ ਪੂਰਬ ਅਫਰੀਕਾ ਤੋਂ ਹਾਸਲ ਕੀਤੀ ਹੈ। ਇਸਦੇ ਨਾਲ ਇਸਦੀ ਕੁੱਲ ਆਰਡਰ ਬੁੱਕ 11,300 ਕਰੋੜ ਰੁਪਏ ਹੋਵੇਗੀ ਸੀਮੇਂਸ ਅੱਜ ਸੀ ਐਂਡ ਐੱਸ ਇਲੈਕਟ੍ਰਿਕ ਦੀ ਖਰੀਦ ਦਾ ਐਲਾਨ ਕਰਨਗੇ। ਇਹ ਇਸਦੇ ਸਟਾਕ ਨੂੰ ਪ੍ਰਭਾਵਤ ਕਰੇਗਾ। ਆਟੋ ਕੰਪਨੀਆਂ ਦੇ ਸ਼ੇਅਰਾਂ 'ਤੇ ਅੱਜ ਅਸਰ ਪਵੇਗਾ। ਕੱਲ੍ਹ ਸਾਰਿਆਂ ਨੇ ਫਰਵਰੀ ਮਹੀਨੇ ਲਈ ਵਿਕਰੀ ਦੇ ਅੰਕੜੇ ਜਾਰੀ ਕੀਤੇ। ਪਾਵਰ ਗਰਿੱਡ ਦੇ ਬੋਰਡ ਨੇ ਪ੍ਰਤੀ ਸ਼ੇਅਰ 4% ਦੇ ਅੰਤਰਿਮ ਲਾਭਅੰਸ਼ ਦਾ ਐਲਾਨ ਕੀਤਾ ਹੈ।