ਸ਼ੇਅਰ ਬਾਜ਼ਰ : ਸੈਂਸੈਕਸ 'ਚ 92 ਅੰਕਾਂ ਦੀ ਗਿਰਾਵਟ ਤੇ ਨਿਫਟੀ ਵੀ ਟੁੱਟ ਕੇ ਖੁੱਲ੍ਹਿਆ

Monday, Feb 07, 2022 - 10:36 AM (IST)

ਸ਼ੇਅਰ ਬਾਜ਼ਰ : ਸੈਂਸੈਕਸ 'ਚ 92 ਅੰਕਾਂ ਦੀ ਗਿਰਾਵਟ ਤੇ ਨਿਫਟੀ ਵੀ ਟੁੱਟ ਕੇ ਖੁੱਲ੍ਹਿਆ

ਮੁੰਬਈ - ਅੱਜ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਭਾਰਤੀ ਸ਼ੇਅਰ ਬਾਜ਼ਾਰ ਗਿਰਾਵਟ ਨਾਲ ਖੁੱਲ੍ਹੇ ਹਨ।ਸੈਂਸੈਕਸ 92 ਅੰਕ ਡਿੱਗ ਕੇ 58,552 ਦੇ ਪੱਧਰ 'ਤੇ  ਖੁੱਲ੍ਹਿਆ ਹੈ । ਇਸ ਦੇ ਨਾਲ ਹੀ ਨਿਫਟੀ ਵੀ 25 ਅੰਕ ਟੁੱਟ ਕੇ 17,491 ਦੇ ਪੱਧਰ 'ਤੇ ਖੁੱਲ੍ਹਿਆ। 

ਕਾਰੋਬਾਰੀ ਹਫਤੇ ਦੇ ਆਖਰੀ ਦਿਨ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ 'ਤੇ ਖੁੱਲ੍ਹਿਆ ਅਤੇ ਆਖਰਕਾਰ ਦਿਨ ਭਰ ਦੇ ਕਾਰੋਬਾਰ ਤੋਂ ਬਾਅਦ ਗਿਰਾਵਟ ਦੇ ਨਾਲ ਬੰਦ ਹੋਇਆ। ਸੈਂਸੈਕਸ 143 ਅੰਕਾਂ ਦੀ ਗਿਰਾਵਟ ਨਾਲ 58,644 'ਤੇ ਬੰਦ ਹੋਇਆ, ਜਦੋਂ ਕਿ ਨਿਫਟੀ 43 ਅੰਕ ਡਿੱਗ ਕੇ 17,516 'ਤੇ ਬੰਦ ਹੋਇਆ।

ਟਾਪ ਗੇਨਰਜ਼

ਡਾ. ਰੈੱਡੀ , M&M, ਟਾਟਾ ਸਟੀਲ, ਸਟੇਟ ਬੈਂਕ, ਨੈਸਲੇ ਇੰਡੀਆ, ਐਕਸਿਸ ਬੈਂਕ

ਟਾਪ ਲੂਜ਼ਰਜ਼

ਕੋਟਕ ਬੈਂਕ , ਐੱਚਸੀਐਲ, ਟੀਸੀਐਸ


author

Harinder Kaur

Content Editor

Related News