ਸ਼ੇਅਰ ਬਾਜ਼ਾਰ : ਸੈਂਸੈਕਸ 'ਚ 221 ਅੰਕਾਂ ਦੀ ਗਿਰਾਵਟ ਤੇ ਨਿਫਟੀ ਵੀ ਫਿਸਲਿਆ
Tuesday, Apr 12, 2022 - 10:00 AM (IST)
ਮੁੰਬਈ - ਹਫ਼ਤੇ ਦੇ ਦੂਜੇ ਕਾਰੋਬਾਰੀ ਦਿਨ ਵੀ ਭਾਰਤੀ ਸ਼ੇਅਰ ਬਾਜ਼ਾਰ ਵਿਚ ਗਿਰਾਵਟ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੂਚਕਅੰਕ 221 ਅੰਕਾਂ ਦੀ ਗਿਰਾਵਟ ਦੇ ਨਾਲ 58,743 ਦੇ ਪੱਧਰ 'ਤੇ ਖੁੱਲ੍ਹਿਆ ਹੈ। ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 90 ਅੰਕ ਡਿੱਗ ਕੇ 17,584 ਦੇ ਪੱਧਰ 'ਤੇ ਖੁੱਲ੍ਹਿਆ ਹੈ। ਅੱਜ ਸੈਂਸੈਕਸ ਅਤੇ ਨਿਫਟੀ ਦੇ ਸਾਰੇ ਸੈਕਟਰ ਸੁਸਤੀ ਨਾਲ ਕਾਰੋਬਾਰ ਕਰਦੇ ਦੇਖੇ ਗਏ।
ਮੌਜੂਦਾ ਸਮੇਂ ਸੈਂਸੈਕਸ 422 (0.72%) ਦੀ ਗਿਰਾਵਟ ਨਾਲ 58,541 'ਤੇ ਕਾਰੋਬਾਰ ਕਰ ਰਿਹਾ ਹੈ। ਜਦੋਂ ਕਿ ਨਿਫਟੀ 115.80 (0.66%) ਫਿਸਲ ਕੇ 17,559.15 'ਤੇ ਕਾਰੋਬਾਰ ਕਰ ਰਿਹਾ ਹੈ।
ਟਾਪ ਗੇਨਰਜ਼
ਮਾਰੂਤੀ ਸੁਜ਼ੂਕੀ, ਡਾ. ਰੈੱਡੀਜ਼, ਸਨ ਫਾਰਮਾ, ਐੱਨ.ਟੀ.ਪੀ.ਸੀ.,
ਟਾਪ ਲੂਜ਼ਰਜ਼
ਹਿੰਡਾਲਕੋ, ਕੋਲ ਇੰਡੀਆ, ਟਾਟਾ ਮੋਟਰਜ਼, ਟਾਟਾ ਸਟੀਲ, ਜੇ.ਐੱਸ.ਡਬਲਯੂ