ਸ਼ੇਅਰ ਬਾਜ਼ਾਰ: ਸੈਂਸੈਕਸ 'ਚ 202 ਅੰਕਾਂ ਦੀ ਗਿਰਾਵਟ ਤੇ ਨਿਫਟੀ 15693 ਦੇ ਪਾਰ
Tuesday, Jul 20, 2021 - 10:18 AM (IST)
ਮੁੰਬਈ - ਕਮਜ਼ੋਰ ਗਲੋਬਲ ਸੰਕੇਤਾਂ ਦਰਮਿਆਨ ਅੱਜ ਹਫ਼ਤੇ ਦੇ ਦੂਜੇ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਗਿਰਾਵਟ ਲੈ ਕੇ ਖੁੱਲ੍ਹਿਆ ਹੈ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 201.61 ਅੰਕ ਡਿੱਗ ਕੇ 52,351.79 'ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 58.45 ਅੰਕ ਟੁੱਟ ਕੇ 15,693.95 ਦੇ ਪੱਧਰ 'ਤੇ ਖੁੱਲ੍ਹਿਆ ਹੈ। ਬੀਤੇ ਹਫ਼ਤੇ ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 753 ਅੰਕ ਜਾਂ 1.43 ਫ਼ੀਸਦੀ ਦੇ ਲਾਭ ਵਿਚ ਰਿਹਾ।
ਟਾਪ ਗੇਨਰਜ਼
ਕੋਟਕ ਬੈਂਕ, ਟੇਕ ਮਹਿੰਦਰਾ, ਪਾਵਰ ਗਰਿੱਡ, ਏਸ਼ੀਅਨ ਪੇਂਟਸ, ਅਲਟਰਾਟੈਕ ਸੀਮੈਂਟ, ਡਾ. ਰੈੱਡੀ, ਐਨ.ਟੀ.ਪੀ.ਸੀ., ਟਾਟਾ ਸਟੀਲ, ਨੇਸਲ ਇੰਡੀਆ, ਸਨ ਫਾਰਮਾ, ਬਜਾਜ ਆਟੋ, ਐਕਸਿਸ ਬੈਂਕ, ਆਈ.ਟੀ.ਸੀ., ਮਾਰੂਤੀ, ਬਜਾਜ ਫਾਈਨੈਂਸ
ਟਾਪ ਲੂਜ਼ਰਜ਼
ਟਾਈਟਨ, ਇਨਫੋਸਿਸ, ਟੀ.ਸੀ.ਐਸ., ਰਿਲਾਇੰਸ, ਭਾਰਤੀ ਏਅਰਟੈਲ, ਐਚ.ਡੀ.ਐਫ.ਸੀ., ਆਈ.ਸੀ.ਆਈ.ਸੀ.ਆਈ. ਬੈਂਕ, ਐਚ.ਡੀ.ਐਫ.ਸੀ. ਬੈਂਕ, ਐਸ.ਬੀ.ਆਈ. , ਐਚ.ਸੀ.ਐਲ. ਟੈਕ