ਸ਼ੇਅਰ ਬਾਜ਼ਾਰ ''ਚ ਰਾਹਤ : ਸੈਂਸੈਕਸ 650 ਅੰਕ ਚੜ੍ਹਿਆ ਤੇ ਨਿਫਟੀ ਵੀ ਵਾਧਾ ਲੈ ਕੇ ਖੁੱਲ੍ਹਿਆ

Friday, Jan 28, 2022 - 10:00 AM (IST)

ਮੁੰਬਈ - ਹਫ਼ਤੇ ਦੇ ਆਖ਼ਰੀ ਕਾਰੋਬਾਰੀ ਦਿਨ ਭਾਰਤੀ ਸ਼ੇਅਰ ਬਾਜ਼ਾਰ ਵਿਚ ਅੱਜ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ 650 ਅੰਕ ਵਧ ਕੇ 57,926 'ਤੇ ਪਹੁੰਚ ਗਿਆ। 
ਸੂਚੀਬੱਧ ਕੰਪਨੀਆਂ ਦਾ ਮਾਰਕੀਟ ਕੈਪ ਕੱਲ੍ਹ 260.32 ਲੱਖ ਕਰੋੜ ਰੁਪਏ ਸੀ। ਅੱਜ ਇਹ ਵਧ ਕੇ 263.72 ਲੱਖ ਕਰੋੜ ਰੁਪਏ ਹੋ ਗਿਆ ਹੈ। ਸੈਂਸੈਕਸ 519 ਅੰਕ ਚੜ੍ਹ ਕੇ 57,795 'ਤੇ ਰਿਹਾ। ਇਸਨੇ ਪਹਿਲੇ ਘੰਟੇ ਵਿੱਚ 57,940 ਦਾ ਉੱਚ ਅਤੇ 57,656 ਦਾ ਨੀਵਾਂ ਬਣਾਇਆ। ਇਸ ਦੇ ਸਾਰੇ 30 ਸ਼ੇਅਰ ਲਾਭ ਨਾਲ ਕਾਰੋਬਾਰ ਕਰ ਰਹੇ ਹਨ।ਨਿਵੇਸ਼ਕਾਂ ਨੇ ਪਹਿਲੇ ਹੀ ਮਿੰਟ 'ਚ 3 ਲੱਖ ਕਰੋੜ ਰੁਪਏ ਕਮਾ ਲਏ ਹਨ।

ਨਿਫਟੀ ਦਾ ਹਾਲ

ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 128 ਅੰਕ ਵਧ ਕੇ 17,319 'ਤੇ ਕਾਰੋਬਾਰ ਕਰ ਰਿਹਾ ਹੈ। ਇਹ 17,208 'ਤੇ ਖੁੱਲ੍ਹਾ ਸੀ। 17,2906 ਇਸਦਾ ਨੀਵਾਂ ਪੱਧਰ ਸੀ ਅਤੇ 17,330 ਇਸਦਾ ਉਪਰਲਾ ਪੱਧਰ ਸੀ। ਇਸਦੇ 50 ਸ਼ੇਅਰਾਂ ਵਿੱਚੋਂ, 47 ਲਾਭ ਵਿੱਚ ਅਤੇ 3 ਗਿਰਾਵਟ ਵਿੱਚ ਕਾਰੋਬਾਰ ਕਰ ਰਹੇ ਹਨ।
ਟਾਪ ਗੇਨਰਜ਼
NTPC, ਮਹਿੰਦਰਾ ਐਂਡ ਮਹਿੰਦਰਾ, ONGC, ਟਾਟਾ ਕੰਜ਼ਿਊਮਰ, ਇੰਡਸਇੰਡ ਬੈਂਕ 
ਟਾਪ ਲੂਜ਼ਰਜ਼
HDFC, HDFC ਬੈਂਕ ,ਮਾਰੂਤੀ ,

ਇਹ ਵੀ ਪੜ੍ਹੋ :

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News