ਹਰੇ ਨਿਸ਼ਾਨ ''ਤੇ ਖੁੱਲ੍ਹਿਆ ਸ਼ੇਅਰ ਬਾਜ਼ਾਰ, ਸੈਂਸੈਕਸ 200 ਅੰਕ ਚੜ੍ਹ ਕੇ 60638 ''ਤੇ, ਨਿਫਟੀ 17800 ਦੇ ਪਾਰ

Tuesday, Feb 14, 2023 - 10:20 AM (IST)

ਨਵੀਂ ਦਿੱਲੀ- ਗਲੋਬਲ ਬਾਜ਼ਾਰ 'ਚ ਹਰਿਆਲੀ ਤੋਂ ਬਾਅਦ ਮੰਗਲਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਵੀ ਮੰਗਲਵਾਰ ਨੂੰ ਮਜ਼ਬੂਤੀ ਦੇ ਨਾਲ ਖੁੱਲ੍ਹੇ। ਹਫ਼ਤੇ ਦੇ ਦੂਜੇ ਕਾਰੋਬਾਰੀ ਦਿਨ ਸੈਂਸੈਕਸ ਕਰੀਬ 200 ਅੰਕਾਂ ਦੇ ਵਾਧੇ ਨਾਲ 60600 ਅਤੇ ਨਿਫਟੀ 4 ਅੰਕ ਮਜ਼ਬੂਤ ਹੋ ਕੇ 17800 ਦੇ ਲੈਵਰ 'ਤੇ ਖੁੱਲ੍ਹਿਆ ਹੈ। ਸ਼ੁਰੂਆਤੀ ਕਾਰੋਬਾਰ 'ਚ ਆਈ.ਟੀ ਅਤੇ ਮੈਟਲ ਸਟਾਕਸ 'ਚ ਤੇਜ਼ੀ ਦਿਖ ਰਹੀ ਹੈ।

ਇਹ ਵੀ ਪੜ੍ਹੋ-FPI ਦੀ ਭਾਰਤੀ ਬਾਜ਼ਾਰ ਤੋਂ ਨਿਕਾਸੀ ਜਾਰੀ, ਫਰਵਰੀ 'ਚ ਹੁਣ ਤੱਕ 9,600 ਕਰੋੜ ਰੁਪਏ ਕੱਢੇ

ਨਿਫਟੀ ਦੇ ਸ਼ੇਅਰਾਂ 'ਚ ਯੂ.ਪੀ.ਐੱਲ. ਅਤੇ ਇੰਫੋਸਿਸ ਬਿਹਤਰ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਹਨ। ਇਨ੍ਹਾਂ 'ਚੋਂ ਦੋ-ਦੋ ਫ਼ੀਸਦੀ ਦੀ ਤੇਜ਼ੀ ਦਿਖ ਰਹੀ ਹੈ। ਅਪੋਲੋ ਹੋਸਪੀਟਲ ਦੇ ਸ਼ੇਅਰਾਂ 'ਚ ਇਕ ਫ਼ੀਸਦੀ ਦੀ ਕਮਜ਼ੋਰੀ ਹੈ। 

ਇਹ ਵੀ ਪੜ੍ਹੋ-ਜਲੰਧਰ-ਦਿੱਲੀ ਹਾਈਵੇ ਬਣਿਆ EV ਫਾਸਟ ਚਾਰਜਿੰਗ ਹਾਈ ਕੋਰੀਡੋਰ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 

 


Aarti dhillon

Content Editor

Related News