ਸ਼ੇਅਰ ਬਾਜ਼ਾਰ 'ਤੇ ਨਜ਼ਰ ਆਇਆ ਇਜ਼ਰਾਈਲ-ਹਮਾਸ ਹਮਲੇ ਦਾ ਅਸਰ , ਨਿਵੇਸ਼ਕਾਂ ਨੂੰ 2.42 ਲੱਖ ਕਰੋੜ ਰੁਪਏ ਦਾ ਨੁਕਸਾਨ

Monday, Oct 09, 2023 - 01:47 PM (IST)

ਸ਼ੇਅਰ ਬਾਜ਼ਾਰ 'ਤੇ ਨਜ਼ਰ ਆਇਆ ਇਜ਼ਰਾਈਲ-ਹਮਾਸ ਹਮਲੇ ਦਾ ਅਸਰ , ਨਿਵੇਸ਼ਕਾਂ ਨੂੰ 2.42 ਲੱਖ ਕਰੋੜ ਰੁਪਏ ਦਾ ਨੁਕਸਾਨ

ਮੁੰਬਈ - ਇਜ਼ਰਾਈਲ 'ਤੇ ਹਮਾਸ ਦੇ ਅਚਾਨਕ ਹਮਲੇ ਤੋਂ ਪੈਦਾ ਹੋਏ ਭੂ-ਰਾਜਨੀਤਿਕ ਤਣਾਅ ਕਾਰਨ ਸੋਮਵਾਰ ਨੂੰ ਭਾਰਤੀ ਬੈਂਚਮਾਰਕ ਸੂਚਕਾਂਕ, ਨਿਫਟੀ ਅਤੇ ਸੈਂਸੈਕਸ ਗਿਰਾਵਟ ਲੈ ਕੇ ਖੁੱਲ੍ਹਿਆ। ਸਵੇਰੇ 9:167 ਵਜੇ, BSE ਸੈਂਸੈਕਸ 466.35 ਅੰਕ ਡਿੱਗ ਕੇ 65,529.28 'ਤੇ, ਜਦੋਂ ਕਿ NSE ਨਿਫਟੀ 142.25 ਅੰਕ ਡਿੱਗ ਕੇ 19,511.25 'ਤੇ ਖੁੱਲ੍ਹਿਆ। ਪੱਛਮੀ ਏਸ਼ੀਆ ਵਿਚ ਵਧਦੇ ਤਣਾਅ ਦੇ ਵਿਚਕਾਰ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਸਥਾਨਕ ਸ਼ੇਅਰ ਬਾਜ਼ਾਰ ਵੱਡੀ ਗਿਰਾਵਟ ਨਾਲ ਖੁੱਲ੍ਹੇ। ਬਾਜ਼ਾਰ ਵਿਸ਼ਲੇਸ਼ਕਾਂ ਨੇ ਕਿਹਾ ਕਿ ਇਜ਼ਰਾਈਲ-ਹਮਾਸ ਟਕਰਾਅ ਵਿਚਾਲੇ ਬਾਜ਼ਾਰ 'ਚ ਅਨਿਸ਼ਚਿਤਤਾ ਦਾ ਮਾਹੌਲ ਹੈ, ਜਿਸ ਕਾਰਨ ਨਿਵੇਸ਼ਕ ਜੋਖਮ ਲੈਣ ਤੋਂ ਬਚ ਰਹੇ ਹਨ।

ਭਾਰਤੀ ਸ਼ੇਅਰ ਬਾਜ਼ਾਰ 'ਚ ਇਸ ਗਿਰਾਵਟ ਕਾਰਨ ਸ਼ੁਰੂਆਤੀ ਸੈਸ਼ਨ 'ਚ BSE ਦਾ ਬਾਜ਼ਾਰ ਕੈਪ 2.42 ਲੱਖ ਕਰੋੜ ਰੁਪਏ ਘੱਟ ਗਿਆ। ਸ਼ੁੱਕਰਵਾਰ ਨੂੰ ਬਾਜ਼ਾਰ ਬੰਦ ਹੋਣ ਤੱਕ, BSE ਸੂਚੀਬੱਧ ਕੰਪਨੀਆਂ ਦਾ ਮਾਰਕੀਟ ਕੈਪ 3,19,86,272.55 ਰੁਪਏ ਸੀ, ਜੋ ਸੋਮਵਾਰ ਸਵੇਰੇ 11 ਵਜੇ ਤੱਕ ਘੱਟ ਕੇ 3,17,43,330.93 ਰੁਪਏ 'ਤੇ ਆ ਗਿਆ। ਸੋਮਵਾਰ ਸਵੇਰੇ 9.15 ਤੋਂ 11 ਵਜੇ ਤੱਕ ਬਾਜ਼ਾਰ 'ਚੋਂ ਕਰੀਬ 2.42 ਲੱਖ ਕਰੋੜ ਰੁਪਏ ਸੁਆਹ ਹੋ ਗਏ।

ਨਿਵੇਸ਼ਕਾਂ ਵਿੱਚ ਦਹਿਸ਼ਤ ਦਾ ਮਾਹੌਲ

ਬਾਜ਼ਾਰ ਮਾਹਰਾਂ ਮੁਤਾਬਕ ਇਜ਼ਰਾਈਲ-ਹਮਾਸ ਟਕਰਾਅ ਵਿਚਾਲੇ ਬਾਜ਼ਾਰ 'ਚ ਅਨਿਸ਼ਚਿਤਤਾ ਦਾ ਮਾਹੌਲ ਹੈ, ਜਿਸ ਕਾਰਨ ਨਿਵੇਸ਼ਕ ਜੋਖਮ ਲੈਣ ਤੋਂ ਬਚ ਰਹੇ ਹਨ। ਅੱਜ ਜਿਨ੍ਹਾਂ ਸ਼ੇਅਰਾਂ ਦੇ ਬਾਜ਼ਾਰ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ, ਉਨ੍ਹਾਂ 'ਚ ਸਟੇਟ ਬੈਂਕ ਆਫ ਇੰਡੀਆ, ਟਾਟਾ ਸਟੀਲ, ਟਾਈਟਨ, ਇੰਡਸਇੰਡ ਬੈਂਕ ਅਤੇ ਏਸ਼ੀਅਨ ਪੇਂਟਸ ਦੇ ਸ਼ੇਅਰ ਸ਼ਾਮਲ ਹਨ। ਜਦੋਂ ਕਿ ਐਚਸੀਐਲ ਟੈਕ, ਟੇਕ ਮਹਿੰਦਰਾ, ਟੀਸੀਐਸ, ਵਿਪਰੋ, ਇੰਫੋਸਿਸ, ਹਿੰਦੁਸਤਾਨ ਯੂਨੀਲੀਵਰ ਅਤੇ ਸਨ ਫਾਰਮਾ ਦੇ ਸ਼ੇਅਰ ਮੁਨਾਫੇ ਵਿੱਚ ਕਾਰੋਬਾਰ ਕਰ ਰਹੇ ਸਨ।

ਏਸ਼ੀਆਈ ਬਾਜ਼ਾਰਾਂ 'ਤੇ ਵੀ ਨਜ਼ਰ ਆ ਰਿਹਾ ਅਸਰ

ਪੱਛਮੀ ਏਸ਼ੀਆ 'ਚ ਵਧਦੇ ਤਣਾਅ ਦਾ ਅਸਰ ਭਾਰਤੀ ਬਾਜ਼ਾਰ 'ਤੇ ਹੀ ਨਹੀਂ ਸਗੋਂ ਹੋਰ ਏਸ਼ੀਆਈ ਬਾਜ਼ਾਰਾਂ 'ਤੇ ਵੀ ਦੇਖਣ ਨੂੰ ਮਿਲਿਆ। ਹੋਰ ਏਸ਼ੀਆਈ ਬਾਜ਼ਾਰਾਂ 'ਚ ਵੀ ਗਿਰਾਵਟ ਦਾ ਰੁਖ ਦੇਖਿਆ ਗਿਆ। ਹਾਲਾਂਕਿ ਸ਼ੁੱਕਰਵਾਰ ਨੂੰ ਯੂਰਪੀ ਬਾਜ਼ਾਰ ਵਾਧੇ ਦੇ ਨਾਲ ਬੰਦ ਹੋਏ। ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰ ਵੀ ਮੁਨਾਫੇ 'ਚ ਸਨ ਪਰ ਅੱਜ ਸ਼ਾਮ ਨੂੰ ਜਦੋਂ ਇਹ ਬਾਜ਼ਾਰ ਖੁੱਲ੍ਹਦੇ ਹਨ ਤਾਂ ਦੇਖਣਾ ਹੋਵੇਗਾ ਕਿ ਕੀ ਪ੍ਰਤੀਕਿਰਿਆ ਮਿਲਦੀ ਹੈ। ਕੱਚੇ ਤੇਲ ਦੀ ਗੱਲ ਕਰੀਏ ਤਾਂ ਗਲੋਬਲ ਲੇਬਲ 'ਤੇ ਬ੍ਰੈਂਟ ਕਰੂਡ 3.68 ਫੀਸਦੀ ਵਧ ਕੇ 87.69 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ ਹੈ।

ਇਹ ਵੀ ਪੜ੍ਹੋ : ਚਿੰਤਾ ਦੀ ਲਹਿਰ, ਇਜ਼ਰਾਈਲ ’ਚ ਕੰਮ ਕਰ ਰਹੀਆਂ 6 ਹਜ਼ਾਰ ਭਾਰਤੀ ਨਰਸਾਂ ਲਈ ਸਥਿਤੀ ਗੰਭੀਰ

ਸੈਂਸੈਕਸ ਪੈਕ ਵਿੱਚ ਮਹੱਤਵਪੂਰਨ ਲਾਭ ਲੈਣ ਵਾਲਿਆਂ ਵਿੱਚ ONGC, HCL Tech, TCS, Infosys ਅਤੇ Nestle ਸ਼ਾਮਲ ਹਨ। ਹਾਲਾਂਕਿ, ਬੀਪੀਸੀਐਲ, ਟਾਟਾ ਸਟੀਲ, ਅਡਾਨੀ ਪੋਰਟਸ, ਅਡਾਨੀ ਇੰਟਰਪ੍ਰਾਈਜਿਜ਼ ਅਤੇ ਯੂਪੀਐਲ ਪਛੜ ਗਏ ਸਨ।

ਟਾਪ ਲੂਜ਼ਰਜ਼

ਭਾਰਤੀ ਸਟੇਟ ਬੈਂਕ, ਟਾਟਾ ਸਟੀਲ, ਟਾਈਟਨ, ਇੰਡਸਇੰਡ ਬੈਂਕ, ਏਸ਼ੀਅਨ ਪੇਂਟਸ 

ਟਾਪ ਗੇਨਰਜ਼

ਐਚਸੀਐਲ ਟੈਕ, ਟੇਕ ਮਹਿੰਦਰਾ, ਟੀਸੀਐਸ, ਵਿਪਰੋ, ਇੰਫੋਸਿਸ, ਹਿੰਦੁਸਤਾਨ ਯੂਨੀਲੀਵਰ ,ਸਨ ਫਾਰਮਾ 

ਇਹ ਵੀ ਪੜ੍ਹੋ :  ਨਵੇਂ ਲੋਗੋ ਅਤੇ ਡਿਜ਼ਾਈਨ ਨਾਲ AirIndia ਨੇ ਜਾਰੀ ਕੀਤੀ ਆਪਣੇ ਏ-350 ਜਹਾਜ਼ ਦੀ ਪਹਿਲੀ ਝਲਕ

ਗਲੋਬਲ ਬਾਜ਼ਾਰਾਂ ਦਾ ਹਾਲ

ਇਸ ਦੌਰਾਨ ਸੋਮਵਾਰ ਦੇ ਸ਼ੁਰੂਆਤੀ ਕਾਰੋਬਾਰ 'ਚ ਗਲੋਬਲ ਬਾਜ਼ਾਰਾਂ 'ਚ ਮਿਲਿਆ-ਜੁਲਿਆ ਰੁਝਾਨ ਦੇਖਣ ਨੂੰ ਮਿਲਿਆ। ਐਤਵਾਰ ਨੂੰ ਇਜ਼ਰਾਈਲ ਦੇ ਸ਼ੇਅਰਾਂ ਵਿੱਚ ਗਿਰਾਵਟ ਦੇ ਬਾਵਜੂਦ, ਏਸ਼ੀਆ-ਪ੍ਰਸ਼ਾਂਤ ਖੇਤਰ ਵਿੱਚ ਇਕੁਇਟੀਜ਼ ਵਿੱਚ ਬਹੁਤ ਘੱਟ ਤਬਦੀਲੀ ਆਈ ਕਿਉਂਕਿ ਨਿਵੇਸ਼ਕਾਂ ਨੇ ਵਿਕਾਸਸ਼ੀਲ ਸਥਿਤੀ ਦਾ ਮੁਲਾਂਕਣ ਕੀਤਾ।

ਹੋਰ ਏਸ਼ੀਆਈ ਬਾਜ਼ਾਰਾਂ 'ਚ ਵੀ ਗਿਰਾਵਟ ਦੇਖਣ ਨੂੰ ਮਿਲੀ। ਸ਼ੁੱਕਰਵਾਰ ਨੂੰ ਯੂਰਪੀ ਬਾਜ਼ਾਰ ਵਾਧੇ ਦੇ ਨਾਲ ਬੰਦ ਹੋਏ। ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰ ਵੀ ਮੁਨਾਫੇ 'ਚ ਰਹੇ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 3.68 ਫੀਸਦੀ ਵਧ ਕੇ 87.69 ਡਾਲਰ ਪ੍ਰਤੀ ਬੈਰਲ ਹੋ ਗਿਆ। ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਸ਼ੁੱਕਰਵਾਰ ਨੂੰ 90.29 ਕਰੋੜ ਰੁਪਏ ਦੇ ਸ਼ੇਅਰ ਵੇਚੇ ਸਨ।

ਇਹ ਵੀ ਪੜ੍ਹੋ :   ਲੁਲੂ ਗਰੁੱਪ ਦੇ ਚੇਅਰਮੈਨ ਨੇ ਕੀਤੀ PM ਮੋਦੀ ਦੀ ਤਾਰੀਫ਼, ਕਿਹਾ-ਵਿਸ਼ਵ ਸ਼ਕਤੀ ਬਣ ਰਿਹੈ ਭਾਰਤ

PunjabKesari

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News