ਸ਼ੇਅਰ ਬਾਜ਼ਾਰ 'ਚ ਤੇਜ਼ੀ ਨਾਲ ਨਿਵੇਸ਼ਕਾਂ ਨੇ ਕਮਾਏ 1.36 ਲੱਖ ਕਰੋੜ

Saturday, May 18, 2019 - 02:55 PM (IST)

ਸ਼ੇਅਰ ਬਾਜ਼ਾਰ 'ਚ ਤੇਜ਼ੀ ਨਾਲ ਨਿਵੇਸ਼ਕਾਂ ਨੇ ਕਮਾਏ 1.36 ਲੱਖ ਕਰੋੜ

ਮੁੰਬਈ—ਦੇਸ਼ ਦੇ ਪ੍ਰਮੁੱਖ ਸ਼ੇਅਰ ਬਾਜ਼ਾਰ ਬੀ.ਐੱਸ.ਈ. 'ਚ ਸ਼ੁੱਕਰਵਾਰ ਨੂੰ ਹੋਈ ਜ਼ੋਰਦਾਰ ਲਿਵਾਲੀ ਦੇ ਬਲ 'ਤੇ ਉਸ ਦਾ ਬਾਜ਼ਾਰ ਪੂੰਜੀਕਰਨ 1,36,485.70 ਰੁਪਏ ਵਧ ਕੇ 1,46,58,709.68 ਰੁਪਏ ਹੋ ਗਿਆ ਹੈ। ਬੀ.ਐੱਸ.ਈ. ਦਾ ਬਾਜ਼ਾਰ ਪੂੰਜੀਕਰਨ ਵੀਰਵਾਰ ਨੂੰ 1,45,22,223.98 ਰੁਪਏ ਰਿਹਾ ਸੀ। 
ਐੱਫ.ਐੱਸ.ਸੀ.ਜੀ., ਵਿੱਤੀ ਅਤੇ ਆਟੋ ਕੰਪਨੀਆਂ 'ਚ ਹੋਈ ਜ਼ਬਰਦਸਤ ਲਿਵਾਲੀ ਦੇ ਦਮ 'ਤੇ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕਾਂਕ ਸੈਂਸੈਕਸ ਅੱਜ 537.29 ਅੰਕ ਦੀ ਤੇਜ਼ ਛਲਾਂਗ ਲਗਾ ਕੇ 37,930.77 ਅੰਕ 'ਤੇ ਪਹੁੰਚ ਗਿਆ। ਦਿੱਗਜ ਕੰਪਨੀਆਂ ਦੀ ਤਰ੍ਹਾਂ ਛੋਟੀਆਂ ਅਤੇ ਮੱਧ ਕੰਪਨੀਆਂ 'ਚੋ ਵੀ ਨਿਵੇਸ਼ਕਾਂ ਦਾ ਰੁਝਾਣ ਵਧਿਆ। ਹਾਲਾਂਕਿ ਇਸ ਮਹੀਨੇ ਦੀ ਸ਼ੁਰੂਆਤ ਨਾਲ ਹੁਣ ਤੱਕ ਨਿਵੇਸ਼ਕਾਂ ਨੂੰ 5,51,001.75 ਰੁਪਏ ਦੀ ਚਪਤ ਲੱਗੀ ਹੈ। ਪਿਛਲੀ ਦੋ ਮਈ ਨੂੰ ਬੀ.ਐੱਸ.ਈ. ਦਾ ਬਾਜ਼ਾਰ ਪੂੰਜੀਕਰਨ 1,52,09.721.43 ਰੁਪਏ ਸੀ।


author

Aarti dhillon

Content Editor

Related News