ਸ਼ੇਅਰ ਬਾਜ਼ਾਰ ਧੜਾਮ : ਸੈਂਸੈਕਸ 740 ਅੰਕ ਟੁੱਟਿਆ ਤੇ ਨਿਫਟੀ 48500 ਤੋਂ ਹੇਠਾਂ ਹੋਇਆ ਬੰਦ

Thursday, Mar 25, 2021 - 03:58 PM (IST)

ਸ਼ੇਅਰ ਬਾਜ਼ਾਰ ਧੜਾਮ : ਸੈਂਸੈਕਸ 740 ਅੰਕ ਟੁੱਟਿਆ ਤੇ ਨਿਫਟੀ 48500 ਤੋਂ ਹੇਠਾਂ ਹੋਇਆ ਬੰਦ

ਮੁੰਬਈ - ਅੱਜ ਹਫ਼ਤੇ ਦੇ ਚੌਥੇ ਕਾਰੋਬਾਰੀ ਦਿਨ ਭਾਵ ਵੀਰਵਾਰ ਨੂੰ ਸ਼ੇਅਰ ਬਾਜ਼ਾਰ ਵਿਚ ਸਾਰਾ ਦਿਨ ਗਿਰਾਵਟ ਦਾ ਦੌਰ ਜਾਰੀ ਰਿਹਾ। ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 740.19 ਅੰਕ ਭਾਵ 1.51 ਫੀਸਦੀ ਦੀ ਗਿਰਾਵਟ ਨਾਲ 48440.12 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 224.50 ਅੰਕ ਭਾਵ 1.54% ਦੀ ਗਿਰਾਵਟ ਦੇ ਨਾਲ 14324.90 ਦੇ ਪੱਧਰ 'ਤੇ ਬੰਦ ਹੋਇਆ ਹੈ। ਬੀ.ਐਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਪਿਛਲੇ ਹਫਤੇ 933.84 ਅੰਕ ਭਾਵ 1.83% ਦੀ ਗਿਰਾਵਟ ਨਾਲ ਬੰਦ ਹੋਇਆ ਸੀ।

ਦੇਸ਼ ਵਿਚ ਲਗਾਤਾਰ ਵੱਧ ਰਹੇ ਕੋਰੋਨਾ ਮਾਮਲਿਆਂ ਕਾਰਨ ਸ਼ੇਅਰ ਬਾਜ਼ਾਰ ਵਿਚ ਗਿਰਾਵਟ ਦਾ ਇਹ ਲਗਾਤਾਰ ਦੂਜਾ ਦਿਨ ਹੈ। ਐਨ.ਐਸ.ਈ. ਨਿਫਟੀ ਵੀ 224 ਅੰਕ ਟੁੱਟ ਕੇ 14,324.90 ਦੇ ਪੱਧਰ 'ਤੇ ਬੰਦ ਹੋਇਆ ਹੈ। 

ਸੈਂਸੇਕਸ ਵਿਚ ਸ਼ਾਮਲ 30 ਵਿਚੋਂ 26 ਦੇ ਸ਼ੇਅਰਾਂ ਵਿਚ ਗਿਰਾਵਟ ਆਈ। ਮਾਰੂਤੀ ਅਤੇ ਭਾਰਤੀ ਏਅਰਟੈੱਲ ਸਭ ਤੋਂ ਵੱਧ ਘਾਟੇ ਵਾਲੇ ਸਨ, ਜੋ ਕਿ 3% ਤੋਂ ਵੀ ਹੇਠਾਂ ਡਿੱਗੇ। ਬਾਜ਼ਾਰ ਵਿਚ ਵੱਡੇ ਸ਼ੇਅਰਾਂ ਨੇ ਵੀ 2% ਤੋਂ ਵੱਧ ਗਿਰਾਵਟ ਦਰਜ ਕੀਤੀ ਹੈ ਜਿਸ ਵਿਚ ਐਚ.ਡੀ.ਐਫ.ਸੀ. ਬੈਂਕ ਦੇ ਸ਼ੇਅਰਾਂ ਸਮੇਤ ਰਿਲਾਇੰਸ, ਐਸਬੀਆਈ, ਬਜਾਜ ਫਾਈਨੈਂਸ ਸ਼ਾਮਲ ਹਨ। 

ਟਾਪ ਗੇਨਰਜ਼

ਟਾਟਾ ਸਟੀਲ, ਡਾ. ਰੈੱਡੀ, ਆਈ.ਸੀ.ਆਈ.ਸੀ.ਆਈ. ਬੈਂਕ, ਐਚ.ਡੀ.ਐਫ.ਸੀ. , ਐਲ.ਐਂਡ.ਟੀ. 

ਟਾਪ ਲੂਜ਼ਰਜ਼

ਆਈ.ਓ.ਸੀ., ਮਾਰੂਤੀ, ਕੋਲ ਇੰਡੀਆ, ਭਾਰਤੀ ਏਅਰਟੈੱਲ, ਹਿੰਦੁਸਤਾਨ ਯੂਨੀਲੀਵਰ 

ਇਹ ਵੀ ਪੜ੍ਹੋ : 119 ਰੁਪਏ ਵਿਚ ਮਿਲੇਗਾ LPG ਗੈਸ ਸਿਲੰਡਰ, ਜਲਦ ਉਠਾਓ ਆਫ਼ਰ ਦਾ ਲਾਭ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News